ਹਿਮਾਚਲ ਤੋਂ ਵੀ ਬੁਰਾ ਹਾਲ ਹੋ ਗਏ ਮੁੰਬਈ ਦੇ ,ਦੇਖੋ ਕਿਵੇਂ ਬਿਜਲੀ ਵਾਲੇ ਤਾਰਾਂ ਤੇ ਰਹੇਗਾ ਟੰਗੇ

Uncategorized

ਭਾਰੀ ਮੀਂਹ ਨੇ ਮਹਾਰਾਸ਼ਟਰ ਵਿੱਚ ਤਰਥੱਲੀ ਮਚਾ ਰੱਖੀ ਹੈ।ਪਿਛਲੇ ਕਈ ਦਿਨਾਂ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜਿਥੇ ਲੋਕ ਭਾਰੀ ਮੀਂਹ ਕਾਰਨ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ। ਕਿੳੁਂਕਿ ਮਹਾਰਾਸ਼ਟਰ ਵਿੱਚ ਹੜ੍ਹ ਵਰਗਾ ਮਾਹੌਲ ਬਣਿਆ ਹੋਇਆ ਹੈ। ਕੁਝ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਹਨ,ਜਿਨ੍ਹਾਂ ਵਿਚ ਦੋ ਲਾਈਨਮੈਨ ਤਾਰਾਂ ਨਾਲ ਲਟਕੇ ਹੋਏ ਦਿਖਾਈ ਦੇ ਰਹੇ ਹਨ।ਜਾਣਕਾਰੀ ਮੁਤਾਬਕ ਇਹ ਲਾਈਨਮੈਨ ਕੁਝ ਕੰਮ ਕਰ ਰਹੇ ਸੀ ਇਸੇ ਦੌਰਾਨ ਨਦੀ ਦੇ ਵਿੱਚ ਬਹਾਵ ਬਹੁਤ ਜ਼ਿਆਦਾ ਤੇਜ਼ ਹੋ ਗਿਆ।ਉਸ ਤੋਂ ਬਾਅਦ ਇਹ ਤਾਰਾਂ ਨਾਲ ਕਰੀਬ ਡੇਢ ਘੰਟਾ ਲਟਕੇ ਰਹੇ।ਉਸਤੋਂ ਬਾਅਦ

ਐਨਡੀਆਰਐਫ ਦੀ ਟੀਮ ਨੇ ਰੈਸਕਿਊ ਆਪ੍ਰੇਸ਼ਨ ਕੀਤਾ ਅਤੇ ਇਨ੍ਹਾਂ ਦੀ ਜਾਨ ਬਚਾਈ ਗਈ।ਦੱਸਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਦੇ ਵਿੱਚ ਮਾਹੌਲ ਇੰਨਾ ਜ਼ਿਆਦਾ ਖ਼ਰਾਬ ਹੋ ਚੁੱਕਿਆ ਹੈ ਕਿ ਕਰੀਬ ਇੱਕ ਲੱਖ ਲੋਕ ਬੇਘਰ ਹੋ ਚੁੱਕੇ ਹਨ ਅਤੇ ਬਹੁਤ ਸਾਰੇ ਲੋਕ ਲਾਪਤਾ ਦੱਸੇ ਜਾ ਰਹੇ ਹਨ। ਐਨਡੀਆਰਐਫ ਦੀਆਂ ਟੀਮਾਂ ਵੱਲੋਂ ਲਗਾਤਾਰ ਲੋਕਾਂ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹਾਈ ਅਲਰਟ ਜਾਰੀ

ਹੈ,ਕਿਉਂਕਿ ਲਗਾਤਾਰ ਭਾਰੀ ਮੀਂਹ ਪੈਣ ਕਾਰਨ ਸੜਕਾਂ ਉਤੇ ਪਾਣੀ ਖੜ੍ਹਾ ਹੋ ਚੁੱਕਿਆ ਹੈ।ਜਿਸ ਕਾਰਨ ਆਵਾਜਾਈ ਬਿਲਕੁੱਲ ਠੱਪ ਹੋ ਚੁੱਕੀ ਹੈ।ਸਰਕਾਰ ਵੱਲੋਂ ਬੇਘਰ ਹੋਏ ਲੋਕਾਂ ਦੀ ਸਹਾਇਤਾ ਲਈ ਪ੍ਰਬੰਧ ਕੀਤੇ ਜਾ ਰਹੇ ਹਨ।ਪਰ ਫਿਰ ਵੀ ਬਹੁਤ ਸਾਰੇ ਲੋਕ ਭੁੱਖ ਕਾਰਨ ਪ੍ਰੇਸ਼ਾਨ ਹੋ ਰਹੇ ਹਨ ਅਤੇ ਬਹੁਤ ਸਾਰੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਦੀ ਭਾਲ ਕਰ ਰਹੇ ਹਨ।ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕਾਂ ਵੱਲੋਂ ਮਹਾਰਾਸ਼ਟਰ ਦੇ ਇਨ੍ਹਾਂ ਹਾਲਾਤਾਂ ਨੂੰ ਦੇਖਿਆ ਜਾ ਰਿਹਾ ਹੈ ਅਤੇ ਚਿੰਤਾ ਜਤਾਈ ਜਾ ਰਹੀ ਹੈ। ਬਹੁਤ

ਸਾਰੇ ਲੋਕ ਇਸ ਆਫ਼ਤ ਵਿੱਚ ਫਸੇ ਹੋਏ ਲੋਕਾਂ ਦੀ ਚੰਗੀ ਸਿਹਤ ਲਈ ਦੁਆ ਕਰ ਰਹੇ ਹਨ।

Leave a Reply

Your email address will not be published. Required fields are marked *