ਇਸ ਪਿੰਡ ਦੀਆਂ ਤੀਆਂ ਵੇਖ ਕੇ ਤੁਸੀਂ ਹੋ ਜਾਵੋਗੇ ਹੈਰਾਨ ,ਦੇਖੋ ਧੀਆਂ ਦਾ ਗਿੱਧਾ

Uncategorized

ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਰਾਹਿਆ ਜਾਂਦਾ ਹੈ, ਕਿਉਂਕਿ ਇਸ ਸੱਭਿਆਚਾਰ ਵਿੱਚ ਲੋਕਾਂ ਦੀ ਇਕਜੁੱਟਤਾ ਦਿਖਾਈ ਦਿੰਦੀ ਹੈ।ਆਪਸੀ ਪਿਆਰ ਦਿਖਾਈ ਦਿੰਦਾ ਹੈ,ਜਿਸ ਨੂੰ ਦੇਖ ਕੇ ਸਾਰੇ ਲੋਕ ਇਸ ਵੱਲ ਆਕਰਸ਼ਿਤ ਹੋ ਜਾਂਦੇ ਹਨ। ਭਾਵੇਂ ਕਿ ਅੱਜਕੱਲ੍ਹ ਪੰਜਾਬੀ ਸੱਭਿਆਚਾਰ ਪਛੜਦਾ ਹੋਇਆ ਦਿਖਾਈ ਦੇ ਰਿਹਾ ਹੈ,ਪਰ ਫਿਰ ਵੀ ਬਹੁਤ ਸਾਰੀਆਂ ਥਾਂਵਾਂ ਤੇ ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਅੱਜਕੱਲ੍ਹ ਦੀ ਜੋ ਨਵੀਂ ਪੀੜ੍ਹੀ ਆ ਰਹੀ ਹੈ,ਉਨ੍ਹਾਂ ਦੇ ਵਿੱਚੋਂ ਕੁਝ ਬੱਚੇ ਉੱਭਰ ਕੇ ਸਾਹਮਣੇ ਆ ਰਹੇ ਹਨ ਜੋ ਪੰਜਾਬੀ ਸੱਭਿਆਚਾਰ ਨਾਲ ਜੁੜ ਰਹੇ ਹਨ।ਇੱਥੇ

ਉਨ੍ਹਾਂ ਦੇ ਮਾਂ ਬਾਪ ਦੀ ਬਹੁਤ ਵੱਡੀ ਭੂਮਿਕਾ ਦਿਖਾਈ ਦਿੰਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜ ਰਹੇ ਹਨ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈ ਕ੍ਰਿਸਤੂ ਕੇ ਅਕਸਰ ਹੀ ਬੋਲੀਆਂ ਪਾਉਂਦੀ ਹੋਈ ਦਿਖਾਈ ਦਿੰਦੀ ਹੈ ਅਤੇ ਗਿੱਧਾ ਪਾ ਕੇ ਸਾਰਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਂਦੀ ਹੈ।ਉਹ ਚੰਡੀਗੜ੍ਹ ਦੇ ਪਿੰਡ ਸਮਾਓਂ ਵਿੱਚ ਲੱਗੀਆਂ ਤੀਆਂ ਦੇ ਤਿਉਹਾਰ ਦੇ ਵਿੱਚ ਪਹੁੰਚੀ। ਇੱਥੇ ਡਾ ਪ੍ਰਭਸ਼ਰਨ ਕੌਰ ਵੀ ਦਿਖਾਈ ਦਿੱਤੇ ਡਾ ਪ੍ਰਭਸ਼ਰਨ ਕੌਰ ਕ੍ਰਿਸਟੂ ਕੇ ਦੀ ਤਾਰੀਫ਼ ਵਿੱਚ ਬਹੁਤ ਸਾਰੀਆਂ ਗੱਲਾਂ ਕਹੀਆਂ। ਨਾਲ ਹੀ

ਉਨ੍ਹਾਂ ਨੇ ਸਾਰਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੁੜਨ ਦੀ ਅਪੀਲ ਕੀਤੀ,ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬੀ ਸੱਭਿਆਚਾਰ ਤੋਂ ਜੇਕਰ ਅਸੀਂ ਦੂਰ ਚਲੇ ਗਏ ਤਾਂ ਸਾਡੀ ਪਹਿਚਾਣ ਖ਼ਰਾਬ ਹੋ ਜਾਵੇਗੀ। ਜਿਸ ਨਾਲ ਅਸੀਂ ਜਾਣੇ ਜਾਂਦੇ ਹਾਂ ਇਸ ਦੌਰਾਨ ਉਨ੍ਹਾਂ ਨੇ ਬੋਲੀਆਂ ਪਾ ਕੇ ਗਿੱਧਾ ਵੀ ਪਾਇਆ।ਦੱਸ ਦਈਏ ਕਿ ਇੱਥੇ ਬਹੁਤ ਸਾਰੀਆਂ ਕੁੜੀਆਂ ਇਕੱਠੀਆਂ ਹੋਈਆਂ ਸੀ, ਜੋ ਬੋਲੀਆਂ ਪਾਉਂਦੀਆਂ ਹੋਈਆਂ ਦਿਖਾਈ ਦਿੱਤੀਆਂ ਅਤੇ ਗਿੱਧਾ ਪਾ ਕੇ ਆਪਣਾ ਮਨ ਪ੍ਰਚਾਵਾ ਕਰ ਰਹੀਆਂ ਸੀ।ਇੱਥੇ ਦਰੱਖਤਾਂ ਉੱਤੇ

ਪੀਂਘਾਂ ਵੀ ਪਾਈਆਂ ਗਈਅਾਂ ਸੀ,ਕੁੜੀਆਂ ਨੇ ਪੀਂਘਾਂ ਝੂਟੀਆਂ ਅਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣਿਆ।

Leave a Reply

Your email address will not be published. Required fields are marked *