ਪੁੱਤ ਨਹੀਂ ਪਿਲਾਇਆ ਸੀ ਬਜ਼ੁਰਗ ਮਾਂ ਨੂੰ ਪਿਸ਼ਾਬ , ਦੇਖੋ ਕੀ ਹੈ ਸੱਚਾਈ ,ਪਿੰਡ ਵਾਲੇ ਆਏ ਪੁੱਤ ਦੇ ਹੱਕ ਵਿੱਚ

Uncategorized

ਪਿਛਲੇ ਦਿਨੀਂ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋਈ ਸੀ।ਜਦੋਂ ਪੰਜਾਬ ਦੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਇਕ ਬਜ਼ੁਰਗ ਮਾਤਾ ਨਾਲ ਗੱਲਬਾਤ ਕੀਤੀ ਸੀ। ਵੀਡੀਓ ਕਾਲ ਦੌਰਾਨ ਹੋਈ ਗੱਲਬਾਤ ਦੌਰਾਨ ਇਸ ਬਜ਼ੁਰਗ ਮਾਤਾ ਨੇ ਦੱਸਿਆ ਸੀ ਕਿ ਉਸ ਦੇ ਪੁੱਤਰ ਅਤੇ ਨੂੰਹ ਨੇ ਉਸ ਨੂੰ ਬੁਰੀ ਤਰ੍ਹਾਂ ਨਾਲ ਕੁੱਟਿਆ ਮਾਰਿਆ ਹੈ,ਉਸ ਨੂੰ ਪਿਸ਼ਾਬ ਪਿਲਾਇਆ ਗਿਆ ਅਤੇ ਉਸ ਦੀਆਂ ਸੋਨੇ ਦੀਆਂ ਵਾਲੀਆਂ ਖਿੱਚੀਆਂ ਗਈਆਂ ਹਨ।ਜਿਸ ਤੋਂ ਬਾਅਦ ਦਾ ਮਨੀਸ਼ਾ ਗੁਲ੍ਹਾਟੀ ਇਸ ਬਜ਼ੁਰਗ ਮਾਤਾ ਦੇ ਨੂੰਹ ਪੁੱਤਰ ਨੂੰ ਕਾਫੀ ਜ਼ਿਆਦਾ ਬੁਰਾ ਭਲਾ ਸੁਣਾਉਂਦੇ ਹੋਏ ਦਿਖਾਈ ਦਿੱਤੇ ਸੀ ਅਤੇ ਉਨ੍ਹਾਂ ਨੇ ਕਿਹਾ

ਸੀ ਕਿ ਉਹ ਪਟਿਆਲਾ ਦੇ ਇਸ ਪਿੰਡ ਵਿੱਚ ਜਾ ਕੇ ਬਜ਼ੁਰਗ ਮਾਤਾ ਦੇ ਨੂੰਹ ਪੁੱਤ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਗੇ।ਪਰ ਹੁਣ ਮਾਮਲਾ ਕੁਝ ਹੋਰ ਹੀ ਸਾਹਮਣੇ ਆ ਰਿਹਾ ਹੈ।ਦੱਸ ਦੇਈਏ ਕਿ ਇਹ ਪੂਰਾ ਮਾਮਲਾ ਪਟਿਆਲਾ ਦੇ ਬਲਾਕ ਨਾਭਾ ਦੇ ਪਿੰਡ ਰਾਇਮਲ ਮਾਜਰੀ ਦਾ ਹੈ ਜਿਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਬਜ਼ੁਰਗ ਮਾਤਾ ਵੱਲੋਂ ਜੋ ਵੀ ਇਲਜ਼ਾਮ ਆਪਣੇ ਨੂੰਹ ਪੁੱਤ ਉੱਪਰ ਲਗਾਏ ਜਾ ਰਹੇ ਹਨ,ਉਹ ਬਿਲਕੁਲ ਬੇਬੁਨਿਆਦ ਹਨ।ਦੱਸ ਦੇਈਏ ਕਿ ਪਿੰਡ ਵਾਸੀ ਪਿੰਡ ਦਾ ਸਰਪੰਚ ਅਤੇ ਇਸ ਬਜ਼ੁਰਗ

ਮਾਤਾ ਦੇ ਰਿਸ਼ਤੇਦਾਰ ਇਕੱਠੇ ਹੋਏ ਹਨ ਉਨ੍ਹਾਂ ਨੇ ਬਜ਼ੁਰਗ ਮਾਤਾ ਦੇ ਨੂੰਹ ਪੁੱਤ ਦਾ ਪੱਖ ਪੂਰਿਆ ਹੈ ਉਨ੍ਹਾਂ ਦਾ ਕਹਿਣਾ ਹੈ ਕੀ ਇਹ ਬਜ਼ੁਰਗ ਮਾਤਾ ਆਪਣੇ ਪਰਿਵਾਰ ਵਿੱਚ ਕਾਫ਼ੀ ਬੁਰਾ ਵਿਵਹਾਰ ਕਰਦੀ ਹੈ।ਇਸ ਬਜ਼ੁਰਗ ਮਾਤਾ ਦੇ ਛੋਟੇ ਪੁੱਤਰ ਦੀ ਪਤਨੀ ਅਤੇ ਉਸ ਦੇ ਬੱਚੇ ਵੀ ਕੈਮਰੇ ਦੇ ਅੱਗੇ ਆ ਕੇ ਬੋਲੇ ਇਸ ਬਜ਼ੁਰਗ ਮਾਤਾ ਦੇ ਪੋਤਾ ਪੋਤੀ ਦਾ ਕਹਿਣਾ ਹੈ ਕਿ ਜਦੋਂ ਤੋਂ ਉਸ ਦੇ ਪਿਤਾ ਦੀ ਮੌਤ ਹੋਈ ਹੈ ਉਸ ਤੋਂ ਬਾਅਦ ਉਹ ਆਪਣੇ ਨਾਨਕੇ ਪਿੰਡ ਰਹਿ ਰਹੇ ਹਨ। ਕਿਉਂਕਿ ਉਨ੍ਹਾਂ ਦੀ ਦਾਦੀ ਉਨ੍ਹਾਂ ਨਾਲ ਕੁੱਟਮਾਰ ਕਰਦੀ ਸੀ।ਇਸ ਤੋਂ ਇਲਾਵਾ ਇਸ ਬਜ਼ੁਰਗ ਮਾਤਾ ਦੀ ਨਣਦ ਵੀ ਕੈਮਰੇ ਦੇ ਸਾਹਮਣੇ ਆ ਕੇ ਬੋਲੀ ਉਸ ਦਾ ਕਹਿਣਾ ਸੀ ਕਿ ਇਹ ਬਿਲਕੁਲ ਝੂਠੀ ਜ਼ਨਾਨੀ ਹੈ ਇਸ ਨੇ ਆਪਣੇ ਬੱਚਿਆਂ ਤੇ ਜੋ ਇਲਜ਼ਾਮ

ਲਗਾਏ ਹਨ ਉਹ ਬਿਲਕੁਲ ਝੂਠੇ ਹਨ।ਨਾਲ ਹੀ ਉਸ ਨੇ ਦੱਸਿਆ ਕਿ ਇਹ ਔਰਤ ਆਪਣੇ ਬੱਚਿਆਂ ਨੂੰ ਕਿਸੇ ਨਾਲ ਵੀ ਬੋਲਣ ਚੱਲਣ ਨਹੀਂ ਦਿੰਦੀ।ਪਿੰਡ ਦੇ ਸਰਪੰਚ ਦਾ ਵੀ ਇਹੋ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ਵਿੱਚ ਅਜਿਹਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਜਿੱਥੇ ਨੂੰਹ ਪੁੱਤਰ ਨੇ ਬਜ਼ੁਰਗ ਮਾਤਾ ਨਾਲ ਕੁੱਟਮਾਰ ਕੀਤੀ ਹੋਵੇ।

Leave a Reply

Your email address will not be published. Required fields are marked *