ਸਿੰਘੂ ਬਾਰਡਰ ਉੱਪਰ ਲੱਖਾ ਸਿਧਾਣਾ ਨੇ ਪੜ੍ਹ ਲਿਆ ਇਹ ਵਿਅਕਤੀ,ਵੇਖੋ ਫਿਰ ਕੀ ਹੋਇਆ

Uncategorized

ਪਿਛਲੇ ਦਿਨੀਂ ਸਿੰਘੂ ਬਾਰਡਰ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਸੀ, ਜਿੱਥੇ ਕੁਝ ਟਰਾਲੀਆਂ ਨੂੰ ਅੱਗ ਲਗਾਈ ਗਈ ਸੀ।ਇਸ ਤੋਂ ਇਲਾਵਾ ਇੱਥੇ ਕੁਝ ਝੌਂਪੜੀਆਂ ਜਲ ਕੇ ਸੁਆਹ ਹੋ ਗਈਆਂ ਸੀ,ਜਿਸ ਦੌਰਾਨ ਕਿਸਾਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸੀ।ਇਸੇ ਮਾਮਲੇ ਵਿਚ ਕਿਸਾਨਾਂ ਵਲੋਂ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।ਇਸ ਵਿਅਕਤੀ ਨੇ ਮੰਨਿਆ ਹੈ ਕਿ ਇਸ ਨੂੰ ਅੱਸੀ ਹਜ਼ਾਰ ਰੁਪਿਆ ਮਿਲਿਆ ਹੈ ਤਾਂ ਜੋ ਇਹ ਕਿਸਾਨਾਂ ਦੇ ਅੰਦੋਲਨ ਵਿੱਚ ਜਾ ਕੇ ਅੱਗ ਲਗਾਵੇ। ਇਸ ਮੌਕੇ ਦੀ ਇਕ ਵੀਡੀਓ ਵੀ ਸਾਹਮਣੇ ਆ ਰਹੀ ਹੈ,ਜਿਸ ਵਿੱਚ ਕਿਸਾਨ

ਦਿਖਾ ਰਹੇ ਹਨ ਕਿ ਉਨ੍ਹਾਂ ਵੱਲੋਂ ਸ਼ਰਾਰਤੀ ਅਨਸਰ ਫੜਿਆ ਗਿਆ ਹੈ ਅਤੇ ਪੁਲਸ ਮੁਲਾਜ਼ਮਾਂ ਨੂੰ ਵੀ ਇਸ ਦੀ ਸੂਚਨਾ ਦਿੱਤੀ ਗਈ ਹੈ ਤਾਂ ਜੋ ਪੁਲਸ ਪ੍ਰਸ਼ਾਸਨ ਇਸ ਵਿਅਕਤੀ ਦੇ ਖਿਲਾਫ ਬਣਦੀ ਕਾਰਵਾਈ ਕਰੇ।ਇਸੇ ਮਾਮਲੇ ਉੱਤੇ ਲੱਖਾ ਸਧਾਣਾ ਨੇ ਵੀ ਗੱਲਬਾਤ ਕੀਤੀ ਉਨ੍ਹਾਂ ਨੇ ਘਰਾਂ ਵਿੱਚ ਬੈਠੇ ਹੋਏ ਲੋਕਾਂ ਨੂੰ ਇਹ ਗੱਲ ਕਹਿ ਕੇ ਇਸ ਤਰੀਕੇ ਨਾਲ ਕਿਸਾਨੀ ਅੰਦੋਲਨ ਦੇ ਵਿੱਚੋਂ ਮੁਸ਼ਕਲਾਂ ਝੱਲਣੀਆਂ ਪੈ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਕਿਸਾਨੀ ਅੰਦੋਲਨ ਦੇ ਵਿਚ ਜੇਕਰ ਲੰਬੇ ਸਮੇਂ ਲਈ ਨਹੀਂ

ਰਹਿ ਸਕਦੇ ਤਾਂ ਕੁਝ ਸਮੇਂ ਲਈ ਜ਼ਰੂਰ ਆਇਆ ਕਰਨ।ਕਿਉਂਕਿ ਅਜਿਹਾ ਕਰਨ ਨਾਲ ਕਿਸਾਨੀ ਅੰਦੋਲਨ ਵਿਚ ਲੰਬੇ ਸਮੇਂ ਤੋਂ ਬੈਠੇ ਹੋਏ ਕਿਸਾਨਾਂ ਦਾ ਹੌਸਲਾ ਵਧਦਾ ਹੈ।ਨਾਲ ਹੀ ਉਨ੍ਹਾਂ ਨੇ ਉਨ੍ਹਾਂ ਲੋਕਾਂ ਨੂੰ ਲਾਹਨਤਾਂ ਪਾਈਆਂ,ਜਿਹੜੇ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਦੇ ਸਮੇਂ ਬੱਸਾਂ ਭਰ-ਭਰ ਕੇ ਗਏ ਸੀ।ਉਨ੍ਹਾਂ ਨੇ ਲੋਕਾਂ ਤੋਂ ਸਵਾਲ ਪੁੱਛਿਆ ਕਿ ਕੀ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੇ ਮਸਲੇ ਹੱਲ ਕਰ ਦਿੱਤੇ ਹਨ,ਜੋ ਲੋਕ ਨਵਜੋਤ ਸਿੰਘ ਸਿੱਧੂ ਦੀ ਤਾਜਪੋਸ਼ੀ ਤੇ ਇੰਨਾ ਜ਼ਿਆਦਾ ਖ਼ੁਸ਼ ਹੋ ਰਹੇ ਹਨ। ਨਾਲ ਹੀ ਉਨ੍ਹਾਂ ਨੇ ਨਵਜੋਤ

ਸਿੰਘ ਸਿੱਧੂ ਦੇ ਕੁਝ ਬਿਆਨਾਂ ਉੱਤੇ ਵੀ ਸਵਾਲ ਖਡ਼੍ਹੇ ਕੀਤੇ ਅਤੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਰਾਜਨੀਤਕ ਲੀਡਰ ਤੁਹਾਡੇ ਕਦੇ ਵੀ ਹਿਮਾਇਤੀ ਨਹੀਂ ਹੋ ਸਕਦੇ।

Leave a Reply

Your email address will not be published. Required fields are marked *