ਕਿਸਾਨਾਂ ਦੀ ਸਾਂਸਦ ਦੇ ਵਿਚ ਹੁਣ ਜਾਣਗੀਆਂ ਬੀਬੀਆਂ ਭੈਣਾਂ ,ਆਪਣੀ ਆਵਾਜ਼ ਕਰਨੀਆਂ ਬੁਲੰਦ

Uncategorized

ਕਿਸਾਨਾਂ ਨੂੰ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਅੱਠ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ।ਪਰ ਫਿਰ ਵੀ ਕੇਂਦਰ ਸਰਕਾਰ ਵੱਲੋਂ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਗਏ, ਜਿਸ ਕਾਰਨ ਕਿਸਾਨਾਂ ਵੱਲੋਂ ਆਪਣੀ ਪਾਰਲੀਮੈਂਟ ਲਗਾਈ ਜਾਂਦੀ ਹੈ;ਜਿਸ ਵਿੱਚ ਉਹ ਕਿਸਾਨਾਂ ਦੇ ਇਸ ਮੁੱਦੇ ਉੱਤੇ ਗੱਲਬਾਤ ਕਰਦੇ ਹਨ।ਦੱਸ ਦਈਏ ਕਿ ਰੋਜ਼ਾਨਾ ਹੀ ਦੋ ਸੌ ਕਿਸਾਨ ਪਾਰਲੀਮੈਂਟ ਲਗਾਉਂਦੇ ਹਨ।ਪਿਛਲੇ ਕਈ ਦਿਨਾਂ ਤੋਂ ਅਜਿਹਾ ਕੀਤਾ ਜਾ ਰਿਹਾ ਹੈ,ਜਿਸ ਕਾਰਨ ਕੇਂਦਰ ਸਰਕਾਰ ਉੱਤੇ ਵੀ ਦਬਾਅ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ।ਕਿਉਂਕਿ ਪਿਛਲੇ ਦਿਨੀਂ ਕੇਂਦਰੀ ਖੇਤੀ ਮੰਤਰੀ ਨਰੇਂਦਰ ਤੋਮਰ ਦਾ ਵੀ ਇਹ ਬਿਆਨ ਸਾਹਮਣੇ ਆਇਆ ਸੀ,ਜਿਸ ਵਿੱਚ ਉਹ ਕਹਿ ਰਹੇ ਸੀ ਕਿ ਉਹ ਕਿਸਾਨਾਂ ਦੀ ਹਰ

ਗੱਲ ਸੁਣਨ ਲਈ ਤਿਆਰ ਹਨ। ਪਰ ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਉੱਤੇ ਕੋਈ ਗੱਲਬਾਤ ਨਹੀਂ,ਬਲਕਿ ਇਹ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣਾ ਚਾਹੁੰਦੇ ਹਨ। ਇਸ ਲਈ ਅੱਜ ਕਿਸਾਨ ਬੀਬੀਆਂ ਵੱਲੋਂ ਪਾਰਲੀਮੈਂਟ ਲਗਾਈ ਗਈ ਜਿਸ ਸਮੇਂ ਇਹ ਬੀਬੀਆਂ ਬੱਸਾਂ ਵਿੱਚ ਸਵਾਰ ਹੋ ਕੇ ਪਾਰਲੀਮੈਂਟ ਲਗਾਉਣ ਲਈ ਜਾ ਰਹੀਆਂ ਸੀ ਤਾਂ ਰਸਤੇ ਵਿਚ ਇਨ੍ਹਾਂ ਬੀਬੀਆਂ ਵਿਚ ਕਾਫੀ ਜ਼ਿਆਦਾ ਜੋਸ਼ ਦੇਖਣ ਨੂੰ ਮਿਲਿਆ।ਜਿਸ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਕਾਫ਼ੀ ਜ਼ਿਆਦਾ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ

ਕਿ ਇਕ ਯੂ ਪੀ ਦੀ ਰਹਿਣ ਵਾਲੀ ਕਿਸਾਨ ਬੀਬੀ ਕਾਫੀ ਜ਼ਿਆਦਾ ਜੋਸ਼ ਵਿੱਚ ਮੋਦੀ ਸਰਕਾਰ ਨੂੰ ਲਲਕਾਰਦੀ ਹੋਈ ਦਿਖਾਈ ਦੇ ਰਹੀ ਹੈ।ਇਨ੍ਹਾਂ ਕਿਸਾਨ ਬੀਬੀਆਂ ਦਾ ਕਹਿਣਾ ਹੈ ਕਿ ਅਸਲੀ ਪਾਰਲੀਮੈਂਟ ਇਨ੍ਹਾਂ ਵੱਲੋਂ ਲਗਾਈ ਜਾ ਰਹੀ ਹੈ।ਦੇਸ਼ ਦੇ ਕੇਂਦਰੀ ਮੰਤਰੀ ਨਕਲੀ ਪਾਰਲੀਮੈਂਟ ਵਿਚ ਬੈਠ ਕੇ ਕੰਮ ਕਰ ਰਹੇ ਹਨ।ਜੇਕਰ ਉਹ ਆਪਣਾ ਭਲਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਕਿਸਾਨਾਂ ਦੀ ਪਾਰਲੀਮੈਂਟ ਵਿੱਚ ਆ ਜਾਣਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਤਾਂ ਅੰਜਾਮ ਕਾਫੀ ਜ਼ਿਆਦਾ ਬੁਰਾ ਹੋਵੇਗਾ।ਇਸ ਦੌਰਾਨ ਕੁੱਝ ਕਿਸਾਨ ਬੀਬੀਆਂ ਇਹ ਵੀ ਦੱਸਦੀਆਂ ਹੋਈਆਂ ਦਿਖਾਈ ਦਿੱਤੀਆਂ ਕਿ ਪੁਲਸ ਪ੍ਰਸ਼ਾਸਨ ਵੱਲੋਂ ਜਾਣਬੁੱਝ ਕੇ ਉਨ੍ਹਾਂ ਦਾ ਸਮਾਂ ਬਰਬਾਦ ਕੀਤਾ

ਗਿਆ।ਸੋ ਇਨਾਂ ਕਿਸਾਨਾਂ ਬੀਬੀਆਂ ਨੇ ਕਾਫੀ ਜ਼ਿਆਦਾ ਜੋਸ਼ ਨਾਲ ਗੱਲਬਾਤ ਕੀਤੀ ਅਤੇ ਇਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਦਾ ਤਖ਼ਤ ਹਿਲਾ ਦੇਣਗੀਆਂ ਅਤੇ ਮੋਦੀ ਨੂੰ ਮਜਬੂਰਨ ਇਹ ਤਿੰਨ ਕਾਲੇ ਕਾਨੂੰਨ ਰੱਦ ਕਰਨੇ ਪੈਣਗੇ।

Leave a Reply

Your email address will not be published. Required fields are marked *