ਲੱਖਾ ਸਧਾਣਾ ਕਈ ਜਥੇਬੰਦੀਆਂ ਦੇ ਨਾਲ ਪਹੁੰਚਾ ਲਵਪ੍ਰੀਤ ਸਿੰਘ ਦੇ ਪਰਿਵਾਰ ਦੇ ਕੋਲ

Uncategorized

ਪਿਛਲੇ ਲੰਬੇ ਸਮੇਂ ਤੋਂ ਲਵਪ੍ਰੀਤ ਸਿੰਘ ਲਾਡੀ ਨੂੰ ਇਨਸਾਫ ਦਿਵਾਉਣ ਲਈ ਬਹੁਤ ਸਾਰੇ ਲੋਕ ਆਵਾਜ਼ ਉਠਾ ਰਹੇ ਹਨ,ਪਰ ਫਿਰ ਵੀ ਇਸ ਮਾਮਲੇ ਵਿੱਚ ਕੁਝ ਖ਼ਾਸ ਕਾਰਵਾਈ ਨਹੀਂ ਹੋ ਰਹੀ। ਜਾਣਕਾਰੀ ਮੁਤਾਬਕ ਅਭਿਅਕਤ ਕੌਰ ਬਾਜਵਾ ਉੱਤੇ ਚਾਰ ਸੌ ਵੀਹ ਦਾ ਪਰਚਾ ਦਰਜ ਹੋ ਚੁੱਕਿਆ ਹੈ।ਪਰ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰ ਇਸ ਪਰਚੇ ਤੋਂ ਸੰਤੁਸ਼ਟ ਨਹੀਂ ਹਨ। ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਬੇਅੰਤ ਕੌਰ ਬਾਜਵਾ ਉੱਤੇ ਤਿੱਨ ਸੌ ਛੇ ਦਾ ਪਰਚਾ ਹੋਣਾ ਚਾਹੀਦਾ ਹੈ।ਕਿਉਂਕਿ ਬੇਅੰਤ ਕੌਰ ਬਾਜਵਾ ਨੇ ਲਵਪ੍ਰੀਤ ਸਿੰਘ ਲਾਡੀ ਨੂੰ ਮਰਨ ਲਈ ਉਕਸਾਇਆ ਸੀ।ਇਸੇ

ਲਈ ਪਿਛਲੇ ਦਿਨੀਂ ਬਠਿੰਡਾ ਚੰਡੀਗਡ਼੍ਹ ਰੋਡ ਤੇ ਬਹੁਤ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਧਰਨਾ ਪ੍ਰਦਰਸ਼ਨ ਕੀਤਾ।ਇਸ ਦੌਰਾਨ ਕਿਸਾਨੀ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਲੱਖਾ ਸਧਾਣਾ ਅਤੇ ਭਾਨਾ ਸਿੱਧੂ ਵੀ ਪਹੁੰਚੇ। ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਹੀਆਂ ,ਜੋ ਪੰਜਾਬ ਦੇ ਲੋਕਾਂ ਨੂੰ ਵਿਚਾਰਨੀਆਂ ਚਾਹੀਦੀਆਂ ਹਨ।ਇਸ ਤੋਂ ਇਲਾਵਾ ਲੱਖਾ ਸਧਾਣਾ ਨੇ ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂਆਂ ਅਤੇ

ਕੁਝ ਨੌਜਵਾਨਾਂ ਦੀ ਇਕ ਕਮੇਟੀ ਬਣੀ ਹੈ। ਇਸ ਕਮੇਟੀ ਵੱਲੋਂ ਫੈਸਲਾ ਲਿਆ ਜਾਵੇਗਾ ਕਿ ਆਉਣ ਵਾਲੇ ਸਮੇਂ ਵਿਚ ਇਸ ਸੰਘਰਸ਼ ਨੂੰ ਕਿਸੇ ਤਰੀਕੇ ਨਾਲ ਲੜਨਾ ਹੈ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਇਨਸਾਫ ਹੋਣਾ ਚਾਹੀਦਾ ਹੈ।ਬੇਅੰਤ ਕੌਰ ਬਾਜਵਾ ਦੇ ਖਿਲਾਫ ਚਾਰ ਸੌ ਵੀਹ ਦਾ ਪਰਚਾ ਨਹੀਂ ਬਲਕਿ ਤਿੱਨ ਸੌ ਛੇ ਦਾ ਪਰਚਾ ਹੋਣਾ ਚਾਹੀਦਾ ਹੈ।ਇਸ ਤੋਂ ਇਲਾਵਾ ਸਿਰਫ਼ ਬੇਅੰਤ ਕੌਰ ਬਾਜਵਾ ਉੱਤੇ ਨਹੀਂ,ਉਸ ਦੇ ਪੂਰੇ ਪਰਿਵਾਰ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈ।ਕਿਉਂਕਿ ਇਸ ਮਾਮਲੇ ਵਿੱਚ ਸਿਰਫ਼ ਬੇਅੰਤ ਕੌਰ ਬਾਜਵਾ ਦੋਸ਼ੀ ਨਹੀਂ ਹੈ।ਉਸ ਨੂੰ ਸ਼ਹਿ ਦੇਣ ਵਾਲੇ ਉਸ ਦੇ ਪਰਿਵਾਰਕ ਮੈਂਬਰ ਬੀ ਸਜ਼ਾ ਦੇ ਹੱਕਦਾਰ ਹਨ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਸਿਰਫ ਲਵਪ੍ਰੀਤ ਸਿੰਘ ਲਾਡੀ ਨੂੰ

ਇਨਸਾਫ ਦਿਵਾਉਣ ਦਾ ਨਹੀਂ ਹੈ।ਇਹ ਮਾਮਲਾ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ ਦਾ ਹੈ, ਕਿਉਂਕਿ ਜੇਕਰ ਇਸ ਮਾਮਲੇ ਵਿਚ ਇਨਸਾਫ ਨਹੀਂ ਹੁੰਦਾ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਉਹੋ ਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਣਗੇ।

Leave a Reply

Your email address will not be published. Required fields are marked *