ਸਿੱਧੂ ਕਹਿੰਦਾ ਮੇਰੇ ਪੱਕੇ ਡੇਰੇ ਹੁਣ ਚੰਡੀਗਡ਼੍ਹ,ਅੱਗੋਂ ਕਿਸਾਨ ਹੋ ਗਏ ਗਰਮ

Uncategorized

ਨਵਜੋਤ ਸਿੰਘ ਸਿੱਧੂ ਨੂੰ ਪਿਛਲੇ ਦਿਨੀਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਅਤੇ ਉਨ੍ਹਾਂ ਦੀ ਤਾਜਪੋਸ਼ੀ ਕੀਤੀ ਗਈ।ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇੱਕ ਸਪੀਚ ਵੀ ਦਿੱਤੀ, ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦਾ ਮੁੱਦਾ ਉਨ੍ਹਾਂ ਲਈ ਸਭ ਤੋਂ ਅਹਿਮ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਿਸਾਨੀ ਅੰਦੋਲਨ ਤਕ ਨੰਗੇ ਪੈਰੀਂ ਤੁਰ ਕੇ ਜਾਣਗੇ।ਇਸ ਤੋਂ ਇਲਾਵਾ ਵੀ ਨਵਜੋਤ ਸਿੰਘ ਸਿੱਧੂ ਨੇ ਕਾਫੀ ਜ਼ਿਆਦਾ ਜੋਸ਼ ਭਰੀ ਸਪੀਚ ਦਿੱਤੀ ਅਤੇ ਉਸ ਤੋਂ ਬਾਅਦ ਉਹ ਸ੍ਰੀ ਚਮਕੌਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਤਮਸਤਕ ਹੋਣ ਦੇ

ਲਈ ਪਹੁੰਚੇ।ਇਸ ਦੌਰਾਨ ਕਿਸਾਨਾਂ ਨੇ ਕਾਲੀਆਂ ਝੰਡੀਆਂ ਦਿਖਾ ਕੇ ਉਨ੍ਹਾਂ ਦਾ ਵਿਰੋਧ ਕੀਤਾ।ਕਿਸਾਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਸਿਰਫ਼ ਗੱਲਾਂ ਵਾਲਾ ਹੀ ਹੈ,ਉਸ ਨੇ ਨਾ ਤਾਂ ਅੱਜ ਤਕ ਕਿਸੇ ਲਈ ਕੁਝ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਉਮੀਦ ਹੈ ਕਿ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਸਮੇਂ ਲਈ ਓਨਾ ਲਈ ਕੁਝ ਕਰ ਸਕਦੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਨਹੀਂ ਮਿਲੀ।ਉਸ ਸਮੇਂ ਤਕ ਉਹ ਕਾਂਗਰਸ ਸਰਕਾਰ ਦਾ ਵਿਰੋਧ ਕਰਦੇ ਰਹੇ ਬਹੁਤ ਸਾਰੇ ਅਜਿਹੇ ਮੁੱਦੇ ਉਠਾਉਂਦੇ ਰਹੇ।ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਉੱਤੇ

ਸਵਾਲ ਖੜ੍ਹੇ ਹੁੰਦੇ ਸੀ। ਪਰ ਜਦੋਂ ਹੀ ਉਨ੍ਹਾਂ ਨੂੰ ਪ੍ਰਧਾਨਗੀ ਮਿਲ ਗਈ ਤਾਂ ਕੀ ਸਾਰੇ ਮੁੱਦੇ ਹੱਲ ਹੋ ਗਏ ਹਨ।ਨਾਲੇ ਕਿਸਾਨਾਂ ਨੇ ਦੱਸਿਆ ਕਿ ਜਦੋਂ ਨਵਜੋਤ ਸਿੰਘ ਸਿੱਧੂ ਨੇ ਇੱਥੇ ਆਉਣਾ ਸੀ ਤਾਂ ਇੱਥੇ ਉਨ੍ਹਾਂ ਦੇ ਹੱਥਾਂ ਵਿੱਚੋਂ ਕਾਲੀਆਂ ਝੰਡੀਆਂ ਖੋਹੀਆਂ ਗਈਆਂ ਅਤੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਗਿਆ ਕਿ ਜੇਕਰ ਉਹ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਨਗੇ ਤਾਂ ਉਨ੍ਹਾਂ ਦੇ ਖ਼ਿਲਾਫ਼ ਪਰਚੇ ਦਰਜ ਹੋਣਗੇ ਤਾਂ ਇੱਥੇ ਕਿਸਾਨਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਪ੍ਰਸ਼ਾਸਨ ਅੱਜ ਕੀ ਉਨ੍ਹਾਂ ਨੂੰ ਆਪਣੇ ਰੰਗ ਦਿਖਾ ਰਿਹਾ ਹੈ।ਇਕ ਪਾਸੇ ਨਵਜੋਤ ਸਿੰਘ ਸਿੱਧੂ ਨੇ ਆਪਣੀ ਕੋਠੀ ਤੇ ਕਾਲੀ ਝੰਡੀ ਲਗਾ ਰੱਖੀ ਹੈ। ਦੂਜੇ ਪਾਸੇ ਕਿਸਾਨਾਂ ਦੇ ਹੱਥਾਂ ਵਿੱਚੋਂ

ਕਾਲੀਆਂ ਝੰਡੀਆਂ ਖੋਹੀਆਂ ਜਾ ਰਹੀਆਂ ਹਨ। ਸੋ ਇਸ ਮੌਕੇ ਕਿਸਾਨ ਨਵਜੋਤ ਸਿੰਘ ਸਿੱਧੂ ਨਾਲ ਕਾਫੀ ਜ਼ਿਆਦਾ ਨਾਰਾਜ਼ ਦਿਖਾਈ ਦਿੱਤੇ।

Leave a Reply

Your email address will not be published. Required fields are marked *