ਜਗਰਾਤੇ ਉੱਪਰ ਗਾਉਣ ਵਾਲੇ ਨੌਜਵਾਨ ਦੀ ਅਮਰੀਕਾ ਬੈਠੇ ਵਿਅਕਤੀ ਨੇ ਫੜੀ ਬਾਂਹ,ਸੋਸ਼ਲ ਮੀਡੀਆ ਤੇ ਪਾਈ ਵੀਡੀਓ ਰਾਹੀਂ ਹੋਇਆ ਸੀ ਵਾਇਰਲ

Uncategorized

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨ੍ਹਾਂ ਨੂੰ ਸੁਰ ਅਤੇ ਤਾਲ ਦੀ ਸਮਝ ਨਹੀਂ ਹੈ,ਪਰ ਫਿਰ ਵੀ ਉਹ ਆਪਣੇ ਪੈਸੇ ਦੇ ਦਮ ਤੇ ਹਿੱਟ ਹੋ ਜਾਂਦੇ ਹਨ।ਪਰ ਉੱਥੇ ਹੀ ਬਹੁਤ ਸਾਰੇ ਕਲਾਕਾਰ ਅਜਿਹੇ ਹਨ,ਜੋ ਮਿਹਨਤ ਮਜ਼ਦੂਰੀ ਕਰਦੇ ਹੋਏ ਦਿਖਾਈ ਦਿੰਦੇ ਹਨ।ਪਰ ਉਨ੍ਹਾਂ ਨੂੰ ਸੁਰ ਤਾਲ ਦੀ ਚੰਗੀ ਸਮਝ ਹੁੰਦੀ ਹੈ ਉਨ੍ਹਾਂ ਦੀ ਆਵਾਜ਼ ਵੀ ਬਹੁਤ ਚੰਗੀ ਹੁੰਦੀ ਹੈ।ਪਰ ਪੈਸੇ ਦੀ ਕਮੀ ਕਾਰਨ ਉਹ ਆਪਣਾ ਨਾਮ ਨਹੀਂ ਕਮਾ ਪਾਉਂਦੇ।ਪਰ ਅੱਜਕੱਲ੍ਹ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਹੈ,ਜਿੱਥੇ ਲੋਕਾਂ ਨੂੰ ਇਕ ਮੌਕਾ ਮਿਲਦਾ ਹੈ ਕਿ ਉਹ

 

ਆਪਣਾ ਹੁਨਰ ਲੋਕਾਂ ਦੇ ਸਾਹਮਣੇ ਉਜਾਗਰ ਕਰ ਸਕਦੇ ਹਨ।ਜੇਕਰ ਉਨ੍ਹਾਂ ਦੇ ਹੁਨਰ ਦੇ ਵਿਚ ਕੋਈ ਵੀ ਤਾਕਤ ਹੁੰਦੀ ਹੈ ਤਾਂ ਲੋਕ ਉਸ ਦੀ ਸਰਾਹਨਾ ਵੀ ਕਰਦੇ ਹਨ ਅਤੇ ਕੁਝ ਲੋਕ ਸੋਸ਼ਲ ਮੀਡੀਆ ਦੇ ਜ਼ਰੀਏ ਆਪਣਾ ਨਾਮ ਕਮਾ ਚੁੱਕੇ ਹਨ।ਸੋ ਇਸੇ ਲਈ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼ ਦਾ ਵੇਖਣ ਨੂੰ ਮਿਲਦੀਆਂ ਹਨ, ਜਿੱਥੇ ਲੋਕ ਆਪਣੀ ਕਲਾ ਦਾ ਪ੍ਰਦਰਸ਼ਨ ਤੇ ਹੋਏ ਦਿਖਾਈ ਦਿੰਦੇ ਹਨ।ਇਸੇ ਤਰ੍ਹਾਂ ਦੀਅਾਂ ਕੁਝ ਵੀਡੀਓਜ਼ ਦਾ ਇਕਬਾਲ ਖਾਨ ਨਾਂ ਦੇ ਨੌਜਵਾਨ ਦੀਅਾਂ ਦੇਖਣ ਨੂੰ ਮਿਲਿਆ ਸੀ ਜਿਸ ਵਿੱਚ ਉਹ ਬਹੁਤ ਹੀ ਵਧੀਆ ਗਾਉਂਦਾ ਹੋਇਆ ਦਿਖਾਈ ਦੇ

ਰਿਹਾ ਸੀ ਅਤੇ ਉਸ ਵੱਲੋਂ ਬਹੁਤ ਹੀ ਵਧੀਆ ਢੋਲਕ ਵੀ ਵਜਾਈ ਜਾ ਰਹੀ ਹੈ। ਜਾਣਕਾਰੀ ਮੁਤਾਬਕ ਇਕਬਾਲ ਖਾਂ ਮਾਨਸਾ ਦੇ ਪਿੰਡ ਝੁਨੀਰ ਦਾ ਰਹਿਣ ਵਾਲਾ ਹੈ ਉਹ ਜਗਰਾਤਿਆਂ ਵਿੱਚ ਪ੍ਰੋਗਰਾਮਾਂ ਲਗਾਉਣ ਲਈ ਜਾਂਦਾ ਹੈ ਅਤੇ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸਬੰਧਤ ਹੈ।ਇਕਬਾਲ ਖਾਨ ਨੇ ਦੱਸਿਆ ਕਿ ਉਸ ਦਾ ਇਕ ਗਾਣਾ ਰਿਕਾਰਡ ਹੋਇਆ ਹੈ।ਇਸ ਲਈ ਉਸ ਦੀ ਮੱਦਦ ਅਮਰੀਕਾ ਵਿੱਚ ਰਹਿੰਦੇ ਨਿਰਮਲ ਸਿੰਘ ਸਿੱਧੂ ਨਾਂ ਦੇ ਵਿਅਕਤੀ ਨੇ ਕੀਤੀ ਹੈ।ਉਨ੍ਹਾਂ ਦੱਸਿਆ ਕਿ ਜਲੰਧਰ ਸਟੂਡੀਓ ਵਿਚ ਉਨ੍ਹਾਂ ਦਾ ਇਕ ਗਾਣਾ ਰਿਕਾਰਡ ਹੋਇਆ ਹੈ,ਜੋ ਜਲਦੀ ਹੀ ਲੋਕਾਂ ਦੇ ਸਾਹਮਣੇ ਆਵੇਗਾ।ਇਸ ਲਈ ਉਹਨਾਂ ਨੇ ਨਿਰਮਲ ਸਿੰਘ ਸਿੱਧੂ ਦਾ ਧੰਨਵਾਦ ਵੀ ਕੀਤਾ।ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਪ੍ਰੋਗਰਾਮ ਲਗਾਉਣ ਲਈ ਜਾਂਦੇ ਹਨ ਤਾਂ ਬਹੁਤ ਸਾਰੇ ਲੋਕ ਉਨ੍ਹਾਂ ਨਾਲ

ਫੋਟੋਆਂ ਖਿਚਵਾਉਂਦੇ ਹਨ।ਜਿਸ ਨਾਲ ਉਨ੍ਹਾਂ ਨੂੰ ਹੌਸਲਾ ਮਿਲਦਾ ਹੈ ਕਿ ਸੱਚਮੁੱਚ ਹੀ ਲੋਕ ਉਨ੍ਹਾਂ ਨੂੰ ਜਾਣਨ ਲੱਗੇ ਹਨ ਅਤੇ ਬਹੁਤ ਹੀ ਜਲਦੀ ਉਨ੍ਹਾਂ ਦੇ ਦਿਨ ਵੀ ਬਦਲ ਜਾਣਗੇ ਭਾਵ ਉਹ ਆਪਣੀ ਕਲਾ ਦੇ ਦਮ ਤੇ ਆਪਣਾ ਨਾਮ ਕਮਾ ਲੈਣਗੇ ਅਤੇ ਆਪਣੇ ਆਰਥਿਕ ਹਾਲਤਾਂ ਨੂੰ ਸੁਧਾਰ ਲੈਣਗੇ।

Leave a Reply

Your email address will not be published. Required fields are marked *