ਐਸ ਡੀ ਐਮ ਨੇ ਪਤਨੀ ਅਤੇ ਬੱਚੀ ਨੂੰ ਕੱਢਿਆ ਘਰੋਂ ਬਾਹਰ ,ਪਤਨੀ ਨੇ ਰੋ ਰੋ ਦੱਸੀ ਆਪਣੀ ਦਰਦ ਭਰੀ ਕਹਾਣੀ

Uncategorized

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ,ਜਿੱਥੇ ਲੋਕਾਂ ਦੇ ਘਰੇਲੂ ਝਗੜੇ ਘਰਾਂ ਤੋਂ ਬਾਹਰ ਆ ਰਹੇ ਹਨ ਅਤੇ ਲੋਕਾਂ ਦੇ ਸਾਹਮਣੇ ਕੁਝ ਮਹਿਲਾਵਾਂ ਵੱਲੋਂ ਆਪਣਾ ਦੁੱਖੜਾ ਪ੍ਰਗਟ ਕੀਤਾ ਜਾਂਦਾ ਹੈ ਅਤੇ ਉਹ ਇਨਸਾਫ ਦੀ ਮੰਗ ਕਰਦੀਆਂ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਇਕ ਐੱਸਡੀਐੱਮ ਦੀਪਕ ਭਾਟੀਆ ਦੀ ਪਤਨੀ ਉਰਵਸ਼ੀ ਨੇ ਆਪਣੇ ਪਤੀ ਉੱਤੇ ਇਲਜ਼ਾਮ ਲਗਾਏ ਹਨ ਕਿ ਉਸ ਦਾ ਪਤੀ ਉਸ ਨਾਲ ਗਲਤ ਵਰਤਾਅ ਕਰਦਾ ਹੈ ਅਤੇ ਪਿਛਲੇ ਤਿੰਨ ਸਾਲਾਂ ਤੋਂ ਉਹ ਘਰੋਂ ਬਾਹਰ ਰਹਿ ਰਹੀ ਹੈ।ਪਰ ਉਸ ਦਾ ਪਤੀ ਉਸ ਨਾਲ

ਇਨਸਾਫ਼ ਨਹੀਂ ਕਰ ਰਿਹਾ ਅੱਜ ਦੇ ਦੋ ਪੁੱਤਰ ਉਸ ਦੇ ਪਤੀ ਕੋਲ ਰਹਿ ਰਹੇ ਹਨ ਅਤੇ ਉਸਦੀ ਇੱਕ ਲੜਕੀ ਉਸਦੇ ਨਾਲ ਰਹਿੰਦੀ ਹੈ।ਇਨ੍ਹਾਂ ਨੇ ਦੱਸਿਆ ਕਿ ਪਹਿਲਾਂ ਇਨ੍ਹਾਂ ਨੇ ਦੀਪਕ ਭਾਟੀਆ ਦੇ ਦਫਤਰ ਦੇ ਅੱਗੇ ਧਰਨਾ ਪ੍ਰਦਰਸ਼ਨ ਕੀਤਾ ਸੀ। ਪਰ ਕੋਈ ਵੀ ਫਾਇਦਾ ਨਹੀਂ ਨਿਕਲਿਆ। ਹੁਣ ਇਨ੍ਹਾਂ ਨੇ ਉਹੀ ਧਰਨਾ ਪ੍ਰਦਰਸ਼ਨ ਦੀਪਕ ਭਾਟੀਆ ਦੇ ਘਰ ਦੇ ਅੱਗੇ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਤਿੰਨ ਦਿਨਾਂ ਤੋਂ ਇਹ ਇੱਥੇ ਹੀ ਬੈਠੀਆਂ ਹੋਈਆਂ ਹਨ ਇੱਥੇ ਇਨ੍ਹਾਂ ਨੇ ਇੱਕ ਮੰਜਾ ਲਗਾਇਆ ਹੋਇਆ ਹੈ।ਇਨ੍ਹਾਂ ਦਾ

ਕਹਿਣਾ ਹੈ ਕਿ ਇਸ ਮੰਜੇ ਉੱਤੇ ਇਹ ਰਾਤ ਦੇ ਸਮੇਂ ਵੀ ਸੌਂਦੀਆਂ ਹਨ।ਪੀਡ਼ਤ ਅੌਰਤ ਨੇ ਦੀਪਕ ਭਾਟੀਆ ਬਾਰੇ ਦੱਸਦੇ ਹੋਏ ਕਿਹਾ ਕਿ ਉਸ ਦਾ ਵਿਆਹ ਦੋ ਹਜਾਰ ਗਿਆਰਾਂ ਵਿੱਚ ਉਸ ਦੇ ਨਾਲ ਹੋਇਆ ਸੀ। ਉਸ ਸਮੇਂ ਦੀਪਕ ਭਾਟੀਆ ਬਾਬਾ ਬਕਾਲਾ ਵਿਖੇ ਡਾਕਟਰ ਲੱਗੇ ਹੋਏ ਸਨ।ਦੋ ਹਜਾਰ ਸੋਲ਼ਾਂ ਵਿੱਚ ਉਸ ਨੇ ਪੀਸੀਐਸ ਦਾ ਪੇਪਰ ਪਾਸ ਕੀਤਾ, ਜਿਸ ਤੋਂ ਬਾਅਦ ਉਹ ਐੱਸਡੀਐੱਮ ਲੱਗੇ ਅਤੇ ਇਸ ਨਾਲ ਬੁਰਾ ਸਲੂਕ ਕਰਨ ਲੱਗੇ। ਇਸ ਨੇ ਦੱਸਿਆ ਕਿ ਇਸ ਦੇ ਪਤੀ ਨੇ ਜ਼-ਬ-ਰ-ਦ-ਸ-ਤੀ ਇਸ ਦੀ ਪ੍ਰੈਗਨੈਂਸੀ ਕਰਵਾਈ,ਹਾਲਾਂਕਿ ਇਸ ਦੀ ਮੈਡੀਕਲ ਹਾਲਤ ਇਸ ਦੀ ਇਜਾਜ਼ਤ ਨਹੀਂ ਦਿੰਦੀ ਸੀ।ਪਰ ਇਸ ਦੀ ਨਣਦ ਨੂੰ ਬੱਚੇ ਦੀ ਜ਼ਰੂਰਤ ਸੀ,ਜਿਸ ਲਈ ਅਜਿਹਾ ਕੀਤਾ ਗਿਆ।ਇਸ ਹਦਾਇਤ ਨੇ ਵਿਰੋਧ ਵੀ ਕੀਤਾ ਜਿਸ ਕਾਰਨ ਇਸ ਨੂੰ ਕਾਫੀ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ

ਇਸ ਨੂੰ ਘਰੋਂ ਬਾਹਰ ਕਰ ਦਿੱਤਾ ਗਿਆ ਹੈ।ਇਸ ਦਾ ਕਹਿਣਾ ਹੈ ਕਿ ਜਦੋਂ ਤੱਕ ਇਸ ਨਾਲ ਸਾਫ ਨਹੀਂ ਹੋ ਜਾਂਦਾ ਉਸ ਸਮੇਂ ਤਕ ਇਹ ਮਾਵਾਂ ਧੀਆਂ ਦੀਪਕ ਭਾਟੀਆ ਦੇ ਘਰ ਦੇ ਅੱਗੇ ਧਰਨਾ ਪ੍ਰਦਰਸ਼ਨ ਕਰਦੀਆਂ ਰਹਿਣਗੀਆਂ।

Leave a Reply

Your email address will not be published. Required fields are marked *