ਲਵਪ੍ਰੀਤ ਦੀ ਮਾਂ ਦੀ ਹਾਲਤ ਹੋਰ ਨਾਜ਼ੁਕ ,ਧਰਨੇ ਉਪਰ ਹੀ ਪੈ ਰਹੇ ਹਨ ਦੌਰੇ

Uncategorized

ਬਹੁਤ ਸਾਰੇ ਲੋਕ ਇਕੱਠੇ ਹੋ ਕੇ ਲਵਪ੍ਰੀਤ ਸਿੰਘ ਲਾਡੀ ਨੂੰ ਇਨਸਾਫ਼ ਦਿਵਾਉਣ ਦੇ ਲਈ ਸੜਕਾਂ ਤੇ ਉਤਰੇ ਹਨ,ਕਿਉਂਕਿ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਉੱਤੇ ਇਹ ਆਵਾਜ਼ ਉਠਾਈ ਜਾ ਰਹੀ ਹੈ ਕਿ ਬੇਅੰਤ ਕੌਰ ਬਾਜਵਾ ਦੇ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਪਰ ਇਸ ਮਾਮਲੇ ਵਿੱਚ ਕੁਝ ਖ਼ਾਸ ਕਾਰਵਾਈ ਨਹੀਂ ਹੋਈ।ਦੱਸਿਆ ਜਾ ਰਿਹਾ ਹੈ ਕਿ ਬੇਅੰਤ ਕੌਰ ਬਾਜਵਾ ਉੱਤੇ ਚਾਰ ਸੌ ਵੀਹ ਦਾ ਪਰਚਾ ਦਰਜ ਹੋ ਚੁੱਕਿਆ ਹੈ,ਪਰ ਪਰਿਵਾਰ ਬੇਅੰਤ ਕੌਰ ਬਾਜਵਾ ਉੱਤੇ ਤਿੱਨ ਸੌ ਛੇ ਦਾ ਪਰਚਾ ਦਰਜ ਕਰਵਾਉਣਾ ਚਾਹੁੰਦਾ ਹੈ।ਇਸ ਲਈ ਪਿਛਲੇ ਕਈ ਦਿਨਾਂ ਤੋਂ ਲਵਪ੍ਰੀਤ ਸਿੰਘ ਲਾਡੀ ਦੇ ਪਰਿਵਾਰਕ ਮੈਂਬਰਾਂ ਦੇ ਸਮੇਤ ਬਹੁਤ ਸਾਰੇ ਲੋਕਾਂ ਵਲੋਂ ਧਰਨਾ

ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਇਸ ਦੌਰਾਨ ਲਵਪ੍ਰੀਤ ਸਿੰਘ ਲਾਡੀ ਦੇ ਮਾਤਾ ਪਿਤਾ ਦੀ ਧਰਨੇ ਵਿਚ ਦਿਖਾਈ ਦਿੱਤੇ।ਪਰ ਇਸ ਧਰਨੇ ਦੌਰਾਨ ਲਵਪ੍ਰੀਤ ਸਿੰਘ ਲਾਡੀ ਦੀ ਮਾਤਾ ਦੀ ਤਬੀਅਤ ਕਾਫੀ ਜ਼ਿਆਦਾ ਖ਼ਰਾਬ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਦੌਰੇ ਪੈ ਰਹੇ ਹਨ,ਜਿਸ ਕਾਰਨ ਉਨ੍ਹਾਂ ਨੂੰ ਧਰਨੇ ਤੋਂ ਵਾਪਸ ਘਰ ਭੇਜਿਆ ਗਿਆ ਤਾਂ ਜੋ ਉਨ੍ਹਾਂ ਦੀ ਤਬੀਅਤ ਹੋਰ ਜ਼ਿਆਦਾ ਖ਼ਰਾਬ ਨਾ ਹੋਵੇ।ਜਦੋਂ ਲਵਪ੍ਰੀਤ ਸਿੰਘ ਲਾਡੀ ਦੀ ਮਾਤਾ ਨੂੰ ਹੋਸ਼ ਆਇਆ ਤਾਂ ਉਸ ਸਮੇਂ ਉਹ ਕਾਫੀ ਜ਼ਿਆਦਾ ਉੱਚੀ ਆਵਾਜ਼ ਵਿੱਚ ਰੋਂਦੇ ਹੋਏ ਦਿਖਾਈ ਦਿੱਤੇ ਅਤੇ ਆਪਣੇ ਪੁੱਤਰ ਨੂੰ ਵਾਪਸ ਆਉਣ ਲਈ ਕਹਿ

ਰਹੇ ਸੀ।ਉਨ੍ਹਾਂ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਵੀ ਰੋਂਦੀਆਂ ਹੋਈਆਂ ਦਿਖਾਈ ਦਿੱਤੀਆਂ। ਕਿਉਂਕਿ ਲਵਪ੍ਰੀਤ ਸਿੰਘ ਲਾਡੀ ਆਪਣੇ ਮਾਪਿਆਂ ਦਾ ਇਕੱਲਾ ਪੁੱਤਰ ਸੀ,ਪਰ ਹੁਣ ਮਾਪਿਆਂ ਦਾ ਕੋਈ ਵੀ ਸਹਾਰਾ ਨਹੀਂ ਰਿਹਾ।ਜਿਸ ਕਾਰਨ ਉਨ੍ਹਾਂ ਦਾ ਦੁੱਖ ਬਹੁਤ ਜ਼ਿਆਦਾ ਵੱਡਾ ਹੈ।ਇਸ ਤੋਂ ਇਲਾਵਾ ਇਸ ਮਾਮਲੇ ਵਿੱਚ ਕਾਫ਼ੀ ਲੰਬੇ ਸਮੇਂ ਤੋਂ ਇਨਸਾਫ ਨਹੀਂ ਹੋ ਰਿਹਾ,ਜਿਸ ਕਾਰਨ ਉਨ੍ਹਾਂ ਦੀਆਂ ਪ੍ਰੇਸ਼ਾਨੀਆਂ ਹੋਰ ਵੀ ਵਧੀਆ ਹੋੲੀਅਾਂ ਹਨ।ਕਾਫ਼ੀ ਵੱਡੀ ਮਾਤਰਾ ਵਿੱਚ ਲੋਕ ਇਕੱਠੇ ਹੋ ਰਹੇ ਹਨ ਅਤੇ ਪੁਲੀਸ

ਪ੍ਰਸ਼ਾਸਨ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਉਹ ਇਸ ਮਾਮਲੇ ਵਿਚ ਖਾਸ ਕਾਰਵਾਈ ਕਰਨ ਅਤੇ ਇਸ ਮਾਮਲੇ ਵਿਚ ਇਨਸਾਫ ਕੀਤਾ ਜਾਵੇ।

Leave a Reply

Your email address will not be published. Required fields are marked *