ਕਬੱਡੀ ਖਿਡਾਰੀ ਜੱਸੂ ਸੈਦੋਵਾਲੀਏ ਦੀ ਇੰਟਰਵਿਊ ,ਨਸ਼ੇ ਲਈ ਪੈਸੇ ਮੰਗਦਿਆਂ ਦੀ ਵੀਡੀਓ ਹੋਈ ਵਾਇਰਲ

Uncategorized

ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਕਬੱਡੀ ਖਿਡਾਰੀ ਜੱਸੂ ਸੈਦੋ ਵਾਲੀਆ ਨਸ਼ੇ ਦੀ ਹਾਲਤ ਵਿੱਚ ਦਿਖਾਈ ਦੇ ਰਿਹਾ ਹੈ।ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਵਿੱਚ ਬੈਠੇ ਹੋਏ ਵਿਅਕਤੀ ਵੱਲੋਂ ਵੀਡੀਓ ਬਣਾਇਆ ਜਾ ਰਿਹਾ ਹੈ। ਉਸ ਦੀ ਕਾਰ ਦੇ ਬਾਹਰ ਦੋ ਵਿਅਕਤੀ ਖੜ੍ਹੇ ਹਨ, ਜਿਨ੍ਹਾਂ ਵਿੱਚੋਂ ਇਕ ਜੱਸੂ ਸੈਦੋ ਵਾਲੀਆ ਹੈ।ਇਨ੍ਹਾਂ ਦੋਨਾਂ ਨੇ ਹੀ ਸ਼ਰਾਬ ਪੀਤੀ ਹੋਈ ਹੈ।ਇਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਦੇ ਬੁਲਟ ਮੋਟਰਸਾਈਕਲ ਦੇ ਵਿੱਚੋਂ ਤੇਲ ਖ਼ਤਮ ਹੋ ਗਿਆ ਹੈ, ਇਸ ਲਈ ਇਨ੍ਹਾਂ ਦੀ ਦੋ ਤਿੰਨ ਸੌ ਰੁਪਏ ਦੀ ਮਦਦ ਕਰ ਦਿੱਤੀ ਜਾਵੇ।ਉਸ ਵਿਅਕਤੀ ਨੇ ਇਨ੍ਹਾਂ ਦੀ ਮਦਦ ਤਾਂ ਨਹੀਂ ਕੀਤੀ ਪਰ ਇਨ੍ਹਾਂ

ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਪਾ ਦਿੱਤੀ। ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਵੇਖਿਆ ਗਿਆ ਹੈ ਅਤੇ ਲੋਕ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ।ਕੁਝ ਲੋਕ ਸਰਕਾਰਾਂ ਨੂੰ ਕੋਸ ਰਹੇ ਹਨ ਕਿ ਕਬੱਡੀ ਦੇ ਚੰਗੇ ਪਲੇਅਰਾਂ ਦੀ ਅੱਜ ਕੀ ਹਾਲਤ ਕਰ ਦਿੱਤੀ ਹੈ।ਕੁਝ ਲੋਕ ਜੱਸੂ ਸੈਦੋ ਵਾਲੀਆ ਦੇ ਖ਼ਿਲਾਫ਼ ਬੋਲ ਰਹੇ ਹਨ ਅਤੇ ਉਸ ਨੂੰ ਚਿੱਟੇ ਦਾ ਆਦੀ ਦੱਸ ਰਹੇ ਹਨ।ਇਸ ਬਾਰੇ ਜਦੋਂ ਜੱਸੂ ਸੈਦੋ ਵਾਲੀਆ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਹ ਡਿਪਰੈਸ਼ਨ ਵਿੱਚ ਹਨ ਉਨ੍ਹਾਂ ਦਾ ਘਰੋਂ ਬਾਹਰ

ਜਾਣ ਨੂੰ ਮਨ ਨਹੀਂ ਕਰਦਾ।ਕਿਉਂਕਿ ਬਹੁਤ ਸਾਰੇ ਲੋਕ ਉਨ੍ਹਾਂ ਦੀ ਇਸ ਵੀਡੀਓ ਤੇ ਸਵਾਲ ਖਡ਼੍ਹੇ ਕਰ ਰਹੇ ਹਨ।ਉਨ੍ਹਾਂ ਨੇ ਦੱਸਿਆ ਕਿ ਉਹ ਕਾਫ਼ੀ ਸਮਾਂ ਕਬੱਡੀ ਖੇਡਦੇ ਰਹੇ ਹਨ।ਇਸ ਲਈ ਉਹ ਇੰਗਲੈਂਡ ਵੀ ਜਾ ਕੇ ਆਏ ਹਨ।ਪਰ ਦੋ ਹਜਾਰ ਬਾਰਾਂ ਤੋਂ ਬਾਅਦ ਉਨ੍ਹਾਂ ਦੇ ਗੋਡੇ ਵਿੱਚ ਸਮੱਸਿਆ ਆਉਣ ਲੱਗੀ। ਹੌਲੀ ਹੌਲੀ ਇਹ ਸਮੱਸਿਆ ਜ਼ਿਆਦਾ ਵਧ ਗਈ ਅਤੇ ਇਨ੍ਹਾਂ ਨੂੰ ਕਬੱਡੀ ਦੀ ਖੇਡ ਛੱਡਣੀ ਪਈ।ਕਿਸੇ ਵੱਲੋਂ ਇਨ੍ਹਾਂ ਦੀ ਕੋਈ ਸਹਾਇਤਾ ਨਹੀਂ ਕੀਤੀ ਗਈ। ਜਿਸ ਕਾਰਨ ਇਨ੍ਹਾਂ ਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ

ਅਤੇ ਹੁਣ ਇਸਦਾ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਨ੍ਹਾਂ ਦੇ ਮਨ ਉੱਤੇ ਭਾਰੀ ਸੱਟ ਲੱਗੀ ਹੈ,ਜਿਸ ਕਾਰਨ ਇਹ ਬਹੁਤ ਹੀ ਜ਼ਿਆਦਾ ਪ੍ਰੇਸ਼ਾਨ ਹਨ।

Leave a Reply

Your email address will not be published. Required fields are marked *