ਪਿੰਡ ਦੇ ਵਿੱਚ ਪਹਿਲਾਂ ਸਨ ਤਿੰਨ ਗੁਰੂ ਘਰ , ਹੁਣ ਪਿੰਡ ਵਾਸੀਆਂ ਨੇ ਤਿੰਨ ਦੀ ਥਾਂ ਬਣਾਇਆ ਇੱਕ ਗੁਰੂਘਰ

Uncategorized

ਅੱਜਕੱਲ੍ਹ ਅਸੀਂ ਆਮ ਦੇਖਦੇ ਹਾਂ ਕਿ ਪਿੰਡਾਂ ਚ ਜਾਤਾਂ ਦੇ ਨਾਮ ਤੇ ਗੁਰੂ ਘਰ ਬਣੇ ਹੋਏ ਹਨ।ਇਕ ਪਿੰਡ ਦੇ ਵਿੱਚ ਤਿੰਨ ਧੰਨ ਗੁਰੂ ਘਰ ਹਨ, ਜਿਸ ਕਾਰਨ ਲੋਕ ਆਪਸ ਵਿਚ ਟੁੱਟਦੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਮਨਾਂ ਵਿੱਚੋਂ ਬਹੁਤ ਜ਼ਿਆਦਾ ਫਾਸਲੇ ਪੈ ਰਹੇ ਹਨ। ਜਿਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਅੱਜਕੱਲ੍ਹ ਲੋਕਾਂ ਵਿੱਚ ਹਿੰਸਾ ਦਿਨੋਂ ਦਿਨ ਵਧਦੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਮਨਾਂ ਦੇ ਵਿੱਚ ਇੰਨਾ ਜ਼ਿਆਦਾ ਜ਼ਹਿਰ ਭਰ ਚੁੱਕਿਆ ਹੈ ਕਿ ਲੋਕ ਇੱਕ ਦੂਜੇ ਦੀ ਸ਼ਕਲ ਦੇਖਣਾ ਪਸੰਦ ਨਹੀਂ ਕਰਦੇ।ਪਰ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ ਸੀ ਕਿ ਗੁਰੂ ਇਕ ਹੈ, ਪਰ ਲੋਕਾਂ ਵੱਲੋਂ ਇਸ ਸਿੱਖਿਆ ਨੂੰ ਧਾਰਨ ਨਹੀਂ ਕੀਤਾ ਗਿਆ ਅਤੇ ਜਾਤਾਂ ਦੇ ਨਾਮ ਤੇ ਗੁਰੂ ਘਰ ਬਣਨੇ ਸ਼ੁਰੂ ਹੋ ਚੁੱਕੇ ਹਨ। ਪਰ

ਉੱਥੇ ਹੀ ਕੁਝ ਪਿੰਡ ਅਜਿਹੇ ਹਨ ਜਿਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਰਿਹਾ ਹੈ ਅਤੇ ਮੁੜ ਉਨ੍ਹਾਂ ਵੱਲੋਂ ਪਿੰਡ ਵਿੱਚ ਇੱਕੋ ਗੁਰਦੁਆਰਾ ਸਥਾਪਿਤ ਕੀਤਾ ਜਾ ਰਿਹਾ ਹੈ।ਇਸ ਤਰ੍ਹਾਂ ਦੀਆਂ ਤਸਵੀਰਾਂ ਜ਼ਿਲ੍ਹਾ ਜਲੰਧਰ ਦੇ ਪਿੰਡ ਟੁਰਨਾ ਤੋਂ ਸਾਹਮਣੇ ਆ ਰਹੀਆਂ ਹਨ,ਜਿੱਥੇ ਪਿੰਡ ਵਿਚ ਤਿੰਨ ਗੁਰਦੁਆਰਾ ਸਾਹਿਬ ਸੀ। ਦੋ ਗੁਰਦੁਆਰਿਆਂ ਦੇ ਦਰਵਾਜ਼ੇ ਬੰਦ ਕਰਵਾ ਕੇ ਹੁਣ ਇੱਕ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਹੈ।ਇਸ ਦੌਰਾਨ ਦੂਸਰੇ ਗੁਰਦੁਆਰਾ ਸਾਹਿਬ ਵਿਚ ਪਏ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਦੇ ਸਰੂਪ ਨੂੰ ਇੱਕੋ ਗੁਰਦੁਆਰਾ ਸਾਹਿਬ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ।ਇਸ ਮੌਕੇ ਪਿੰਡ ਦੀਆਂ ਸੰਗਤਾਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਤਿੰਨਾਂ ਗੁਰਦੁਆਰਾ ਸਾਹਿਬ ਹੋਣ ਕਰਕੇ ਕਿਸੇ ਵੀ ਗੁਰਦੁਆਰਾ ਸਾਹਿਬ ਵਿਚ ਪੂਰੀ ਮਰਿਆਦਾ ਦੇ ਨਾਲ ਪਾਠ ਨਹੀਂ ਹੋ ਪਾਉਂਦਾ ਸੀ। ਕਿਉਂਕਿ ਬਹੁਤ ਘੱਟ ਸੰਗਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਦੀਆਂ ਸੀ।ਪਰ ਹੁਣ ਇੱਕੋ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਹੈ,ਜਿਸ ਕਾਰਨ ਲੋਕਾਂ ਦੇ ਮਨ ਨੂੰ ਖੁਸ਼ੀ ਮਿਲੀ ਹੈ ਅਤੇ ਲੋਕ ਇਕ ਮਿੱਕ ਹੋ ਰਹੇ ਹਨ।ਸੋ ਇਹ ਪਿੰਡ ਟੁਰਨਾ ਦੇ ਲੋਕਾਂ ਨੇ ਇਕ ਵੱਡੀ

ਉਦਾਹਰਣ ਪੇਸ਼ ਕੀਤੀ ਹੈ। ਜੇਕਰ ਲੋਕ ਇਸ ਨੂੰ ਸਮਝਣ ਤਾਂ ਦੂਸਰੇ ਪਿੰਡਾਂ ਦੇ ਵਿਚ ਵੀ ਅਜਿਹਾ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *