ਨਵੀਂ ਵਿਆਹੀ ਕੁੜੀ ਨੇ ਕਰ ਦਿੱਤਾ ਇਹ ਵੱਡਾ ਕਾਂਡ ,ਤਸਵੀਰ ਖਿਚਾਉਣੀ ਪੈ ਗਈ ਮਹਿੰਗੀ

Uncategorized

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ,ਜਿੱਥੇ ਸੈਲਫੀ ਲੈਂਦਿਆਂ ਸਮੇਂ ਲੋਕ ਆਪਣੀ ਜਾਨ ਗਵਾ ਬੈਠਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਹਰਦੋਈ ਦੇ ਨਜ਼ਦੀਕੀ ਇਲਾਕੇ ਤੋਂ ਸਾਹਮਣੇ ਆ ਰਿਹਾ ਹੈ, ਜਿਥੇ ਰਾਧਿਕਾ ਨਾਮ ਦੀ ਨਵੀਂ ਵਿਆਹੀ ਲੜਕੀ ਆਪਣੀ ਜਾਨ ਗਵਾ ਬੈਠੀ।ਕਿਉਂਕਿ ਉਸ ਵੱਲੋਂ ਇਕ ਬੰ-ਦੂ-ਕ ਨਾਲ ਸੈਲਫੀ ਲਈ ਜਾ ਰਹੀ ਸੀ। ਸੈਲਫੀ ਲੈਂਦੇ ਸਮੇਂ ਉਸ ਨੇ ਆਪਣੀ ਗਰਦਨ ਦੇ ਨਾਲ ਬੰ-ਦੂ-ਕ ਦੀ ਨੋਕ ਨੂੰ ਲਗਾ ਰੱਖਿਆ ਸੀ।ਅਚਾਨਕ ਹੀ ਉਸ ਦੇ ਹੱਥ ਨਾਲ ਬੰ-ਦੂ-ਕ ਦਾ ਘੋੜਾ ਨੱਪਿਆ ਜਾਂਦਾ ਹੈ, ਉਸ ਤੋਂ ਬਾਅਦ ਗੋ-ਲੀ ਉਸ ਦੇ ਗਲੇ ਵਿੱਚੋਂ ਆਰ ਪਾਰ ਹੋ ਜਾਂਦੀ ਹੈ।ਉਸ ਤੋਂ ਬਾਅਦ ਰਾਧਿਕਾ ਨੂੰ ਚੁੱਕ ਕੇ

ਹਸਪਤਾਲ ਪਹੁੰਚਾਇਆ ਜਾਂਦਾ ਹੈ, ਪਰ ਇੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ।ਇਸ ਘਟਨਾ ਤੋਂ ਬਾਅਦ ਰਾਧਿਕਾ ਦੇ ਪੇਕੇ ਪਰਿਵਾਰ ਵਾਲਿਆਂ ਵੱਲੋਂ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਉਤੇ ਦਾਜ ਦਹੇਜ ਲੈਣ ਲਈ ਉਨ੍ਹਾਂ ਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾ ਦਿੱਤਾ ਗਿਆ ਹੈ। ਰਾਧਿਕਾ ਦੇ ਪਿਤਾ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਕੀ ਤੋਂ ਦੋ ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਸੀ,ਜਿਸ ਕਾਰਨ ਉਸ ਦੇ ਸਹੁਰੇ ਪਰਿਵਾਰ ਵਾਲੇ ਉਸਨੂੰ ਕਾਫ਼ੀ

ਸਦਾ ਪ੍ਰੇਸ਼ਾਨ ਕਰ ਰਹੇ ਸੀ। ਪੁਲਿਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਦੇ ਲਈ ਭੇਜਿਆ ਗਿਆ ਹੈ।ਪੁਲਿਸ ਮੁਲਾਜ਼ਮਾਂ ਦਾ ਕੀ ਕਹਿਣਾ ਹੈ ਕਿ ਜਿਵੇਂ ਹੀ ਪੋਸਟਮਾਰਟਮ ਰਿਪੋਰਟ ਆ ਜਾਵੇਗੀ,ਉਸ ਤੋਂ ਬਾਅਦ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਨਾਲ ਹੀ ਪੁਲਿਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਵਿਚ ਰਾਧਿਕਾ ਦੇ

ਸਹੁਰੇ ਪਰਿਵਾਰ ਦਾ ਕੋਈ ਵੀ ਹੱਥ ਹੋਇਆ ਤਾਂ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *