ਬੀਬੀ ਜੰਗੀਰ ਕੌਰ ਕਹਿੰਦੀ ਬੇਅਦਬੀ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਉਂ ਬੋਲਦੇ ਹੋ, ਅੱਗੋਂ ਜਥੇਦਾਰ ਨੇ ਦਿੱਤਾ ਠੋਕਵਾਂ ਜਵਾਬ

Uncategorized

ਪੰਜਾਬ ਵਿੱਚ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋ ਰਹੀਆਂ ਹਨ।ਇਸ ਮਾਮਲੇ ਉੱਤੇ ਬਹੁਤ ਸਾਰੀਆਂ ਸਿੱਖ ਸੰਗਤਾਂ ਇਨਸਾਫ ਚਾਹੁੰਦੀਆਂ ਹਨ,ਪਰ ਜਿਨ੍ਹਾਂ ਲੋਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਉਨ੍ਹਾਂ ਵੱਲੋਂ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ,ਜਿਸ ਨਾਲ ਇਨ੍ਹਾਂ ਮਾਮਲਿਆਂ ਦੇ ਵਿੱਚ ਇਨਸਾਫ ਕਰਵਾਇਆ ਜਾ ਸਕੇ।ਇਸੇ ਨੂੰ ਦੇਖਦੇ ਹੋਏ ਕੁਝ ਸਮਾਂ ਪਹਿਲਾਂ ਭਾਈ ਹਰਜਿੰਦਰ ਸਿੰਘ ਮਾਝੀ ਨੇ ਬੀਬੀ ਜਗੀਰ ਕੌਰ ਕੋਲੋਂ ਚਾਰ ਸਵਾਲ ਪੁੱਛੇ ਸੀ,ਇਹ ਸਵਾਲ ਪੰਥ ਨਾਲ ਸਬੰਧਤ ਸੀ।ਉਸ ਸਮੇਂ ਬੀਬੀ ਜਗੀਰ ਕੌਰ ਨੇ ਕਿਹਾ

ਸੀ ਕਿ ਇਕ ਮਹੀਨੇ ਦੇ ਅੰਦਰ ਉਹ ਇਨ੍ਹਾਂ ਸਵਾਲਾਂ ਦਾ ਜਵਾਬ ਲਿਖਤੀ ਰੂਪ ਵਿੱਚ ਤੇ ਦੇਣਗੇ। ਪਰ ਉਨ੍ਹਾਂ ਨੇ ਜਵਾਬ ਦੇਣ ਦੀ ਬਜਾਏ ਭਾਈ ਹਰਜਿੰਦਰ ਸਿੰਘ ਮਾਝੀ ਦਾ ਅਪਮਾਣ ਕੀਤਾ।ਇਸ ਤੋਂ ਇਲਾਵਾ ਉਨ੍ਹਾਂ ਨੇ ਸਤਿਕਾਰ ਕਮੇਟੀ ਨੂੰ ਮਾਨਤਾ ਨਾ ਦੇਣ ਦੀ ਗੱਲ ਕਹੀ।ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸਤਿਕਾਰ ਕਮੇਟੀ ਦਾ ਨਾਮ ਲੈਂਦੇ ਹੀ ਉਨ੍ਹਾਂ ਨੂੰ ਆਪਣੇ ਆਪ ਤੇ ਗੁੱਸਾ ਆਉਂਦਾ ਹੈ।ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੇ ਮਾਮਲਿਆਂ ਨੂੰ ਹੀ ਸਿਰਫ ਚੁੱਕਿਆ ਜਾ ਰਿਹਾ ਹੈ। ਉੱਨੀ ਸੌ ਚੁਰਾਸੀ ਦੀ ਗੱਲ ਸਾਰੇ ਭੁੱਲਦੇ ਜਾ ਰਹੇ ਹਨ ਤਾਂ ਇੱਥੇ ਜਥੇਦਾਰ ਰਣਜੀਤ ਸਿੰਘ ਨੇ ਬੀਬੀ ਜਗੀਰ ਕੌਰ ਦੀਆਂ ਕਹੀਆਂ ਗੱਲਾਂ ਦਾ ਜਵਾਬ ਦਿੱਤਾ ਹੈ।ਉਨ੍ਹਾਂ ਦਾ

ਕਹਿਣਾ ਹੈ ਕਿ ਉੱਨੀ ਸੌ ਚੁਰਾਸੀ ਵਿੱਚ ਜੋ ਵੀ ਬੇਇਨਸਾਫ਼ੀ ਹੋਈ ਸੀ,ਉਸ ਦਾ ਇਨਸਾਫ਼ ਕਿਸ ਨੇ ਲੈਣਾ ਸੀ।ਕਿਉਂਕਿ ਅਕਾਲ ਤਖ਼ਤ ਸਾਹਿਬ ਦੀ ਜ਼ਿੰਮੇਵਾਰੀ ਉਨ੍ਹਾਂ ਕੋਲ ਹੈ।ਜੇਕਰ ਉਹ ਇਸ ਦਾ ਇਨਸਾਫ ਨਹੀਂ ਲੈ ਸਕਦੇ ਤਾਂ ਹੋਰ ਕਿਸ ਤੋਂ ਇਨਸਾਫ਼ ਦੀ ਉਮੀਦ ਕੀਤੀ ਜਾ ਸਕਦੀ ਹੈ।ਇਸ ਦੌਰਾਨ ਜਥੇਦਾਰ ਨੇ ਬਾਦਲ ਪਰਿਵਾਰ ਉੱਤੇ ਵੀ ਨਿਸ਼ਾਨੇ ਸਾਧੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਬੀਬੀ ਜਗੀਰ ਕੌਰ ਬਾਦਲ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ

ਰਹੇ ਹਨ ਅਤੇ ਉਨ੍ਹਾਂ ਦੇ ਦੱਸੇ ਕਦਮਾਂ ਉੱਤੇ ਚੱਲ ਰਹੇ ਹਨ।ਜਿਸ ਕਾਰਨ ਪੰਥ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਰਿਹਾ ਹੈ।

Leave a Reply

Your email address will not be published. Required fields are marked *