ਦੇਖੋ ਕਿਓਂ ਨਹੀਂ ਪਸੰਦ ਕਰਦੇ ਕੈਨੇਡਾ ਰਹਿੰਦੇ ਪੰਜਾਬੀ ਭਾਰਤ ਦੇ ਸਿਸਟਮ ਨੂੰ

Uncategorized

ਪੰਜਾਬ ਦੇ ਬਹੁਤ ਸਾਰੇ ਨੌਜਵਾਨ ਕੈਨੇਡਾ ਜਾਣਾ ਪਸੰਦ ਕਰਦੇ ਹਨ।ਜਿਸ ਲਈ ਲੱਖਾਂ ਰੁਪਏ ਖਰਚ ਕਰਕੇ ਉਹ ਕੈਨੇਡਾ ਵੱਲ ਰੁਖ਼ ਕਰਦੇ ਹਨ ਜਦੋਂ ਕੈਨੇਡਾ ਦੀ ਧਰਤੀ ਉੱਤੇ ਹੋ ਪਹੁੰਚ ਜਾਂਦੇ ਹਨ।ਉਸ ਤੋਂ ਬਾਅਦ ਉਨ੍ਹਾਂ ਦੇ ਸਾਹਮਣੇ ਬਹੁਤ ਸਾਰੀਆਂ ਸਮੱਸਿਆਵਾਂ ਆ ਜਾਂਦੀਆਂ ਹਨ, ਜਿਹੜੇ ਲੋਕਾਂ ਦੇ ਰਿਸ਼ਤੇਦਾਰ ਜਾਂ ਦੋਸਤ ਪਹਿਲਾਂ ਤੋਂ ਕੈਨੇਡਾ ਦੇ ਵਿੱਚ ਰਹਿੰਦੇ ਹਨ।ਉਨ੍ਹਾਂ ਨੂੰ ਥੋੜ੍ਹੀ ਸਹਾਇਤਾ ਜ਼ਰੂਰ ਮਿਲਦੀ ਹੈ,ਪਰ ਫਿਰ ਵੀ ਸਾਰਾ ਕੁਝ ਉਨ੍ਹਾਂ ਨੂੰ ਆਪਣੇ ਆਪ ਕਰਨਾ ਪੈਂਦਾ ਹੈ ਕੈਨੇਡਾ ਵਿੱਚ ਰਹਿ ਰਹੇ ਪੰਜਾਬੀਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ

ਨਾਲ ਉਨ੍ਹਾਂ ਵੱਲੋਂ ਬੜੀ ਮੁਸ਼ਕਲ ਨਾਲ ਇੱਥੇ ਜ਼ਿੰਦਗੀ ਕੱਟੀ ਜਾ ਰਹੀ ਹੈ। ਜਿਸ ਤਰੀਕੇ ਨਾਲ ਪੰਜਾਬ ਵਿੱਚ ਮੌਜਾਂ ਹਨ ਬਹੁਤ ਸਾਰੇ ਨੌਜਵਾਨ ਆਪਣੇ ਮਾਤਾ ਪਿਤਾ ਉੱਤੇ ਨਿਰਭਰ ਰਹਿੰਦੇ ਹਨ ਅਤੇ ਉਨ੍ਹਾਂ ਦੇ ਕਮਾਏ ਹੋਏ ਪੈਸੇ ਤੇ ਐਸ਼ ਕਰਦੇ ਹਨ।ਇਸੇ ਤਰ੍ਹਾਂ ਦਾ ਕਨੇਡਾ ਦੇ ਵਿੱਚ ਕੁੱਝ ਵੀ ਨਹੀਂ ਹੈ ਉੱਥੇ ਇਕ ਵਿਅਕਤੀ ਨੂੰ ਸਾਰਾ ਕੁਝ ਆਪਣੇ ਆਪ ਦੇਖਣਾ ਪੈਂਦਾ ਹੈ।ਕੰਮ ਲੱਭਣ ਤੋਂ ਲੈ ਕੇ ਘਰ ਦੇ ਸਾਰੇ ਖਰਚੇ ਚੁੱਕਣ ਤਕ ਸਾਰਾ ਕੰਮ ਕਰਨਾ ਪੈਂਦਾ ਹੈ।ਪੜ੍ਹਾਈ ਦੇ ਨਾਲ ਨਾਲ ਕੰਮ ਕਰਦੇ ਹੋਏ ਘਰਦਿਆਂ ਨੂੰ ਪੈਸੇ ਭੇਜਣ ਦੀ ਚਿੰਤਾ

ਵੀ ਬਹੁਤ ਸਾਰੇ ਨੌਜਵਾਨਾਂ ਨੂੰ ਲੱਗੀ ਰਹਿੰਦੀ ਹੈ।ਉਨ੍ਹਾਂ ਦੱਸਿਆ ਕਿ ਜਦੋਂ ਨਵੇਂ ਨਵੇਂ ਨੌਜਵਾਨ ਕੈਨੇਡਾ ਪਹੁੰਚਦੇ ਹਨ ਤਾਂ ਉਸ ਸਮੇਂ ਉਨ੍ਹਾਂ ਨੂੰ ਸਮਝ ਹੀ ਨਹੀਂ ਲਗਦੀ ਕਿ ਕਨੇਡਾ ਦੇ ਵਿੱਚ ਉਹ ਕਿਸ ਤਰੀਕੇ ਨਾਲ ਰਹਿਣ ਜ਼ਿੰਦਗੀ ਵਿੱਚ ਕਾਫ਼ੀ ਜ਼ਿਆਦਾ ਠੋਕਰਾਂ ਖਾਣ ਤੋਂ ਬਾਅਦ ਉਨ੍ਹਾਂ ਦਾ ਸਰੀਰ ਉਸ ਮਾਹੌਲ ਦੇ ਵਿੱਚ ਢਲ ਜਾਂਦਾ ਹੈ।ਬਹੁਤ ਸਾਰੇ ਲੋਕਾਂ ਨਾਲ ਗੱਲਬਾਤ ਕਰਨ ਤੇ ਪਤਾ ਚੱਲਿਆ ਕਿ ਕੁਝ ਪੰਜਾਬੀ ਕੈਨੇਡਾ ਵਿੱਚ ਜਾ ਕੇ ਪੰਜਾਬੀਆਂ ਦਾ ਨਾਂ ਬ-ਦ-ਨਾ-ਮ ਵੀ ਕਰਦੇ ਹਨ।ਕਿਉਂਕਿ ਬਹੁਤ ਸਾਰੀਆਂ ਅਜਿਹੀਆਂ ਵੀਡੀਓਜ਼

ਵੇਖਣ ਨੂੰ ਮਿਲਦੀਆਂ ਹਨ,ਜਿੱਥੇ ਨੌਜਵਾਨ ਮੁੰਡੇ ਕੁੜੀਆਂ ਲੜਾਈ ਕਰਦੇ ਹੋਏ ਦਿਖਾਈ ਦਿੰਦੇ ਹਨ ਜਿਸ ਕਾਰਨ ਪੰਜਾਬੀਆਂ ਦਾ ਨਾਮ ਖਰਾਬ ਹੋ ਜਾਂਦਾ ਹੈ।

Leave a Reply

Your email address will not be published. Required fields are marked *