ਪੰਜਾਬੀ ਫ਼ਿਲਮਾਂ ਵਿਚ ਕਿਵੇਂ ਮਿਲਦਾ ਹੈ ਕੁੜੀਆਂ ਨੂੰ ਕੰਮ ,ਇਸ ਐਕਟਰਸ ਨੇ ਦੱਸੀ ਸਾਰੀ ਸੱਚਾਈ

Uncategorized

ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਅਜਿਹੇ ਕਲਾਕਾਰ ਹਨ ਜੋ ਕਲਾ ਦੇ ਮਾਹਿਰ ਹਨ, ਪਰ ਫਿਰ ਵੀ ਉਨ੍ਹਾਂ ਨੂੰ ਇੰਨੀ ਜ਼ਿਆਦਾ ਪ੍ਰਸਿੱਧੀ ਨਹੀਂ ਮਿਲੀ ਜਿਸ ਦੇ ਉਹ ਹੱਕਦਾਰ ਸੀ। ਕਿਉਂਕਿ ਬਹੁਤ ਸਾਰੇ ਕਲਾਕਾਰ ਅਜਿਹੇ ਹਨ ਜੋ ਚਿਹਰੇ ਤੋਂ ਇੰਨੇ ਜ਼ਿਆਦਾ ਖੂਬਸੂਰਤ ਨਹੀਂ ਹਨ,ਜਿੰਨੀ ਉਨ੍ਹਾਂ ਦੇ ਵਿਚ ਕਲਾ ਹੈ ਅਤੇ ਅਕਸਰ ਹੀ ਕਿਹਾ ਜਾਂਦਾ ਹੈ ਕਿ ਜੋ ਦਿਖਦਾ ਹੈ ਉਹੀ ਵਿਕਦਾ ਹੈ।ਅੱਜਕੱਲ੍ਹ ਲੋਕ ਵੀ ਖ਼ੂਬਸੂਰਤ ਚਿਹਰਿਆਂ ਨੂੰ ਦੇਖਣਾ ਜ਼ਿਆਦਾ ਪਸੰਦ ਕਰਦੇ ਹਨ।ਪਰ ਪੰਜਾਬੀ ਫ਼ਿਲਮ ਇੰਡਸਟਰੀ ਦੀ ਸਾਂਵਲੀ ਜਿਹੀ ਲੜਕੀ ਨੇ ਗਲੈਮਰਸ ਦੀ ਪਰਿਭਾਸ਼ਾ ਬਦਲ ਦਿੱਤੀ।ਅਸੀਂ ਗੱਲ ਕਰ ਰਹੇ ਹਾਂ ਕੁਲ ਸਿੱਧੂ ਦੀ ਜੋ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕੰਮ

ਕਰਦੇ ਹਨ ਬਹੁਤ ਸਾਰੇ ਲੋਕ ਉਨ੍ਹਾਂ ਦੇ ਕੰਮ ਨੂੰ ਪਸੰਦ ਕਰਦੇ ਹਨ। ਪਰ ਕੁਝ ਲੋਕ ਅਜਿਹੇ ਹਨ ਜੋ ਕੁੱਲ ਸਿੱਧੂ ਬਾਰੇ ਨਹੀਂ ਜਾਣਦੇ।ਕਿਉਂਕਿ ਜਿਸ ਤਰੀਕੇ ਦੀ ਉਨ੍ਹਾਂ ਦੇ ਵਿਚ ਕਲਾ ਸੀ ਉਸ ਹੱਦ ਤਕ ਉਨ੍ਹਾਂ ਨੂੰ ਮਸ਼ਹੂਰੀ ਨਹੀਂ ਮਿਲੀ ਜਾਂ ਫਿਰ ਉਨ੍ਹਾਂ ਨੂੰ ਫਿਲਮਾਂ ਦੇ ਵਿੱਚ ਮੁੱਖ ਰੋਲ ਨਹੀਂ ਦਿੱਤਾ ਗਿਆ।ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੁੱਲ ਸਿੱਧੂ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਪਹਿਲੀ ਫ਼ਿਲਮ ਆਈ ਸੀ ਉਸ ਵਿਚ ਉਨ੍ਹਾਂ ਨੇ ਬਿਨਾਂ ਕਿਸੇ ਮੇਕਅੱਪ ਤੋਂ ਕੰਮ ਕੀਤਾ ਸੀ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰਾਂ ਨੂੰ ਅਜਿਹਾ ਲੱਗਿਆ ਕਿ ਕੁਲ ਸਿੱਧੂ ਸੁੰਦਰ ਨਹੀਂ ਹੈ।ਇਸ ਲਈ

ਉਹ ਮੁੱਖ ਰੋਲ ਨਹੀਂ ਕਰ ਸਕਦੀ।ਭਾਵੇਂ ਕਿ ਉਨ੍ਹਾਂ ਨੂੰ ਇਸ ਗੱਲ ਨਾਲ ਕਾਫ਼ੀ ਜ਼ਿਆਦਾ ਦਿੱਕਤ ਸੀ ਪਰ ਫਿਰ ਵੀ ਉਨ੍ਹਾਂ ਨੇ ਹਿੰਮਤ ਨਹੀਂ ਹਾਰੀ ਅਤੇ ਜ਼ਿੰਦਗੀ ਵਿੱਚ ਸੰਘਰਸ਼ ਕਰਦੇ ਰਹੇ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਘਰ ਵਿਚ ਵੀ ਉਨ੍ਹਾਂ ਦੇ ਸਾਂਵਲੇ ਹੋਣ ਦਾ ਅਸਰ ਦਿਖਾਈ ਦਿੰਦਾ ਸੀ।ਕਿਉਂਕਿ ਉਨ੍ਹਾਂ ਦਾ ਭਰਾ ਸੋਹਣਾ ਸੀ ਅਤੇ ਉਸ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾਂਦੀ ਸੀ।ਸੋ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੁਲ ਸਿੱਧੂ ਨੇ ਜ਼ਿੰਦਗੀ ਵਿੱਚ ਕਾਫ਼ੀ ਸੰਘਰਸ਼ ਕੀਤਾ ਹੈ ਅਤੇ ਆਪਣਾ ਇੱਕ ਵੱਖਰਾ ਨਾਮ ਬਣਾਇਆ ਹੈ।ਇਸ ਤੋਂ ਇਲਾਵਾ ਵੀ ਬਹੁਤ ਸਾਰੇ ਲੋਕ ਅਜਿਹੇ ਹਨ ਜਿਨ੍ਹਾਂ ਵਿੱਚ ਕਲਾ ਦੀ ਕੋਈ ਕਮੀ ਨਹੀਂ ਹੈ।ਪਰ ਉਨ੍ਹਾਂ ਦੇ

ਚਿਹਰੇ ਦੀ ਸੁੰਦਰਤਾ ਨਾ ਹੋਣ ਕਾਰਨ ਉਨ੍ਹਾਂ ਨੂੰ ਉਸ ਹੱਦ ਤੱਕ ਸਨਮਾਨ ਨਹੀਂ ਮਿਲ ਪਾਉਂਦਾ,ਜਿਸ ਦੇ ਉਹ ਹੱਕਦਾਰ ਹਨ।

Leave a Reply

Your email address will not be published. Required fields are marked *