ਕਿਸਾਨਾਂ ਨੂੰ ਮਿਲ ਗਿਆ ਨਵਾਂ ਪ੍ਰਧਾਨ ਮੰਤਰੀ, ਇਸ ਬੱਚੇ ਦੀਆਂ ਗੱਲਾਂ ਸੁਣ ਤੁਸੀਂ ਹੋ ਜਾਓਗੇ ਹੈਰਾਨ

Uncategorized

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ,ਜਿਸ ਵਿਚ ਇਕ ਛੋਟਾ ਬੱਚਾ ਕਿਸਾਨੀ ਅੰਦੋਲਨ ਬਾਰੇ ਗੱਲਬਾਤ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਜਦੋਂ ਉਹ ਪ੍ਰਧਾਨਮੰਤਰੀ ਬਣੇਗਾ ਤਾਂ ਉਸ ਸਮੇਂ ਕਿਸਾਨਾਂ ਦੀ ਚੱਲੇਗੀ ਭਾਵ ਕੇ ਕਿਸਾਨਾਂ ਕੋਲੋਂ ਪੁੱਛਿਆ ਜਾਇਆ ਕਰੇਗਾ ਕਿ ਉਨ੍ਹਾਂ ਨੂੰ ਕੀ ਤਕਲੀਫ਼ ਹੈ ਅਤੇ ਉਨ੍ਹਾਂ ਦੀ ਹਰ ਇਕ ਸਮੱਸਿਆ ਦਾ ਹੱਲ ਕੱਢਿਆ ਜਾਇਆ ਕਰੇਗਾ। ਜੇਕਰ ਦੇਸ਼ ਦੇ ਵਿੱਚ ਕੋਈ ਵੀ ਕਾਨੂੰਨ ਬਣਾਉਣਾ ਹੋਵੇ ਤਾਂ ਉਸ ਸਮੇਂ ਕਿਸਾਨਾਂ ਦੀ ਰਾਇ ਜ਼ਰੂਰੀ ਹੋਵੇਗੀ।ਇਹ ਬੱਚਾ ਬਹੁਤ ਹੀ ਗੰਭੀਰਤਾ ਨਾਲ

ਕਹਿ ਰਿਹਾ ਸੀ ਕਿ ਉਸ ਵੱਲੋਂ ਕਿਸ ਤਰੀਕੇ ਨਾਲ ਪ੍ਰਧਾਨ ਮੰਤਰੀ ਦੇ ਪਦ ਤੇ ਬੈਠ ਕੇ ਸ਼ਾਸਨ ਕੀਤਾ ਜਾਵੇਗਾ।ਇਸ ਬੱਚੇ ਨੇ ਭਾਜਪਾ ਸਰਕਾਰ ਨੂੰ ਖ਼ਰੀਆਂ ਖੋਟੀਆਂ ਵੀ ਸੁਣਾਈਆਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਨੂੰ ਵੋਟ ਨਾ ਦਿਓ।ਹੋਰ ਭਾਵੇਂ ਕਿਸੇ ਵੀ ਪਾਰਟੀ ਨੂੰ ਵੋਟ ਦਿਓ ਪਰ ਭਾਜਪਾ ਸਰਕਾਰ ਨੂੰ ਵੋਟ ਨਾ ਦਿਓ।ਇਸ ਬੱਚੇ ਦਾ ਕਹਿਣਾ ਹੈ ਕਿ ਜਿਹੜੇ ਲੋਕ ਕਿਸਾਨਾਂ ਨੂੰ ਨਕਲੀ ਕਿਸਾਨ ਦੱਸਦੇ ਹਨ।ਉਨ੍ਹਾਂ ਦੀ ਸੋਚਣੀ ਗ਼ਲਤ ਹੈ ਕਿਉਂਕਿ ਜੇਕਰ ਇਹ ਨਕਲੀ ਕਿਸਾਨ ਹੁੰਦੇ ਅਤੇ ਇਕ ਵੀ ਕਿਸਾਨ ਸ਼ਹੀਦ ਹੁੰਦਾ

ਤਾਂ ਉਸੇ ਸਮੇਂ ਇਨ੍ਹਾਂ ਨੇ ਸਰਹੱਦਾਂ ਤੋਂ ਉੱਠ ਕੇ ਚਲੇ ਜਾਣਾ ਸੀ,ਪਰ ਅਜਿਹਾ ਨਹੀਂ ਹੋਇਆ। ਜਿਸ ਤੋਂ ਪਤਾ ਚੱਲਦਾ ਹੈ ਕਿ ਇਹ ਅਸਲੀ ਕਿਸਾਨ ਹਨ।ਇਸ ਬੱਚੇ ਤੋਂ ਜਦੋਂ ਪੱਤਰਕਾਰਾਂ ਨੇ ਇਹ ਸਵਾਲ ਕੀਤਾ ਕਿ ਉਨ੍ਹਾਂ ਵੱਲੋਂ ਕਿਹੜੀ ਪਾਰਟੀ ਨੂੰ ਚੁਣਿਆ ਜਾਵੇਗਾ ਤਾਂ ਉਸ ਸਮੇਂ ਇਨ੍ਹਾਂ ਨੇ ਕਿਹਾ ਕਿ ਇਨ੍ਹਾਂ ਨੂੰ ਕਿਸੇ ਪਾਰਟੀ ਦਾ ਸਹਾਰਾ ਲੈਣ ਦੀ ਜ਼ਰੂਰਤ ਨਹੀਂ,ਇਹ ਖ਼ੁਦ ਆਪਣੀ ਪਾਰਟੀ ਬਣਾਵੇਗਾ।ਬੱਚੇ ਕੋਲੋਂ ਪੁੱਛਿਆ ਗਿਆ ਕਿ ਉਹ ਆਪਣੀ ਪਾਰਟੀ ਦਾ ਨਾਮ ਕੀ ਰੱਖੇਗਾ ਤਾਂ ਉਸ ਦਾ ਕਹਿਣਾ ਸੀ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਖ਼ੁਦ ਹੀ ਪਤਾ ਚੱਲ ਜਾਵੇਗਾ ਕਿ ਉਨ੍ਹਾਂ ਦੀ ਪਾਰਟੀ ਕਿਹੜੀ ਹੋਵੇਗੀ।ਸੋ ਇਸ ਬੱਚੇ ਨੇ ਸਰਕਾਰ ਦੇ ਮੂੰਹ ਤੇ

ਕਰਾਰੀ ਚਪੇੜ ਮਾਰੀ ਹੈ।ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਵੇਖਿਆ ਜਾ ਚੁੱਕਿਆ ਹੈ ਅਤੇ ਇਸ ਬੱਚੇ ਦੀ ਸੋਚ ਨੂੰ ਸਲਾਮ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *