ਲੱਖੇ ਸਿਧਾਣੇ ਨੇ ਪਰਚਾ ਹੋਣ ਤੋਂ ਬਾਅਦ ਦਾਦੂਵਾਲ ਨੂੰ ਸੁਣਾਈਆਂ ਖਰੀਆਂ ਖਰੀਆਂ

Uncategorized

ਲੱਖਾ ਸਧਾਣਾ ਅਤੇ ਬਲਜੀਤ ਸਿੰਘ ਦਾਦੂਵਾਲ ਦਾ ਪਹਿਲਾਂ ਦੀ ਪੰਗਾ ਹੋਇਆ ਸੀ ਅਤੇ ਹੁਣ ਇਕ ਹੋਰ ਮਾਮਲਾ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਕ ਲੱਖਾ ਸਧਾਣਾ ਉੱਤੇ ਬਲਜੀਤ ਸਿੰਘ ਦਾਦੂਵਾਲ ਨੇ ਪਰਚਾ ਦਰਜ ਕਰਵਾਇਆ ਹੈ। ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਲੱਖਾ ਸਧਾਣਾ ਅਤੇ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦੇ ਸਮੇਤ ਬਹੁਤ ਸਾਰੇ ਕਿਸਾਨਾਂ ਨੇ ਵਿਜੇ ਸਾਂਪਲਾ ਦਾ ਵਿਰੋਧ ਕੀਤਾ ਸੀ।ਕਿਉਂਕਿ ਵਿਜੇ ਸਾਂਪਲਾ ਬਲਜੀਤ ਸਿੰਘ ਦਾਦੂਵਾਲ ਨਾਲ ਮੀਟਿੰਗ ਕਰ ਲਈ ਆਇਆ ਸੀ।ਇਸ ਵਿਰੋਧ ਤੋਂ ਬਾਅਦ ਹੀ ਬਲਜੀਤ ਸਿੰਘ ਦਾਦੂਵਾਲ ਨੇ ਲੱਖਾ ਸਿਧਾਣਾ

ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਸਮੇਤ ਬਹੁਤ ਸਾਰੇ ਕਿਸਾਨਾਂ ਉੱਤੇ ਪਰਚਾ ਦਰਜ ਕਰਵਾਇਆ ਹੈ। ਇਸ ਮਾਮਲੇ ਵਿਚ ਜਦੋਂ ਲੱਖਾ ਸਧਾਣਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਇਸ ਦਾ ਉਸੇ ਸਮੇਂ ਪਤਾ ਚੱਲਿਆ।ਜਦੋਂ ਅਖ਼ਬਾਰ ਦੇ ਵਿੱਚ ਇਸ ਦੀ ਖ਼ਬਰ ਛਪੀ ਉਨ੍ਹਾਂ ਕਿਹਾ ਕਿ ਗੱਲ ਪਰਚਿਆਂ ਦੀ ਨਹੀਂ ਹੈ।ਪਰਚੇ ਪਹਿਲਾਂ ਵੀ ਉਨ੍ਹਾਂ ਤੇ ਬਹੁਤ ਵਾਰ ਹੋ ਚੁੱਕੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਲੋਕ ਅਜਿਹੇ ਹਨ,ਜੋ ਕਿਸਾਨੀ ਅੰਦੋਲਨ ਨੂੰ ਢਾਹ ਲਾੳੁਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਲੋਕ ਇਨ੍ਹਾਂ ਨੂੰ ਪਹਿਚਾਣ ਨਹੀਂ ਪਾ ਰਹੇ।ਉਨ੍ਹਾਂ ਕਿਹਾ ਕਿ ਬਲਜੀਤ

ਸਿੰਘ ਦਾਦੂਵਾਲ ਭਾਜਪਾ ਦਾ ਏਜੰਟ ਹੈ ਅਤੇ ਆਰਐੱਸਐੱਸ ਦਾ ਬੰਦਾ ਹੈ ਜੋ ਕਿ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ।ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਨੂੰ ਢਾਹ ਲਾਉਣ ਵਾਲਾ ਅਤੇ ਉਸ ਮੋਰਚੇ ਨੂੰ ਖ਼ਤਮ ਕਰਨ ਵਾਲੇ ਅਜਿਹੇ ਲੋਕ ਹਨ,ਜੋ ਸਰਕਾਰੀ ਬੋਲੀ ਬੋਲਦੇ ਹਨ ਜਿਸ ਤਰੀਕੇ ਨਾਲ ਬਲਜੀਤ ਸਿੰਘ ਦਾਦੂਵਾਲ ਵੱਲੋਂ ਭਾਜਪਾ ਦੇ ਇੱਕ ਮੁੱਖ ਮੰਤਰੀ ਨਾਲ ਮੀਟਿੰਗ ਕੀਤੀ ਗਈ ਅਤੇ ਉਸ ਤੋਂ ਬਾਅਦ ਵਿਜੇ ਸਾਂਪਲਾ ਉਸ ਨੂੰ ਮਿਲਣ ਲਈ

ਆਇਆ ਹੈ। ਜਿਸ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਬਲਜੀਤ ਸਿੰਘ ਦਾਦੂਵਾਲ ਆਰਐੱਸਐੱਸ ਦਾ ਬੰਦਾ ਹੈ ਅਤੇ ਲੋਕਾਂ ਦਾ ਨੁਕਸਾਨ ਕਰਨਾ ਚਾਹੁੰਦਾ ਹੈ।

Leave a Reply

Your email address will not be published. Required fields are marked *