ਚਲਦੇ ਵਿਆਹ ਪਿੱਛੋਂ ਲਾੜੀ ਨੂੰ ਲੈ ਗਏ ਚੁੱਕ ਕੇ,ਵੇਖੋ ਫ਼ਿਰ ਕੀ ਹੋਇਆ

Uncategorized

ਮੋਗਾ ਜਗਰਾਉਂ ਰੋਡ ਤੇ ਸਥਿਤ ਗੁਰਦੁਆਰਾ ਸਾਹਿਬ ਦੇ ਵਿਚ ਇਕ ਅਜਿਹੀ ਘਟਨਾ ਵਾਪਰੀ।ਜਿਸ ਕਾਰਨ ਬਹੁਤ ਸਾਰੇ ਲੋਕ ਹੈਰਾਨ ਹੋ ਗਏ।ਜਾਣਕਾਰੀ ਮੁਤਾਬਕ ਇੱਥੇ ਇੱਕ ਲੜਕਾ ਲੜਕੀ ਦੇ ਆਨੰਦ ਕਾਰਜ ਕਰਵਾਏ ਜਾ ਰਹੇ ਸੀ। ਇਸ ਦੌਰਾਨ ਮੂੰਹ ਢੱਕ ਕੇ ਦੱਸ ਬਾਰਾਂ ਨੌਜਵਾਨ ਗੁਰਦੁਆਰਾ ਸਾਹਿਬ ਦੇ ਅੰਦਰ ਦਾਖਲ ਹੋਏ ਅਤੇ ਉਹ ਲੜਕਾ ਲੜਕੀ ਨੂੰ ਕੁੱਟਦੇ ਹੋਏ ਆਪਣੇ ਨਾਲ ਅਗਵਾ ਕਰਕੇ ਲੈ ਗਏ।ਜਾਣਕਾਰੀ ਮੁਤਾਬਕ ਜਿਸ ਲੜਕੀ ਦਾ ਵਿਆਹ ਹੋ ਰਿਹਾ ਸੀ ਉਸ ਦਾ ਨਾਮ ਜੱਗਾ ਹੈ ਅਤੇ ਇਹ ਮੋਗਾ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਜੱਗਾ

ਇਕ ਦਲਿਤ ਪਰਿਵਾਰ ਨਾਲ ਸਬੰਧ ਰੱਖਦਾ ਹੈ।ਦੂਜੇ ਪਾਸੇ ਲੜਕੀ ਰੁਪਿੰਦਰ ਕੌਰ ਜ਼ਿਮੀਂਦਾਰ ਪਰਿਵਾਰ ਨਾਲ ਸੰਬੰਧ ਰੱਖਦੀ ਹੈ।ਪਰ ਇਹ ਲੜਕੀ ਆਪਣੀ ਭੂਆ ਕੋਲ ਪਿੰਡ ਬੁੱਟਰ ਵਿੱਚ ਰਹਿੰਦੀ ਸੀ।ਇੱਥੇ ਹੀ ਇਸ ਦਾ ਜੱਗਾ ਨਾਲ ਪ੍ਰੇਮ ਸੰਬੰਧ ਸਥਾਪਿਤ ਹੋਇਆ ਉਸ ਤੋਂ ਬਾਅਦ ਇਨ੍ਹਾਂ ਦੋਨਾਂ ਨੇ ਪੇਪਰ ਮੈਰਿਜ ਕਰਵਾ ਲਈ ਅਤੇ ਹੁਣ ਇਨ੍ਹਾਂ ਦੋਵਾਂ ਵੱਲੋਂ ਗੁਰਦੁਆਰਾ ਸਾਹਿਬ ਵਿਚ ਜਾ ਕੇ ਅਨੰਦ ਕਾਰਜ ਕਰਵਾਏ ਜਾ ਰਹੇ ਸੀ।ਇਸੇ ਦੌਰਾਨ ਕੁਝ ਅਣਪਛਾਤੇ

ਲਡ਼ਕੇ ਜਿਨ੍ਹਾਂ ਨੇ ਆਪਣੇ ਚਿਹਰੇ ਕੱਪੜੇ ਨਾਲ ਢਕੇ ਹੋਏ ਸੀ। ਉਹ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੁੰਦੇ ਹਨ।ਇਨ੍ਹਾਂ ਦੋਨਾਂ ਨੂੰ ਕੁੱਟਦੇ ਮਾਰਦੇ ਹੋਏ ਆਪਣੇ ਨਾਲ ਲੈ ਜਾਂਦੇ ਹਨ ਲੜਕੇ ਦੀ ਮਾਂ ਨੇ ਦੱਸਿਆ ਕਿ ਉਹ ਕਿਸੇ ਵੀ ਲੜਕੀ ਦਾ ਚਿਹਰਾ ਨਹੀਂ ਦੇਖ ਸਕੇ।ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਬਹੁਤ ਸਾਰੇ ਲੜਕੇ ਬੂਟ ਚੱਪਲਾਂ ਪਾ ਕੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਏ ਅਤੇ ਲੜਕਾ ਲੜਕੀ ਨੂੰ ਕੁੱਟਦੇ ਹੋਏ ਤੂੰ ਲੈ ਗਏ।ਹੁਣ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਮਾਮਲੇ ਨੂੰ ਦਰਜ ਕੀਤਾ ਗਿਆ ਹੈ ਉਨ੍ਹਾਂ ਵੱਲੋਂ ਸੀਸੀਟੀਵੀ ਕੈਮਰੇ ਦੇਖੇ ਜਾ ਰਹੇ ਹਨ।ਨਾਲ ਹੀ ਉਨ੍ਹਾਂ ਦਾ ਕਹਿਣਾ

ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *