ਕੱਟੜਪੰਥੀ ਹਿੰਦੂ ਘੁੰਮ ਰਹੇ ਸਨ ਗਲ ਵਿਚ ਗਾਤਰੇ ਪਾ ਕੇ ,ਸਿੱਖ ਸੰਗਤਾਂ ਨੇ ਲਿਆ ਘੇਰ ਫਿਰ ਦੇਖੋ ਕੀ ਹੋਇਆ

Uncategorized

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ,ਜਿੱਥੇ ਸ੍ਰੀ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਹੈ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਹਰਿਆਣਾ ਦੇ ਕੁਰੂਕਸ਼ੇਤਰ ਤੋਂ ਜਿਥੇ ਆਰਐੱਸਐੱਸ ਦੇ ਕੁਝ ਲੋਕ ਸ੍ਰੀ ਸਾਹਬ ਧਾਰਨ ਕਰਕੇ ਸ੍ਰੀ ਗੁਰਦੁਆਰਾ ਸਾਹਿਬ ਦੇ ਅੱਗੇ ਆਉਂਦੇ ਹਨ ਤਾਂ ਇੱਥੇ ਆਉਣ ਤੇ ਇਨ੍ਹਾਂ ਦਾ ਡਟ ਕੇ ਵਿਰੋਧ ਕੀਤਾ ਜਾਂਦਾ ਹੈ।ਸਿੱਖ ਜਥੇਬੰਦੀਆਂ ਵੱਲੋਂ ਇਨ੍ਹਾਂ ਨੂੰ ਘੇਰਾ ਪਾ ਲਿਆ ਜਾਂਦਾ ਹੈ ਅਤੇ ਬਹੁਤ ਸਾਰੀ ਸੰਗਤ ਇਕੱਠੀ ਹੋ ਜਾਂਦੀ ਹੈ। ਜਿਸ ਤੋਂ ਬਾਅਦ ਇਨ੍ਹਾਂ ਨੂੰ ਹੇਠਾਂ ਬਿਠਾ ਕੇ ਇਨ੍ਹਾਂ ਤੋਂ ਮੁਆਫੀ ਮੰਗਵਾਈ ਜਾਂਦੀ ਹੈ।ਆਰਐੱਸਐੱਸ ਦੇ ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਇਨ੍ਹਾਂ ਨੂੰ ਨਹੀਂ

ਪਤਾ ਕਿ ਇਹ ਸਿਰਫ਼ ਸਿੱਖਾਂ ਸੰਗਤਾਂ ਹੀ ਪਹਿਣ ਸਕਦੀਅਾਂ ਹਨ।ਜਿਸ ਲਈ ਇਹ ਆਪਣੀ ਗਲਤੀ ਮੰਨਦੇ ਹਨ ਅਤੇ ਦੁਬਾਰਾ ਕਦੇ ਵੀ ਅਜਿਹੀ ਗਲਤੀ ਨਹੀਂ ਕਰਨਗੇ।ਜੇਕਰ ਇਹ ਸ੍ਰੀ ਸਾਹਿਬ ਨੂੰ ਧਾਰਨ ਕਰਨਾ ਚਾਹੁਣਗੇ ਤਾਂ ਉਸ ਲਈ ਸਿੱਖ ਸੰਗਤਾਂ ਤੋਂ ਇਸ ਦੇ ਸਾਰੇ ਸਿਧਾਂਤਾਂ ਨੂੰ ਜਾਨਣਗੇ।ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਨ੍ਹਾਂ ਲੋਕਾਂ ਨੇ ਵਾਲ ਕੱਟੇ ਹੋਏ ਹਨ।ਇਨ੍ਹਾਂ ਦੀਆਂ ਜੇਬਾਂ ਵਿੱਚੋਂ ਜਰਦੇ ਦੀਆਂ ਪੁੜੀਆਂ ਨਿਕਲੀਆਂ।

ਇਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਦੇ ਮੂੰਹ ਦੇ ਵਿੱਚ ਗੁਟਕਾ ਪਾਇਆ ਹੋਇਆ ਸੀ,ਪਰ ਫਿਰ ਵੀ ਇਨ੍ਹਾਂ ਨੇ ਸ੍ਰੀ ਸਾਹਿਬ ਧਾਰਨ ਕਰ ਰੱਖਿਆ ਸੀ।ਸੋ ਇਹ ਸ੍ਰੀ ਸਾਹਿਬ ਦੀ ਬਹੁਤ ਵੱਡੀ ਬੇਅਦਬੀ ਕੀਤੀ ਗਈ ਹੈ।ਜਿਸ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਦਿਖਾਈ ਦਿੱਤਾ ਕੁਝ ਸਿੱਖ ਸੰਗਤਾਂ ਵੱਲੋਂ ਇਨ੍ਹਾਂ ਨੂੰ ਪੁੱਟਣ ਦੀ ਕੋਸ਼ਿਸ਼ ਕੀਤੀ ਗਈ।ਪਰ ਮੂਹਰਲੇ ਜਥੇਦਾਰਾਂ ਨੇ ਅਜਿਹਾ ਕਰਨ ਤੋਂ ਰੋਕਿਆ।ਉਨ੍ਹਾਂ ਨੇ ਇਨ੍ਹਾਂ ਨੂੰ ਹੇਠਾਂ ਬਿਠਾ ਕੇ ਚੰਗੀ ਤਰ੍ਹਾਂ ਪੁੱਛਿਆ ਕਿ ਇਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਹਨ ਅਤੇ ਪੁੱਛਿਆ ਗਿਆ ਕਿ ਕੀ ਇਨ੍ਹਾਂ ਨੂੰ ਜਾਣ ਬੁੱਝ ਕੇ ਇੱਥੇ ਭੇਜਿਆ ਗਿਆ ਹੈ ਤਾਂ ਇਨ੍ਹਾਂ ਵਿਅਕਤੀਆਂ ਦਾ ਕਹਿਣਾ ਸੀ ਕਿ ਇਨ੍ਹਾਂ ਨੂੰ ਕਿਸੇ ਨੇ ਨਹੀਂ ਭੇਜਿਆ। ਇਨ੍ਹਾਂ ਨੇ ਖ਼ੁਦ ਹੀ ਸ੍ਰੀ ਸਾਹਿਬ ਧਾਰਨ ਕੀਤਾ ਸੀ।ਦੱਸ ਦਈਏ ਕਿ ਇੱਥੇ ਮਾਹੌਲ ਇੰਨਾ ਜ਼ਿਆਦਾ

ਤਣਾਅਪੂਰਨ ਹੋ ਗਿਆ ਸੀ ਕਿ ਪੁਲਸ ਮੁਲਾਜ਼ਮਾਂ ਨੂੰ ਵੀ ਇੱਥੇ ਆਉਣਾ ਪਿਆ।ਉਸ ਤੋਂ ਬਾਅਦ ਇਨ੍ਹਾਂ ਵਿਅਕਤੀਆਂ ਕੋਲੋਂ ਮੁਆਫ਼ੀ ਮੰਗਵਾ ਕੇ ਇਨ੍ਹਾਂ ਨੂੰ ਛੱਡ ਦਿੱਤਾ ਗਿਆ।

Leave a Reply

Your email address will not be published. Required fields are marked *