ਪੰਜਾਬ ਦੇ ਇਸ ਕਲਾਕਾਰ ਤੇ ਹਨ ਵਿਦੇਸ਼ਾਂ ਦੇ ਵਿੱਚ ਚਰਚੇ

Uncategorized

ਪੰਜਾਬ ਦੇ ਲੋਕਾਂ ਵਿੱਚ ਬਹੁਤ ਜ਼ਿਆਦਾ ਹੁਨਰ ਹੈ ਅਤੇ ਇਸ ਹੁਨਰ ਨੇ ਚਾਰੇ ਪਾਸੇ ਧੁੰਮਾਂ ਪਾ ਰੱਖੀਆਂ ਹਨ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਹਰ ਵਿਅਕਤੀ ਵਿਚ ਇਕ ਅਲੱਗ ਕਲਾ ਹੁੰਦੀ ਹੈ ਅਤੇ ਉਸ ਕਲਾ ਦਾ ਸਹਾਰਾ ਲੈ ਕੇ ਉਹ ਬੁਲੰਦੀਆਂ ਨੂੰ ਛੂੰਹਦਾ ਹੈ।ਜਿਸ ਕਾਰਨ ਚਾਰੇ ਪਾਸੇ ਉਸ ਦੇ ਚਰਚੇ ਹੋ ਜਾਂਦੇ ਹਨ।ਇਸੇ ਤਰ੍ਹਾਂ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਰਹਿਣ ਵਾਲੇ ਮਨੋਹਰ ਸਿੰਘ ਬਬਲੂ ਆਰਟਿਸਟ ਜਿਨ੍ਹਾਂ ਵੱਲੋਂ ਕੁਝ ਅਜਿਹੀਆਂ ਮੂਰਤੀਆਂ ਬਣਾਈਆਂ ਜਾਂਦੀਆਂ ਹਨ,ਜਿਨ੍ਹਾਂ ਨੂੰ ਲੋਕ ਦੇਖਦੇ ਹੀ ਰਹਿ ਜਾਂਦੇ ਹਨ। ਨਾਲ ਹੀ ਉਨ੍ਹਾਂ ਵੱਲੋਂ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਆਕ੍ਰਿਤੀਆਂ ਬਣਾਈਆਂ ਜਾਂਦੀਆਂ ਹਨ, ਉਨ੍ਹਾਂ ਦੁਆਰਾ ਬਹੁਤ

 

ਸਾਰੇ ਨਿਹੰਗ ਸਿੰਘਾਂ ਦੀਆਂ ਆਕਿਰਤੀਆਂ ਬਣਾਈਆਂ ਗਈਆਂ ਹਨ।ਜਿਨ੍ਹਾਂ ਨੂੰ ਉਨ੍ਹਾਂ ਵੱਲੋਂ ਸਿਰਫ਼ ਭਾਰਤ ਵਿੱਚ ਹੀ ਨਹੀਂ,ਬਲਕਿ ਕੈਨੇਡਾ ਅਮਰੀਕਾ ਯੂਰਪ ਦੇ ਦੇਸ਼ਾਂ ਵਿੱਚ ਵੀ ਭੇਜਿਆ ਜਾਂਦਾ ਹੈ।ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਦੀ ਕਲਾ ਵਿੱਚ ਕਿੰਨੀ ਜ਼ਿਆਦਾ ਪਕੜ ਹੈ ਕਿ ਲੋਕ ਉਨ੍ਹਾਂ ਦੀ ਕਲਾ ਦੇ ਮੁਰੀਦ ਹੋ ਰਹੇ ਹਨ।ਇਸ ਕੰਮ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਦੱਸਿਆ ਕਿ ਪਹਿਲਾਂ ਉਹ ਇਕੱਲੇ ਹੀ ਇਹ ਕੰਮ ਕਰਿਆ ਕਰਦੇ ਸੀ।ਪਰ ਹੁਣ ਉਨ੍ਹਾਂ ਦਾ ਕੰਮ ਬਹੁਤ ਜ਼ਿਆਦਾ ਵਧ ਗਿਆ

ਹੈ,ਜਿਸ ਕਾਰਨ ਉਨ੍ਹਾਂ ਨੂੰ ਕਾਰੀਗਰਾਂ ਦੀ ਜ਼ਰੂਰਤ ਪੈਂਦੀ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਬਾਹੂਬਲੀ ਫ਼ਿਲਮਾਂ ਵਿੱਚ ਵੀ ਇੱਕ ਪ੍ਰਾਜੈਕਟ ਤਿਆਰ ਕੀਤਾ ਗਿਆ ਸੀ। ਭਾਵ ਉਨ੍ਹਾਂ ਨੇ ਕੁਝ ਆਕਿਰਤੀਆਂ ਬਾਹੂਬਲੀ ਫ਼ਿਲਮ ਲਈ ਦੀ ਭੇਜੀਆਂ ਸਨ,ਜੋ ਬਹੁਤ ਸਵਾਦ ਪਸੰਦ ਵੀ ਕੀਤੀਆਂ ਗਈਆਂ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਕੰਮ ਨਾਲ ਬਹੁਤ ਜ਼ਿਆਦਾ ਪਿਆਰ ਹੈ।ਇਸ ਤੋਂ ਇਲਾਵਾ ਜਿਹੜੇ ਕਾਰੀਗਰ ਉਨ੍ਹਾਂ ਨਾਲ ਕੰਮ ਕਰਦੇ ਹਨ

ਉਹ ਵੀ ਬਹੁਤ ਜ਼ਿਆਦਾ ਮਿਹਨਤੀ ਹਨ,ਜਿਸ ਕਾਰਨ ਚਾਰੇ ਪਾਸੇ ਉਨ੍ਹਾਂ ਦੇ ਕੰਮ ਨੂੰ ਪਸੰਦ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *