ਤਾਸ਼ ਦੇ ਪੱਤਿਆਂ ਵਾਂਗ ਗਿਰਨਗੇ ਇਸ ਮੁਹੱਲੇ ਦੇ ਘਰ,ਘਰਾਂ ਦੀ ਹਾਲਤ ਵੇਖ ਤੁਸੀਂ ਹੋ ਜਾਓਗੇ ਹੈਰਾਨ

Uncategorized

ਅਕਸਰ ਹੀ ਪੰਜਾਬ ਸਰਕਾਰ ਵੱਲੋਂ ਇਹ ਦਾਅਵੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਲੋਕਾਂ ਦੀ ਹਰ ਇੱਕ ਸੁੱਖ ਸਹੂਲਤ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ। ਪਰ ਅਸਲ ਵਿਚ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਹਨ ਉੱਥੇ ਲੋਕ ਵਿਲਕਦੇ ਹੋਏ ਦਿਖਾਈ ਦਿੰਦੇ ਹਨ ।ਇਸੇ ਤਰ੍ਹਾਂ ਦੀਆਂ ਕੁਝ ਤਸਵੀਰਾਂ ਸ਼ਹਿਰ ਮਲੇਰਕੋਟਲਾ ਤੋਂ ਸਾਹਮਣੇ ਆ ਰਹੀਆਂ ਹਨ,ਜਿੱਥੇ ਦੋ ਮੁਹੱਲਿਆਂ ਦੀ ਹਾਲਤ ਅਜਿਹੀ ਹੋ ਚੁੱਕੀ ਹੈ ਕਿ ਲੋਕ ਰੋਂਦੇ ਵਿਲਕਦੇ ਹੋਏ ਦਿਖਾਈ ਦਿੱਤੇ ਅਤੇ ਉਹ ਇੰਨੇ ਮਜਬੂਰ ਹਨ ਕਿ ਮੌਤ ਦੇ ਮੂੰਹ ਵਿੱਚ ਰਹਿ ਰਹੇ ਹਨ। ਜਾਣਕਾਰੀ

ਮੁਤਾਬਕ ਇਨ੍ਹਾਂ ਦੋ ਮੁਹੱਲਿਆਂ ਦੇ ਵਿਚ ਘਰਾਂ ਨੂੰ ਤਰੇੜਾਂ ਆ ਰਹੀਆਂ ਹਨ, ਘਰਾਂ ਦੀਆਂ ਨੀਹਾਂ ਦੇ ਵਿਚ ਪਾਣੀ ਭਰ ਜਾਂਦਾ ਹੈ।ਜਿਸ ਕਾਰਨ ਇਹ ਥੱਲੇ ਦੱਬ ਰਹੀਆਂ ਹਨ ਅਤੇ ਘਰਾਂ ਦੇ ਵਿੱਚ ਦਿਨੋਂ ਦਿਨ ਤਰੇੜਾਂ ਵਧਦੀਆਂ ਜਾ ਰਹੀਆਂ ਹਨ।ਜਿਸ ਕਾਰਨ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਬੱਲੀਆਂ ਲਗਾ ਰੱਖੀਆਂ ਹਨ ਤਾਂ ਜੋ ਉਨ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਅਤੇ ਬਹੁਤ ਸਾਰੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਜਾ ਚੁੱਕੇ ਹਨ।ਪਰ ਜਿਹੜੇ ਲੋਕਾਂ ਕੋਲ ਪੈਸਾ ਨਹੀਂ ਹੈ ਅਤੇ ਕਿਰਾਇਆ ਨਹੀਂ ਦੇ ਸਕਦੇ ਉਹ ਰੋਂਦੇ ਹੋਏ ਦਿਖਾਈ ਦੇ ਰਹੇ ਹਨ,ਕਿਉਂਕਿ ਇਹ ਲੋਕ ਬਡ਼ੀ ਮੁਸ਼ਕਲ

ਨਾਲ ਆਪਣਾ ਢਿੱਡ ਪਾਲਦੇ ਹਨ ਅਤੇ ਜੇਕਰ ਇਨ੍ਹਾਂ ਨੂੰ ਆਪਣੇ ਘਰ ਬਾਰ ਛੱਡ ਕੇ ਕਿਸੇ ਹੋਰ ਪਾਸੇ ਜਾਣਾ ਪੈਂਦਾ ਹੈ ਤਾਂ ਇਨ੍ਹਾਂ ਲਈ ਬਹੁਤ ਵੱਡੀ ਮੁਸ਼ਕਲ ਖੜ੍ਹੀ ਹੋ ਜਾਵੇਗੀ।ਇਸ ਤੋਂ ਇਲਾਵਾ ਜੇਕਰ ਇਨ੍ਹਾਂ ਘਰਾਂ ਦੇ ਵਿੱਚ ਰਹਿੰਦੇ ਹਨ ਤਾਂ ਹਰ ਵਕਤ ਵੱਡੇ ਹਾਦਸੇ ਦਾ ਡਰ ਲੱਗਿਆ ਰਹਿੰਦਾ ਹੈ, ਕਿਉਂਕਿ ਅੱਜਕੱਲ੍ਹ ਮੀਂਹ ਵੀ ਭਾਰੀ ਪੈ ਰਿਹਾ ਹੈ।ਦੂਜੇ ਪਾਸੇ ਗਲੀਆਂ ਨਾਲੀਆਂ ਵਿੱਚ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ, ਜਿਸ ਕਾਰਨ ਘਰ ਦਿਨੋਂ ਦਿਨ ਹੇਠਾਂ ਧੱਸਦੇ ਜਾ ਰਹੇ ਹਨ ਅਤੇ ਲੋਕਾਂ ਦਾ ਡਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ।

ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਪ੍ਰਸ਼ਾਸਨ ਦੇ ਧਿਆਨ ਵਿਚ ਇਸ ਗੱਲ ਨੂੰ ਲਿਅਾੳੁਣ ਦੀ ਕੋਸ਼ਿਸ਼ ਕੀਤੀ ਹੈ,ਪਰ ਅਜੇ ਤੱਕ ਕੋਈ ਵੀ ਵੀ ਹੱਲ ਨਹੀਂ ਨਿਕਲਿਆ।

Leave a Reply

Your email address will not be published. Required fields are marked *