ਲੱਖਾ ਸਧਾਣਾ ਆਇਆ ਈ ਟੀ ਟੀ ਅਧਿਆਪਕਾਂ ਦੇ ਹੱਕ ਵਿੱਚ,ਟਾਵਰ ਉੱਤੇ ਬੈਠੇ ਨੌਜਵਾਨ ਨਾਲ ਕੀਤੀ ਗੱਲਬਾਤ

Uncategorized

ਈਟੀਟੀ ਪਾਸ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਇਨ੍ਹਾਂ ਵਿੱਚੋਂ ਇੱਕ ਸੁਰਿੰਦਰਪਾਲ ਸਿੰਘ ਨਾਂ ਦਾ ਨੌਜਵਾਨ ਪਿਛਲੇ ਇੱਕ ਸੌ ਇਕੱਤੀ ਦਿਨਾਂ ਤੋਂ ਟਾਵਰ ਉੱਤੇ ਬੈਠਾ ਹੋਇਆ ਹੈ,ਪਰ ਫਿਰ ਵੀ ਸਰਕਾਰ ਦੀਆਂ ਅੱਖਾਂ ਨਹੀਂ ਖੁੱਲ੍ਹ ਰਹੀਆਂ ਅਤੇ ਇਸ ਨੌਜਵਾਨ ਨੂੰ ਮਰਨ ਲਈ ਛੱਡਿਆ ਹੋਇਆ ਹੈ।ਜਾਣਕਾਰੀ ਮੁਤਾਬਕ ਇਸ ਨੌਜਵਾਨ ਦੀ ਚਮੜੀ ਉੱਧੜ ਰਹੀ ਹੈ, ਉਸ ਦੀਆਂ ਲੱਤਾਂ ਬਾਹਾਂ ਕੰਮ ਕਰਨਾ ਛੱਡ ਰਹੀਆਂ ਹਨ ਅਤੇ ਉਸ ਦੇ ਸਰੀਰ ਵਿੱਚ ਹੋਰ ਵੀ ਬਹੁਤ ਸਾਰੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਚੁੱਕੀਆਂ ਹਨ।ਪਰ ਪੰਜਾਬ

ਸਰਕਾਰ ਨੇ ਇਸ ਮਸਲੇ ਨੂੰ ਸੁਲਝਾਉਣ ਲਈ ਕੋਈ ਵੀ ਕੰਮ ਨਹੀਂ ਕੀਤਾ।ਹੁਣ ਇਨ੍ਹਾਂ ਈਟੀਟੀ ਬੇਰੁਜ਼ਗਾਰ ਅਧਿਆਪਕਾਂ ਕੋਲ ਲੱਖਾ ਸਿਧਾਣਾ ਪਹੁੰਚੇ।ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਲਾਹਨਤਾਂ ਪਾਈਆਂ। ਉਨ੍ਹਾਂ ਨੇ ਦੱਸਿਆ ਕਿ ਜਸਟਿਸ ਯਾਵਰ ਉੱਤੇ ਇਹ ਨੌਜਵਾਨ ਬੈਠਾ ਹੋਇਆ ਹੈ ਪਟਿਆਲਾ ਵਿੱਚ ਸਥਿਤ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਇੱਥੋਂ ਥੋੜ੍ਹੀ ਹੀ ਦੂਰੀ ਤੇ ਹੈ। ਪਰ ਅਜੇ ਤਕ ਇਸ ਨੌਜਵਾਨ ਦਾ ਹਾਲ ਚਾਲ ਪੁੱਛਣ ਲਈ ਕੋਈ ਵੀ

ਇੱਥੇ ਨਹੀਂ ਆਇਆ।ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਪੰਜਾਬ ਦੇ ਪਿੰਡਾਂ ਵਿੱਚ ਜਿਹੜੇ ਵੀ ਲੀਡਰ ਆਉਂਦੇ ਹਨ।ਉਨ੍ਹਾਂ ਦੇ ਪਿੱਛੇ ਪੈਣ ਤੋਂ ਪਹਿਲਾਂ ਉਨ੍ਹਾਂ ਕੋਲੋਂ ਇਹ ਸਵਾਲ ਕੀਤੇ ਜਾਣਗੇ।ਉਨ੍ਹਾਂ ਨੇ ਅੱਜ ਤਕ ਲੋਕਾਂ ਦੇ ਲਈ ਕੀਤਾ ਕੀ ਹੈ ਕਿਉਂਕਿ ਜੇਕਰ ਲੋਕ ਸਿੱਧੇ ਤੌਰ ਤੇ ਇਨ੍ਹਾਂ ਸਰਕਾਰਾਂ ਦਾ ਬਾਈਕਾਟ ਕਰਨਗੇ ਤਾਂ ਉਨ੍ਹਾਂ ਦੇ ਮਸਲਿਆਂ ਦਾ ਹੱਲ ਨਹੀਂ ਹੋਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਲੀਡਰਾਂ ਕੋਲੋਂ ਸਵਾਲ ਕਰਨੇ ਚਾਹੀਦੇ ਹਨ ਕਿ ਜਿਸ ਤਰੀਕੇ ਨਾਲ ਇਨ੍ਹਾਂ ਨੇ ਵੱਡੇ ਵਾਅਦੇ ਕਰਕੇ ਲੋਕਾਂ ਕੋਲੋਂ ਵੋਟਾਂ ਲਈਆਂ ਸੀ ਕੀ ਉਨ੍ਹਾਂ ਨੇ ਇਹ ਮਸਲੇ ਹੱਲ ਕਰ ਦਿੱਤੇ ਹਨ।ਨਾਲ ਹੀ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕੀਤਾ ਕਿ ਉਨ੍ਹਾਂ ਨੇ ਪੰਜ

ਮੰਗਾਂ ਕੈਪਟਨ ਅਮਰਿੰਦਰ ਸਿੰਘ ਕੋਲ ਰੱਖ ਦਿੱਤੀਆਂ ਹਨ ਤਾਂ ਕਿ ਇਹ ਮੰਗਾਂ ਪੂਰੀਆਂ ਹੋ ਜਾਣਗੀਆਂ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਸਿਰਫ ਗੱਲਾਂ ਹੀ ਰਹਿ ਜਾਣਗੀਆਂ।

Leave a Reply

Your email address will not be published. Required fields are marked *