20 ਥਾਲੀਆ ਦਾ ਆਰਡਰ ਲੈਣਾ ਇਸ ਮਾਲਕ ਨੂੰ ਪੈ ਗਿਆ ਮਹਿੰਗਾ ,ਦੇਖੋ ਹੋ ਗਿਆ ਇਹ ਕਾਂਡ

Uncategorized

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜਕੱਲ੍ਹ ਬਹੁਤ ਸਾਰੇ ਕੰਮ ਆਨਲਾਈਨ ਹੋਣ ਲੱਗੇ ਹਨ।ਇਸ ਦੌਰਾਨ ਪੈਸੇ ਦਾ ਲੈਣ ਦੇਣ ਵੀ ਆਨਲਾਈਨ ਹੀ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ ਫਿਰ ਵੀ ਉਹ ਆਨਲਾਈਨ ਤਰੀਕੇ ਨਾਲ ਪੈਸੇ ਦਾ ਲੈਣ ਦੇਣ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਕਈ ਵਾਰ ਉਹ ਠੱ-ਗੀ ਦਾ ਸ਼ਿਕਾਰ ਹੋ ਜਾਂਦੇ ਹਨ। ਇਸੇ ਤਰ੍ਹਾਂ ਦਾ ਇਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਇਕ ਪਰਿਵਾਰ ਛੋਟਾ ਜਿਹਾ ਢਾਬਾ ਚਲਾਉਂਦਾ ਹੈ ਅਤੇ ਬੜੀ ਮੁਸ਼ਕਲ ਨਾਲ ਇਨ੍ਹਾਂ ਨੇ ਪੈਸੇ ਇਕੱਠੇ ਕੀਤੇ ਸੀ ਅਤੇ

ਹੁਣ ਆਨਲਾਈਨ ਲੈਣ ਦੇਣ ਦੇ ਚੱਕਰ ਦੇ ਵਿੱਚ ਇਨ੍ਹਾਂ ਦੇ ਪੈਸੇ ਠੱ-ਗੇ ਜਾ ਚੁੱਕੇ ਹਨ।ਇਸ ਦੀ ਜਾਣਕਾਰੀ ਦਿੰਦੇ ਹੋਏ ਢਾਬੇ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੇ ਢਾਬੇ ਤੇ ਇਕ ਫੋਨ ਆਇਆ ਸੀ,ਜਿਸ ਵਿਅਕਤੀ ਨੇ ਇਹ ਫੋਨ ਕੀਤਾ ਸੀ।ਉਹ ਆਪਣੇ ਆਪ ਨੂੰ ਬੀ ਐੱਸ ਐੱਫ ਦਾ ਆਫੀਸਰ ਦੱਸ ਰਿਹਾ ਸੀ ਉਸ ਨੇ ਵੀਹ ਥਾਲੀਆਂ ਬਣਾਉਣ ਦਾ ਆਰਡਰ ਦਿੱਤਾ।ਉਸ ਤੋਂ ਬਾਅਦ ਸਾਰੇ ਪਰਿਵਾਰ ਨੇ ਮਿਲ ਕੇ ਇੱਕ ਘੰਟੇ ਦੇ ਵਿਚ ਵੀਹ ਥਾਲੀਆਂ ਤਿਆਰ ਕਰ ਦਿੱਤੀਆਂ ਅਤੇ ਉਸ ਵਿਅਕਤੀ ਨੂੰ ਫੋਨ ਕੀਤਾ ਗਿਆ।ਉਸ ਵਿਅਕਤੀ ਨੇ ਇਨ੍ਹਾਂ ਨੂੰ ਕਿਹਾ ਕਿ ਇਹ ਆਪਣਾ ਏਟੀਐਮ ਕਾਰਡ

ਦਾ ਨੰਬਰ ਉਸ ਨੂੰ ਦੱਸ ਦੇਣ ਤਾਂ ਜੋ ਉਹ ਇਨ੍ਹਾਂ ਦੇ ਥਾਲੀਆਂ ਦੇ ਪੈਸੇ ਇਨ੍ਹਾਂ ਨੂੰ ਭੇਜ ਦੇਵੇ। ਇਸ ਸਮੇਂ ਇਨ੍ਹਾਂ ਨੇ ਬਿਨਾਂ ਕੁਝ ਸੋਚੇ ਸਮਝੇ ਉਸ ਨੂੰ ਏਟੀਐੱਮ ਕਾਰਡ ਦੀ ਫੋਟੋ ਵ੍ਹੱਟਸਐਪ ਕਰ ਦਿੱਤੀ।ਉਸ ਤੋਂ ਬਾਅਦ ਉਸ ਦੇ ਪੁੱਛਣ ਤੇ ਉਨ੍ਹਾਂ ਨੇ ਓਟੀਪੀ ਨੰਬਰ ਵੀ ਦੱਸਿਆ।ਬਾਅਦ ਵਿਚ ਉਸ ਵਿਅਕਤੀ ਨੇ ਕਿਹਾ ਕਿ ਇਸ ਖਾਤੇ ਵਿੱਚ ਪੈਸੇ ਨਹੀਂ ਪਏ ਤੁਸੀਂ ਦੂਸਰਾ ਖਾਤਾ ਨੰਬਰ ਦੱਸੋ ਤਾਂ ਇਨ੍ਹਾਂ ਨੇ ਇੱਕ ਹੋਰ ਖਾਤੇ ਨੰਬਰ ਦੀ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਓਟੀਪੀ ਨੰਬਰ ਵੀ ਦੱਸਿਆ,ਜਿਸ ਕਾਰਨ ਇਨ੍ਹਾਂ ਦੇ ਦੋਨੋਂ ਖਾਤਿਆਂ ਵਿਚ ਜਿੰਨੇ ਵੀ ਪੈਸੇ ਸੀ ਉਹ ਨਿਕਲ ਗਏ।ਹੁਣ ਇਸ ਪਰਿਵਾਰ ਵੱਲੋਂ ਇਸ ਘਟਨਾ ਦੀ ਸੂਚਨਾ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਗਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਇਨ੍ਹਾਂ ਦੇ ਇੱਕ ਖਾਤੇ ਵਿੱਚ ਉਨੀ ਸੌ ਰੁਪਿਆ ਅਤੇ ਦੂਸਰੇ ਖਾਤੇ ਦੇ ਵਿਚ ਛਪੰਜਾ ਸੌ ਰੁਪਿਆ ਸੀ,ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਪਰਿਵਾਰ ਕਾਫੀ ਗ਼ਰੀਬ ਹੈ।

ਪੁਲਿਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਸ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *