ਜਿਸ ਬੱਚੇ ਨੂੰ ਚੰਡੀਗਡ਼੍ਹ ਪੁਲੀਸ ਨੇ ਕੀਤਾ ਸੀ ਗ੍ਰਿਫਤਾਰ ,ਉਹ ਪਹੁੰਚ ਗਿਆ ਦਿੱਲੀ ਬਾਰਡਰ

Uncategorized

ਕਿਸਾਨੀ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਇਸ ਅੰਦੋਲਨ ਦੇ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤਕ ਦੇ ਲੋਕ ਸ਼ਾਮਿਲ ਹਨ।ਜਿਨ੍ਹਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਨੂੰ ਚੁਕਾਇਆ ਜਾਵੇ ਅਤੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਏ ਜਾਣ।ਭਾਵੇਂ ਕਿ ਕੇਂਦਰ ਸਰਕਾਰ ਝੁਕਣ ਲਈ ਤਿਆਰ ਨਹੀਂ ਹੈ, ਪਰ ਜਿਸ ਤਰੀਕੇ ਨਾਲ ਬੱਚਿਆਂ ਵਿੱਚ ਜੋਸ਼ ਦੇਖਿਆ ਜਾ ਰਿਹਾ ਹੈ।ਉਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਕਿ ਜਲਦੀ ਹੀ ਮੋਦੀ ਸਰਕਾਰ ਦਾ ਤਖਤ ਪਲਟ ਜਾਵੇਗਾ।ਜਿਵੇਂ ਕਿ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਸੀ,ਜਿਸ ਵਿਚ ਅਭਿਜੋਤ

ਸਿੰਘ ਨਾਂ ਦਾ ਇੱਕ ਬੱਚਾ ਪੁਲਸ ਵਾਲਿਆਂ ਦੀ ਗੱਡੀ ਦੇ ਵਿਚ ਬੈਠ ਗਿਆ ਸੀ। ਕਿਉਂਕਿ ਉਸ ਦਾ ਕਹਿਣਾ ਸੀ ਕਿ ਉਹ ਗ੍ਰਿਫ਼ਤਾਰੀ ਦੇਣ ਜਾ ਰਿਹਾ ਹੈ। ਜੇਕਰ ਇਸ ਦੌਰਾਨ ਉਸਦੀ ਮੌਤ ਹੋ ਜਾਂਦੀ ਹੈ ਤਾਂ ਸਿੰਧੂ ਬਾਰਡਰ ਤੋਂ ਕੋਈ ਵੀ ਕਿਸਾਨ ਆਗੂ ਉਸ ਨੂੰ ਲੈਣ ਲਈ ਆ ਜਾਵੇ ਅਭਿਜੋਤ ਸਿੰਘ ਦੀ ਇਸ ਗੱਲ ਨੂੰ ਸੁਣਨ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਸ ਦੀ ਤਾਰੀਫ਼ ਕੀਤੀ ਅਤੇ ਆਪਣੇ ਆਪ ਵਿੱਚ ਜੋਸ਼ ਮਹਿਸੂਸ ਕੀਤਾ ਕਿ ਅੱਜਕੱਲ੍ਹ ਬੱਚੇ ਵੀ ਪੂਰੇ ਜੋਸ਼ ਵਿੱਚ ਦਿਖਾਈ ਦੇ ਰਹੇ ਹਨ ਅਤੇ ਉਹ ਆਪਣੇ ਵੱਡਿਆਂ ਦੀ ਤਕਲੀਫ਼ ਨੂੰ

ਸਮਝਦੇ ਹਨ।ਦੱਸ ਦਈਏ ਕਿ ਇਹ ਉਸ ਦਿਨ ਦੀ ਵੀਡੀਓ ਹੈ,ਜਦੋਂ ਕਿਸਾਨਾਂ ਨੇ ਮੋਹਾਲੀ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਸੀ ਅਤੇ ਬਹੁਤ ਸਾਰੇ ਕਿਸਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।ਹੁਣ ਇਹ ਬੱਚਾ ਦਿੱਲੀ ਦੇ ਕਿਸਾਨ ਸੰਯੁਕਤ ਮੋਰਚਾ ਦੀ ਸਟੇਜ ਤੇ ਪਹੁੰਚਿਆ। ਇੱਥੇ ਵੀ ਇਸ ਬੱਚੇ ਨੇ ਬਹੁਤ ਸਾਰੀਆਂ ਅਜਿਹੀਆਂ ਸਿਆਣੀਆਂ ਗੱਲਾਂ ਕੀਤੀਆਂ,ਜਿਸ ਨੂੰ ਸੁਣਨ ਤੋਂ ਬਾਅਦ ਲੋਕਾਂ ਨੇ ਇਸ ਬੱਚੇ ਦੀ ਤਾਰੀਫ਼ ਕੀਤੀ ਹੈ।ਇਸ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਬੱਚਿਆਂ ਨੂੰ ਕਿਸਾਨੀ ਅੰਦੋਲਨ ਬਾਰੇ

ਨਹੀਂ ਪਤਾ।ਉਸ ਨੇ ਕਿਹਾ ਕਿ ਭਾਵੇਂ ਮੈਨੂੰ ਕਿਸਾਨੀ ਅੰਦੋਲਨ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਵੇ, ਪਰ ਮੈਂ ਰੋਟੀ ਜ਼ਰੂਰ ਖਾਂਦਾ ਹਾਂ ਜਿਸ ਲਈ ਮੇਰਾ ਫ਼ਰਜ਼ ਬਣਦਾ ਹੈ ਕਿ ਮੈਂ ਕਿਸਾਨਾਂ ਦੇ ਨਾਲ ਖੜ੍ਹਾਂ।

Leave a Reply

Your email address will not be published. Required fields are marked *