ਬੇਅੰਤ ਕੌਰ ਦੀ ਭੈਣ ਨੇ ਲਾਈਵ ਹੋ ਕੇ ਕੀਤੇ ਇਹ ਵੱਡੇ ਖੁਲਾਸੇ

Uncategorized

ਬੇਅੰਤ ਕੌਰ ਬਾਜਵਾ ਅਤੇ ਲਵਪ੍ਰੀਤ ਸਿੰਘ ਲਾਡੀ ਦਾ ਕੇਸ ਲੰਬੇ ਸਮੇਂ ਤੋਂ ਚੱਲ ਰਿਹਾ ਹੈ।ਪਰ ਅਜੇ ਤਕ ਇਸ ਮਾਮਲੇ ਵਿੱਚ ਕੁਝ ਖ਼ਾਸ ਕਾਰਵਾਈ ਨਹੀਂ ਹੋਈ।ਸੋਸ਼ਲ ਮੀਡੀਆ ਉੱਤੇ ਲਗਾਤਾਰ ਲੋਕ ਬੇਅੰਤ ਕੌਰ ਬਾਜਵਾ ਦੇ ਖ਼ਿਲਾਫ਼ ਪੋਸਟਾਂ ਪਾ ਰਹੇ ਹਨ ਅਤੇ ਉਸ ਨੂੰ ਡਿਪੋਰਟ ਕਰਵਾਉਣ ਦੀ ਮੰਗ ਕਰ ਰਹੇ ਹਨ।ਪਰ ਇਸ ਸਭ ਦੇ ਬਾਵਜੂਦ ਇਕ ਮਹੀਨੇ ਬਾਅਦ ਪੁਲਸ ਪ੍ਰਸ਼ਾਸਨ ਨੇ ਬੇਅੰਤ ਕੌਰ ਬਾਜਵਾ ਉੱਤੇ ਚਾਰ ਸੌ ਵੀਹ ਦਾ ਪਰਚਾ ਦਰਜ ਕੀਤਾ।ਕਿਉਂਕਿ ਇਕ ਮਹੀਨਾ ਇਸ ਮਾਮਲੇ ਵਿੱਚ ਇਨਸਾਫ਼ ਦੀ ਆਵਾਜ਼ ਚੁੱਕਣ ਤੋਂ ਬਾਅਦ ਵੀਹ ਚਾਰ ਸੌ ਵੀਹ ਦਾ ਪਰਚਾ ਦਰਜ ਕੀਤਾ ਗਿਆ, ਬਲਕਿ ਇਸ ਮਾਮਲੇ ਦੇ ਵਿੱਚ ਤਿੱਨ ਸੌ ਛੇ ਦਾ ਪਰਚਾ ਬਣਦਾ ਹੈ।

ਇਸ ਮਾਮਲੇ ਉੱਤੇ ਲੋਕਾਂ ਵੱਲੋਂ ਵੱਖੋ ਵੱਖਰੇ ਵਿਚਾਰ ਪੇਸ਼ ਕੀਤੇ ਜਾ ਰਹੇ ਹਨ।ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ,ਜਿਸ ਵਿੱਚ ਇੱਕ ਲੜਕੀ ਬੇਅੰਤ ਕੌਰ ਬਾਜਵਾ ਲਈ ਜੋ ਕੁਮੈਂਟ ਬਾਜ਼ੀ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਉਸ ਉੱਤੇ ਸਵਾਲ ਖੜ੍ਹੇ ਕਰ ਰਹੀ ਹੈ ਇਸ ਲੜਕੀ ਦਾ ਕਹਿਣਾ ਹੈ ਕਿ ਲਵਪ੍ਰੀਤ ਸਿੰਘ ਲਾਡੀ ਦੀ ਪੋਸਟਮਾਰਟਮ ਰਿਪੋਰਟ ਅਜੇ ਤੱਕ ਨਹੀਂ ਆਈ ਅਤੇ ਇਹ ਸਾਬਿਤ ਨਹੀਂ ਹੋਇਆ ਕਿ ਬੇਅੰਤ ਕੌਰ ਬਾਜਵਾ ਹੀ ਅਸਲ ਵਿੱਚ ਲਵਪ੍ਰੀਤ ਸਿੰਘ ਲਾਡੀ ਦੀ ਮੌਤ ਦੀ ਜ਼ਿੰਮੇਵਾਰ ਹੈ।ਸੋ ਇਸ ਲਈ

ਕਿਸੇ ਲੜਕੀ ਨੂੰ ਬਿਨਾਂ ਵਜ੍ਹਾ ਤੋਂ ਤੰਗ ਪ੍ਰੇਸ਼ਾਨ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਵੀ ਇਸ ਲੜਕੀ ਨੇ ਹੋਰ ਬਹੁਤ ਸਾਰੇ ਲੋਕਾਂ ਦੀ ਸੋਚ ਤੇ ਸਵਾਲ ਖਡ਼੍ਹੇ ਕੀਤੇ ਹਨ।ਇਸ ਦਾ ਕਹਿਣਾ ਹੈ ਕਿ ਨਾ ਤਾਂ ਇਹ ਬੇਅੰਤ ਕੌਰ ਬਾਜਵਾ ਨੂੰ ਜਾਂਦੀ ਹੈ ਅਤੇ ਨਾ ਹੀ ਇਹ ਉਸ ਦਾ ਪੱਖ ਪੂਰ ਰਹੀ ਹੈ।ਪਰ ਫਿਰ ਵੀ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਦੋਨਾਂ ਪੱਖਾਂ ਬਾਰੇ ਸੋਚਦੇ ਹੋਏ ਹੀ ਫ਼ੈਸਲਾ ਲੈਣ ਦੀ ਜ਼ਰੂਰਤ ਹੈ।ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਵੇਖਿਆ ਜਾ ਚੁੱਕਿਆ ਹੈ ਅਤੇ ਲੋਕ ਇਸ ਲੜਕੀ ਦੀ ਸੋਚ ਤੇ ਵੀ ਸਵਾਲ ਖੜ੍ਹੇ ਕਰ ਰਹੇ ਹਨ।ਕਿਉਂਕਿ ਇਕ ਪਾਸੇ ਪੰਜਾਬ ਦੇ ਨੌਜਵਾਨਾਂ ਦਾ

ਭਵਿੱਖ ਦਾਅ ਤੇ ਲੱਗਿਆ ਹੋਇਆ ਹੈ ਅਤੇ ਦੂਜੇ ਪਾਸੇ ਇਸ ਲਡ਼ਕੀ ਵਰਗੇ ਕੁਝ ਲੋਕ ਬੇਅੰਤ ਕੌਰ ਬਾਜਵਾ ਦਾ ਪੱਖ ਪੂਰਦੇ ਹੋਏ ਦਿਖਾਈ ਦੇ ਰਹੇ ਹਨ।

Leave a Reply

Your email address will not be published. Required fields are marked *