ਪੱਤਰਕਾਰ ਨੂੰ ਸਖ਼ਤ ਬੋਲੇ ਕੁਲਜੀਤ ਸਿੰਘ ਨਾਗਰਾ ਜੇਕਰ ਬਾਕੀ ਸ਼ਬਦ ਵਰਤਿਆ ਤਾਂ ਮੈਂ ਛੱਡ ਦਿਆਂਗਾ ਇੰਟਰਵਿਊ

Uncategorized

ਪਿਛਲੇ ਦਿਨੀਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਕੀਤੀ ਗਈ।ਇਸ ਦੌਰਾਨ ਕਾਂਗਰਸ ਦੇ ਬਹੁਤ ਸਾਰੇ ਵਿਧਾਇਕ ਇਥੇ ਪਹੁੰਚੇ ਇਨ੍ਹਾਂ ਵਿੱਚੋਂ ਇੱਕ ਵਿਧਾਇਕ ਕੁਲਜੀਤ ਨਾਗਰਾ ਵੀ ਹਨ, ਜਿਨ੍ਹਾਂ ਨਾਲ ਪੱਤਰਕਾਰ ਵੱਲੋਂ ਸਵਾਲ ਜਵਾਬ ਕੀਤੇ ਗਏ। ਇਨ੍ਹਾਂ ਸਵਾਲਾਂ ਦੇ ਜੋ ਜਵਾਬ ਕੁਲਜੀਤ ਨਾਗਰਾ ਵੱਲੋਂ ਦਿੱਤੇ ਗਏ,ਉਨ੍ਹਾਂ ਨਾਲ ਲੋਕ ਸੰਤੁਸ਼ਟ ਨਹੀਂ ਹਨ।ਕਿਉਂਕਿ ਉਨ੍ਹਾਂ ਵੱਲੋਂ ਪੱਤਰਕਾਰ ਨਾਲ ਕਾਫੀ ਜ਼ਿਆਦਾ ਬ-ਦ-ਸ-ਲੂ-ਕੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗੲੀ।ਪੱਤਰਕਾਰ ਦਾ ਸਵਾਲ ਸੀ ਕਿ ਜਿਸ ਤਰੀਕੇ ਨਾਲ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਬਾ-ਗ਼ੀ-ਪੁ-ਣਾ ਦਿਖਾਇਆ ਅਤੇ ਬਹੁਤ

ਸਾਰੇ ਅਜਿਹੇ ਮੁੱਦੇ ਗਿਣਵਾਏ ਕੇ ਕਾਂਗਰਸ ਸਰਕਾਰ ਵੱਲੋਂ ਇਨ੍ਹਾਂ ਮੁੱਦਿਆਂ ਉੱਤੇ ਕੰਮ ਨਹੀਂ ਕੀਤਾ ਗਿਆ ਕੀ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਛੇ ਮਹੀਨਿਆਂ ਵਿੱਚ ਇਹ ਸਾਰੇ ਮੁੱਦੇ ਹੱਲ ਹੋ ਜਾਣਗੇ ਜਾਂ ਫਿਰ ਇਨ੍ਹਾਂ ਮੁੱਦਿਆਂ ਉੱਤੇ ਹੀ ਆਉਣ ਵਾਲੇ ਸਮੇਂ ਵਿੱਚ ਦੁਬਾਰਾ ਕਾਂਗਰਸ ਸਰਕਾਰ ਬਣਾੳੁਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਇੱਥੇ ਕੁਲਜੀਤ ਨਾਗਰਾ ਵੱਲੋਂ ਇਸ ਸਵਾਲ ਦਾ ਜਵਾਬ ਦੇਣ ਦੀ ਥਾਂ ਉੱਤੇ ਉਸ ਗੱਲ ਨੂੰ ਫੜ ਲਿਆ ਗਿਆ ਕਿ ਪੱਤਰਕਾਰ ਵੱਲੋਂ ਬਾ-ਗ਼ੀ-ਪੁ-ਣਾ ਸ਼ਬਦ ਕਿਉਂ ਵਰਤਿਆ ਗਿਆ।ਇੱਥੇ ਲੋਕਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਵਿਧਾਇਕਾਂ ਕੋਲੋਂ

ਪੱਤਰਕਾਰਾਂ ਅਤੇ ਲੋਕਾਂ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਹੈ।ਜਿਸ ਕਾਰਨ ਉਹ ਅਜਿਹੇ ਮੁੱਦੇ ਫੜ ਲੈਂਦੇ ਹਨ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਨਿਕਲਦਾ।ਇੱਥੇ ਪੰਜ ਦਸ ਮਿੰਟ ਜੋ ਵੀ ਗੱਲਬਾਤ ਹੋਈ ਕੁਲਜੀਤ ਨਾਗਰਾ ਨੇ ਦੂਸਰੇ ਮੁੱਦਿਆਂ ਉੱਤੇ ਹੀ ਗੱਲ ਘੁਮਾ ਕੇ ਰੱਖੀਂ।ਜਿਸ ਸਵਾਲ ਦਾ ਜਵਾਬ ਲੋਕ ਅਤੇ ਪੱਤਰਕਾਰ ਜਾਣਨਾ ਚਾਹੁੰਦੇ ਹਨ ਉਸ ਸਵਾਲ ਦਾ ਜਵਾਬ ਉਨ੍ਹਾਂ ਵੱਲੋਂ ਨਹੀਂ ਦਿੱਤਾ ਗਿਆ। ਪੱਤਰਕਾਰ ਨੇ ਇਕ ਹੋਰ ਸਵਾਲ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲੀਸ ਤਾਂ ਕਾਂਗਰਸ ਸਰਕਾਰ ਦੀ ਗੁਲਾਮ ਬਣ ਕੇ ਕੰਮ ਕਰ ਰਹੀ ਹੈ ਤਾਂ ਕਿ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਤੋਂ ਬਾਅਦ ਉਨ੍ਹਾਂ ਨੂੰ ਆਜ਼ਾਦੀ ਮਿਲ ਜਾਵੇਗੀ ਤਾਂ ਇੱਥੇ

ਕੁਲਜੀਤ ਨਾਗਰਾ ਨੇ ਆਜ਼ਾਦੀ ਸ਼ਬਦ ਫੜ ਲਿਆ ਕਿ ਉਨ੍ਹਾਂ ਦੇ ਅੱਗੇ ਅਜਿਹੇ ਸ਼ਬਦਾਂ ਨਾਲ ਵਰਤੇ ਜਾਣ।ਇਸ ਤੋਂ ਇਲਾਵਾ ਉਨ੍ਹਾਂ ਨੇ ਪੱਤਰਕਾਰਾਂ ਦੇ ਸਵਾਲਾਂ ਉੱਤੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਜ਼ਿਆਦਾ ਸਮਾਂ ਗੱਲਬਾਤ ਨਹੀਂ ਕੀਤੀ।

Leave a Reply

Your email address will not be published. Required fields are marked *