ਸਿੰਘੂ ਬਾਰਡਰ ਉੱਪਰ ਕਿਸਾਨਾਂ ਦੀਆਂ ਝੌਂਪੜੀਆਂ ਨੂੰ ਲੱਗੀ ਅੱਗ ,ਸਾਰਾ ਸਾਮਾਨ ਸੜਿਆ

Uncategorized

ਸਿੰਘੂ ਬਾਰਡਰ ਤੋਂ ਇਕ ਦੁਖਦਾਈ ਘਟਨਾ ਸਾਹਮਣੇ ਆ ਰਹੀ ਹੈ,ਜਿਥੇ ਕਿਸਾਨਾਂ ਦੀਆਂ ਕੁਝ ਟਰਾਲੀਆਂ ਨੂੰ ਅੱਗ ਲਗਾ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਇਥੇ ਦੋ ਝੌਂਪੜੀਆਂ ਜਲ ਕੇ ਸਵਾਹ ਹੋ ਗਈਆਂ। ਇੱਥੇ ਬਹੁਤ ਸਾਰਾ ਸਾਮਾਨ ਪਿਆ ਹੋਇਆ ਸੀ।ਉਸ ਨੂੰ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਸੀ ਕਿ ਅੱਗ ਦੀਆਂ ਲਾਟਾਂ ਕਾਫੀ ਉੱਚੀਆਂ ਦਿਖਾਈ ਦਿੱਤੀਆਂ।ਜਾਣਕਾਰੀ ਮੁਤਾਬਕ ਇਕ ਟਰਾਲੀ ਜਲ ਕੇ ਸੁਆਹ ਹੋ ਗਈ ਹੈ ਅਤੇ ਦੂਸਰੀਆਂ ਟਰਾਲੀਆਂ ਨੂੰ ਬਚਾਇਆ ਗਿਆ ਹੈ।ਪਰ ਇਨ੍ਹਾਂ ਉੱਤੇ ਜੋ ਤਰਪਾਲਾਂ ਪਾਈਆਂ ਗਈਆਂ ਸੀ, ਉਹ ਜਲ ਕੇ

ਸਵਾਹ ਹੋ ਚੁੱਕੀਆਂ ਹਨ। ਕਿਸਾਨਾਂ ਨੇ ਬੜੀ ਮੁਸ਼ਕਲ ਨਾਲ ਇਸ ਅੱਗ ਨੂੰ ਬੁਝਾਇਆ ਦੱਸਿਆ ਜਾ ਰਿਹਾ ਹੈ ਕਿ ਇੱਥੇ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾਈ ਗਈ,ਉਸ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ ਗਿਆ। ਕਿਸਾਨਾਂ ਨੇ ਦੱਸਿਆ ਕਿ ਪਹਿਲਾਂ ਇਕ ਪਰਾਲੀ ਨੂੰ ਅੱਗ ਲਗਾਈ ਗਈ ਸੀ ਉਸ ਨੂੰ ਭਜਾਉਣ ਦੇ ਵਿੱਚ ਕਿਸਾਨ ਜੁੱਟ ਗਏ ਤਾਂ ਕੁਝ ਦੂਰੀ ਤੇ ਦੂਸਰੀਆਂ ਟਰਾਲੀਆਂ ਵਿੱਚ ਅੱਗ ਲਗਾਈ ਗਈ ਹੈ।ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਣ ਬੁੱਝ ਕੇ ਅਜਿਹਾ ਕਰਵਾਇਆ ਗਿਆ ਹੈ ਅਤੇ ਇਹ ਕਿਸੇ ਸ਼ਰਾਰਤੀ ਅਨਸਰਾਂ ਦੀ ਹਰਕਤ ਹੈ।ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਹੱਥ ਕੋਈ ਵੀ ਸ਼ਰਾਰਤੀ ਅਨਸਰ ਲੱਗਦਾ ਹੈ ਤਾਂ

ਉਸ ਦਾ ਜੋ ਹਾਲ ਹੋਵੇਗਾ ਉਸਦਾ ਜ਼ਿੰਮੇਵਾਰ ਉਹ ਖ਼ੁਦ ਹੋਵੇਗਾ।ਇਸ ਮੌਕੇ ਕਿਸਾਨਾਂ ਵਿੱਚ ਕਾਫ਼ੀ ਜ਼ਿਆਦਾ ਗੁੱਸਾ ਦਿਖਾਈ ਦਿੱਤਾ। ਉਨ੍ਹਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਇੱਥੋਂ ਤਕ ਕਿ ਮੋਦੀ ਦਾ ਪੁਤਲਾ ਬਣਾ ਕੇ ਫੂਕਿਆ ਗਿਆ।ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਜਾਣ ਬੁੱਝ ਕੇ ਅਜਿਹੀਆਂ ਸ਼ਰਾਰਤਾਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਕਿਸਾਨ ਡਰ ਜਾਣ।ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਡਰਨ ਵਾਲਿਆਂ ਵਿੱਚੋਂ ਨਹੀਂ ਹਨ।

ਉਸ ਸਮੇਂ ਤੱਕ ਉਹ ਘਰਾਂ ਨੂੰ ਵਾਪਸ ਨਹੀਂ ਜਾਣਗੇ,ਜਦੋਂ ਤੱਕ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ।

Leave a Reply

Your email address will not be published. Required fields are marked *