ਬੇਅਦਬੀ ਮਾਮਲੇ ਦੇ ਉੱਪਰ ਭਾਈ ਹਰਜਿੰਦਰ ਸਿੰਘ ਮਾਝੀ ਦੀ ਧਮਾਕੇਦਾਰ ਇੰਟਰਵਿਊ

Uncategorized

ਭਾਈ ਹਰਜਿੰਦਰ ਸਿੰਘ ਮਾਝੀ ਵੱਲੋਂ ਲਗਾਤਾਰ ਬੀਬੀ ਜਗੀਰ ਕੌਰ ਕੋਲੋਂ ਸਵਾਲ ਪੁੱਛੇ ਜਾ ਰਹੇ ਹਨ।ਪਰ ਦੂਜੇ ਪਾਸੇ ਬੀਬੀ ਜਗੀਰ ਕੌਰ ਦਾ ਪਿਛਲੇ ਦਿਨੀਂ ਇਕ ਬਿਆਨ ਸਾਹਮਣੇ ਆਇਆ ਸੀ।ਜਿਸ ਦੌਰਾਨ ਉਹ ਭਾਈ ਹਰਜਿੰਦਰ ਸਿੰਘ ਮਾਝੀ ਦੇ ਨਾਮ ਦਾ ਅਪਮਾਨ ਕਰਦੇ ਹੋਏ ਦਿਖਾਈ ਦਿੱਤੇ ਸੀ। ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਿਸੇ ਵੀ ਸਤਿਕਾਰ ਕਮੇਟੀ ਨੂੰ ਨਹੀਂ ਮੰਨਦੇ ਅਤੇ ਉਨ੍ਹਾਂ ਨੂੰ ਆਪਣੇ ਆਪ ਤੇ ਗੁੱਸਾ ਆਉਂਦਾ ਹੈ। ਜਦੋਂ ਉਹ ਸਤਿਕਾਰ ਕਮੇਟੀ ਦਾ ਨਾਮ ਲੈਂਦੇ ਹਨ ਇਸ ਦੌਰਾਨ ਉਨ੍ਹਾਂ ਨੇ ਉੱਨੀ ਸੌ ਚੁਰਾਸੀ ਦੀ ਗੱਲ ਵੀ ਛੇੜੀ ਕਿ ਅੱਜਕੱਲ੍ਹ ਜੋ ਬੇਅਦਬੀਆਂ ਹੋ

ਰਹੀਆਂ ਹਨ,ਸਿਰਫ ਉਨ੍ਹਾਂ ਤੇ ਗੱਲ ਕੀਤੀ ਜਾ ਰਹੀ ਹੈ ਉੱਨੀ ਸੌ ਚੁਰਾਸੀ ਦੇ ਸਮੇਂ ਵਿੱਚ ਜੋ ਬੇਅਦਬੀਆਂ ਹੋਈਆਂ ਉਨ੍ਹਾਂ ਬਾਰੇ ਸਾਰੇ ਭੁੱਲਦੇ ਜਾ ਰਹੇ ਹਨ।ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਬਹੁਤ ਸਾਰੀਆਂ ਗੱਲਾਂ ਕਹੀਅਾਂ ਸੀ।ਪਰ ਉਨ੍ਹਾਂ ਨੇ ਭਾਈ ਹਰਜਿੰਦਰ ਸਿੰਘ ਮਾਝੀ ਦੇ ਪੁੱਛੇ ਗਏ ਸਵਾਲਾਂ ਦਾ ਜਵਾਬ ਅਜੇ ਤਕ ਨਹੀਂ ਦਿੱਤਾ।ਇਸ ਤੋਂ ਬਾਅਦ ਭਾਈ ਹਰਜਿੰਦਰ ਸਿੰਘ ਮਾਝੀ ਲਗਾਤਾਰ ਇੰਟਰਵਿਊ ਦੇ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਜੋ ਸਵਾਲ ਪੁੱਛੇ ਗਏ ਹਨ,ਉਹ ਜਾਇਜ਼ ਹਨ ਅਤੇ ਬੀਬੀ ਜਗੀਰ ਕੌਰ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਬਣਦਾ ਹੈ;ਕਿਉਂਕਿ ਸਿੱਖ ਸੰਗਤਾਂ ਨੇ ਉਨ੍ਹਾਂ ਨੂੰ ਪੰਥ ਦਾ ਮੋਢੀ ਬਣਾਇਆ ਹੈ। ਉਨ੍ਹਾਂ ਦਾ

ਕਹਿਣਾ ਹੈਕਿ ਬੀਬੀ ਜਗੀਰ ਕੌਰ ਕੋਲ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਹੈ।ਜਿਸ ਲਈ ਉਹ ਗੁੱਸੇ ਵਿੱਚ ਬੋਲ ਕੇ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਹਨ।ਉਨ੍ਹਾਂ ਨੇ ਬਾਦਲ ਪਰਿਵਾਰ ਨੂੰ ਵੀ ਘੇਰੇ ਵਿੱਚ ਲਿਆ ਹੈ ਅਤੇ ਸੌਦਾ ਸਾਧ ਦੇ ਚੇਲਿਆਂ ਨੂੰ ਵੀ ਝਾੜ ਪਾਈ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਪੰਥ ਦੀ ਵਾਗ ਡੋਰ ਸਹੀ ਹੱਥਾਂ ਦੇ ਵਿੱਚ ਹੋਣੀ ਚਾਹੀਦੀ ਹੈ।ਜਿਹੜੇ ਲੋਕ ਪੰਥ ਨੂੰ ਜਵਾਬਦੇਹ ਹੋਣ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕਿਸੇ ਉੱਤੇ ਕੋਈ ਵੀ ਇਲਜ਼ਾਮ ਨਹੀਂ ਲਗਾਇਆ ਜਾ ਰਿਹਾ,ਬਲਕਿ ਉਹ ਸਬੂਤਾਂ ਦੇ ਆਧਾਰ ਤੇ ਗੱਲ ਕਰ ਰਹੇ ਹਨ।ਸੋ ਇਹ ਮਾਮਲਾ ਕਾਫੀ ਜ਼ਿਆਦਾ ਭਖਦਾ ਜਾ ਰਿਹਾ ਹੈ।ਬਹੁਤ ਸਾਰੇ ਲੋਕ ਭਾਈ ਹਰਜਿੰਦਰ ਸਿੰਘ ਮਾਝੀ ਨਾਲ

ਸਹਿਮਤ ਹਨ ਅਤੇ ਬੀਬੀ ਜਗੀਰ ਕੌਰ ਕੋਲੋਂ ਸਵਾਲਾਂ ਦੇ ਜਵਾਬ ਜਾਨਣਾ ਚਾਹੁੰਦੇ ਹਨ।ਪਰ ਅਜੇ ਤੱਕ ਬੀਬੀ ਜਗੀਰ ਕੌਰ ਨੇ ਸਵਾਲਾਂ ਦੇ ਜਵਾਬ ਨਹੀਂ ਦਿੱਤੇ।

Leave a Reply

Your email address will not be published. Required fields are marked *