ਕਿਸਾਨੀ ਮੋਰਚੇ ਨੇ ਰੁਲਦੂ ਸਿੰਘ ਮਾਨਸਾ ਨੂੰ ਕੀਤਾ ਸਸਪੈਂਡ,ਸਿੱਖਾਂ ਦੀਆਂ ਭਾਵਨਾਵਾਂ ਨੂੰ ਪਹੁੰਚਾਈ ਸੀ ਠੇਸ

Uncategorized

ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠ ਕੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ।ਇਸੇ ਦੌਰਾਨ ਬਹੁਤ ਸਾਰੇ ਕਿਸਾਨ ਸਟੇਜ ਉੱਤੋਂ ਬੋਲਦੇ ਹਨ ਅਤੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰਦੇ ਹਨ। ਪਰ ਇਸੇ ਦੌਰਾਨ ਕੁਝ ਲੋਕ ਅਜਿਹੇ ਬਿਆਨ ਦੇ ਜਾਂਦੇ ਹਨ,ਜਿਸ ਕਾਰਨ ਸਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ।ਇਸੇ ਤਰ੍ਹਾਂ ਦਾ ਇੱਕ ਬਿਆਨ ਪਿਛਲੇ ਦਿਨੀਂ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਦਿੱਤਾ ਸੀ।ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਲੰਘੇ ਸਮੇਂ ਚ ਪਿੱਛੇ ਬੈਠੇ ਕੁਝ ਲੋਕਾਂ ਨੇ ਆਰਡਰ ਦਿੱਤੇ ਅਤੇ ਸਾਡੇ ਪੰਜਾਬ ਦੇ ਪੱਚੀ ਹਜ਼ਾਰ ਨੌਜਵਾਨ ਪੁਲਿਸ ਮੁਲਾਜ਼ਮਾਂ ਨਾਲ ਖਹਿੰਦੇ ਹੋਏ ਆਪਣੀ ਜਾਨ

ਗਵਾ ਬੈਠੇ। ਨਾਲ ਹੀ ਉਨ੍ਹਾਂ ਨੇ ਅਮਰੀਕਾ ਵਿੱਚ ਬੈਠੇ ਪੁੰਨੂੰ ਨੂੰ ਕੁੱਤਾ ਕਹਿ ਕੇ ਸੰਬੋਧਨ ਕੀਤਾ। ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਹੀਆਂ, ਜੋ ਬਹੁਤ ਸਾਰੇ ਲੋਕਾਂ ਨੂੰ ਚੰਗੀਆਂ ਨਹੀਂ ਲੱਗੀਆਂ ਅਤੇ ਰੁਲਦੂ ਸਿੰਘ ਮਾਨਸਾ ਦਾ ਲਗਾਤਾਰ ਵਿਰੋਧ ਹੋ ਰਿਹਾ ਹੈ।ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਰੁਲਦੂ ਸਿੰਘ ਮਾਨਸਾ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਤੇ ਨਿਸ਼ਾਨਾ ਸਾਧਿਆ ਹੈ ਅਤੇ ਉਨ੍ਹਾਂ ਨੂੰ ਬੁਰਾ ਭਲਾ ਕਿਹਾ ਹੈ ਇਸ ਲਈ ਕਿਸਾਨ ਸੰਯੁਕਤ ਮੋਰਚਾ ਦੀ ਇਕ ਬੈਠਕ ਹੋਈ ਇਸ ਬੈਠਕ ਵਿੱਚ ਇਹ ਫ਼ੈਸਲਾ ਲਿਆ ਗਿਆ ਕਿ ਜਿਸ ਹਿਸਾਬ ਨਾਲ ਲੋਕਾਂ

ਵੱਲੋਂ ਰੁਲਦੂ ਸਿੰਘ ਮਾਨਸਾ ਦਾ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਨੂੰ ਪੰਦਰਾਂ ਦਿਨਾਂ ਲਈ ਸਸਪੈਂਡ ਕਰ ਦੇਣਾ ਚਾਹੀਦਾ ਹੈ।ਇਹ ਫ਼ੈਸਲਾ ਲੈ ਲਿਆ ਗਿਆ ਹੈ ਕਿ ਰੁਲਦੂ ਸਿੰਘ ਮਾਨਸਾ ਪੰਦਰਾਂ ਦਿਨਾਂ ਲਈ ਸਸਪੈਂਡ ਰਹਿਣਗੇ।ਇਸ ਦੌਰਾਨ ਉਹ ਸਟੇਜ ਉੱਤੇ ਆ ਕੇ ਕਿਸੇ ਵੀ ਪ੍ਰਕਾਰ ਦਾ ਕੋਈ ਪ੍ਰਚਾਰ ਨਹੀਂ ਕਰਨਗੇ।ਰੁਲਦੂ ਸਿੰਘ ਮਾਨਸਾ ਦੇ ਇਸ ਪ੍ਰਚਾਰ ਦਾ ਵਿਰੋਧ ਕਿਸਾਨ ਆਗੂਆਂ ਵੱਲੋਂ ਵੀ ਕੀਤਾ ਜਾ ਰਿਹਾ ਹੈ। ਪਿਛਲੇ ਦਿਨੀਂ ਸਟੇਜ ਤੇ ਕਿਸਾਨ ਆਗੂ ਮਨਜੀਤ ਸਿੰਘ ਰਾਏ ਬੋਲਦੇ ਹੋਏ ਦਿਖਾਈ ਦਿੱਤੇ ਸੀ।ਉਨ੍ਹਾਂ ਨੇ ਕਿਹਾ ਸੀ ਕੇ ਰੁਲਦੂ ਸਿੰਘ ਮਾਨਸਾ ਦੁਆਰਾ ਜੋ ਗੱਲਾਂ ਕਹੀਆਂ ਗਈਆਂ ਹਨ ਉਹ ਗਲਤ ਹਨ।ਨਾਲ ਹੀ ਜਿਹੜੇ ਲੋਕ ਪੰਥ ਨੂੰ ਸੰਵਾਰਨ ਲਈ ਸ਼ਹੀਦੀਆਂ ਦੇ ਕੇ ਗਏ ਹਨ ਉਨ੍ਹਾਂ ਦਾ

ਸਾਰੇ ਲੋਕ ਸਤਿਕਾਰ ਕਰਦੇ ਹਨ ਅਤੇ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਸ਼ਹੀਦੀਆਂ ਦਿੱਤੀਆਂ ਹਨ ਤਾਂ ਇਸ ਲਈ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ।

Leave a Reply

Your email address will not be published. Required fields are marked *