ਅੱਧੇ ਪੈਸਿਆਂ ਵਿੱਚ ਪਾਓ ਮਹਿਲਾਂ ਵਰਗਾ ਘਰ, ਇਸ ਨੌਜਵਾਨ ਦੀਆਂ ਗੱਲਾਂ ਸੁਣ ਹੋ ਜਾਓਗੇ ਹੈਰਾਨ

Uncategorized

ਇਕ ਇਨਸਾਨ ਨੂੰ ਆਪਣਾ ਘਰ ਬਣਾਉਣ ਲਈ ਪੂਰੀ ਜ਼ਿੰਦਗੀ ਲੱਗ ਜਾਂਦੀ ਹੈ।ਪਰ ਕਈ ਵਾਰ ਲੋਕ ਲੱਖਾਂ ਰੁਪਏ ਲਗਾ ਕੇ ਆਪਣਾ ਘਰ ਬਣਾ ਲੈਂਦੇ ਹਨ।ਪਰ ਫਿਰ ਵੀ ਉਨ੍ਹਾਂ ਦੇ ਮਨ ਨੂੰ ਸੰਤੁਸ਼ਟੀ ਨਹੀਂ ਹੁੰਦੀ ਕਿ ਉਨ੍ਹਾਂ ਨੇ ਜੋ ਘਰ ਬਣਾਇਆ ਹੈ ਉਹ ਬਿਲਕੁਲ ਸਹੀ ਬਣਿਆ ਹੈ।ਕਿਉਂਕਿ ਅੱਜਕੱਲ੍ਹ ਲੋਕ ਆਪਣੀਆਂ ਜ਼ਰੂਰਤਾਂ ਨੂੰ ਘੱਟ ਦੇਖਦੇ ਹਨ।ਪਰ ਦੂਜਿਆਂ ਨੂੰ ਸੰਤੁਸ਼ਟ ਕਰਨ ਦੀ ਜ਼ਿਆਦਾ ਕੋਸ਼ਿਸ਼ ਕਰਦੇ ਹਨ।ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇਕਰ ਉਨ੍ਹਾਂ ਦੇ ਘਰ ਵਿੱਚ ਕਿਸੇ ਨੇ ਕੋਈ ਕਮੀ ਦੱਸ ਦਿੱਤੀ ਤਾਂ ਉਨ੍ਹਾਂ ਦੇ ਕੀਤੇ ਕਰਾਏ ਤੇ ਪਾਣੀ ਫਿਰ ਜਾਵੇਗਾ ਅੱਜਕੱਲ੍ਹ ਘਰਾਂ ਨੂੰ

ਬਣਵਾਉਣ ਦੇ ਲਈ ਬਹੁਤ ਸਾਰੇ ਆਰਟੀਟੈਕਟ ਵੀ ਹਨ ਜੋ ਦੱਸਦੇ ਹਨ ਕਿ ਕਿਸ ਤਰੀਕੇ ਨਾਲ ਇਕ ਘਰ ਨੂੰ ਡਿਜ਼ਾਈਨ ਕੀਤਾ ਜਾ ਸਕਦਾ ਹੈ।ਇਸੇ ਤਰ੍ਹਾਂ ਨਾਲ ਆਰਟੀਟੈਕਟ ਪਬਲਜੀਤ ਸਿੰਘ ਜਿਨ੍ਹਾਂ ਨੇ ਕਾਫ਼ੀ ਸਮਾਂ ਪੜ੍ਹਾਈ ਕੀਤੀ ਹੋਈ ਹੈ।ਉਨ੍ਹਾਂ ਨੇ ਕੁਝ ਸਮਾਂ ਇਟਲੀ ਅਤੇ ਸਵਿਟਜ਼ਰਲੈਂਡ ਦੇ ਵਿਚ ਵੀ ਕੰਮ ਕੀਤਾ ਹੈ ਅਤੇ ਹੁਣ ਮੋਹਾਲੀ ਦੇ ਵਿੱਚ ਰਹਿ ਕੇ ਲੋਕਾਂ ਨੂੰ ਘਰ ਬਣਾਉਣ ਵਿੱਚ ਸਹਾਇਤਾ ਕਰ ਰਹੇ ਹਨ।ਉਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਪਿੰਡਾਂ ਅਤੇ ਸ਼ਹਿਰਾਂ ਦੇ ਘਰ ਅਲੱਗ ਹੁੰਦੇ ਹਨ।ਪਰ ਅੱਜਕੱਲ੍ਹ ਲੋਕ ਪਿੰਡਾਂ ਵਿੱਚ ਵੀ ਸ਼ਹਿਰਾਂ ਦੀ ਤਰ੍ਹਾਂ ਘਰ ਬਣਾਉਣ

ਲੱਗੇ ਹਨ।ਪਰ ਉਨ੍ਹਾਂ ਦੀਆਂ ਜ਼ਰੂਰਤਾਂ ਇਨ੍ਹਾਂ ਘਰਾਂ ਨਾਲ ਪੂਰੀਆਂ ਨਹੀਂ ਹੋ ਪਾਉਂਦੀ,ਜਿਸ ਕਾਰਨ ਉਨ੍ਹਾਂ ਨੂੰ ਬਾਅਦ ਵਿੱਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਿਉਂਕਿ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਦੀਆਂ ਜ਼ਰੂਰਤਾਂ ਵੱਖਰੀਆਂ ਹੁੰਦੀਆਂ ਹਨ। ਪਿੰਡਾਂ ਦੇ ਵਿੱਚ ਲੋਕ ਖੁੱਲ੍ਹੇ ਸੁਭਾਅ ਦੇ ਹੁੰਦੇ ਹਨ ਅਤੇ ਉਨ੍ਹਾਂ ਨੂੰ ਖੁੱਲ੍ਹੇ ਵਿਹੜਿਆਂ ਦੀ ਜ਼ਰੂਰਤ ਹੁੰਦੀ ਹੈ। ਪਰ ਸ਼ਹਿਰਾਂ ਦੇ ਵਿਚ ਜਗ੍ਹਾ ਬਹੁਤ ਘੱਟ ਹੁੰਦੀ ਹੈ,ਜਿਸ ਕਾਰਨ ਲੋਕ ਛੋਟੇ ਘਰਾਂ ਵਿੱਚ ਰਹਿਣਾ ਪਸੰਦ ਕਰਦੇ ਹਨ।ਪਰ ਅੱਜਕੱਲ੍ਹ ਲੋਕ ਸ਼ਹਿਰਾਂ ਵਾਂਗ ਪਿੰਡਾਂ ਦੇ ਵਿੱਚ ਵੀ ਘਰ

ਉਸਾਰ ਰਹੇ ਹਨ, ਜਿਸ ਦਾ ਕਾਰਨ ਉਹ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਨਹੀਂ ਹੋ ਪਾਉਂਦੇ।

Leave a Reply

Your email address will not be published. Required fields are marked *