ਤਪਦੇ ਤੰਦੂਰ ਵਿੱਚ ਸੁੱਟਿਆ ਕੁੱਤੇ ਦਾ ਬੱਚਾ ,ਵੇਖੋ ਸਭ ਤੋਂ ਸ਼ਰਮਨਾਕ ਘਟਨਾ

Uncategorized

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ,ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੰਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਫ਼ਿਰੋਜ਼ਪੁਰ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਇਕ ਵਿਅਕਤੀ ਨੇ ਬੇਜ਼ੁਬਾਨ ਕਤੂਰੇ ਨੂੰ ਚੁੱਕ ਕੇ ਇਕ ਤੰਦੂਰ ਦੀ ਬਲਦੀ ਅੱਗ ਵਿੱਚ ਸੁੱਟ ਦਿੱਤਾ।ਜਿਸ ਕਾਰਨ ਪੂਰੀ ਰਾਤ ਇਹ ਕਤੂਰਾ ਤੜਪਦਾ ਰਿਹਾ ਅਤੇ ਆਖਰਕਾਰ ਉਸ ਨੇ ਦਮ ਤੋੜ ਦਿੱਤਾ। ਇਸ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਰਾਤ ਦੇ ਸਮੇਂ ਇਕ ਵਿਅਕਤੀ ਕਤੂਰੇ ਨੂੰ ਚੁੱਕ ਕੇ ਤੰਦੂਰ ਵਿੱਚ ਸੁੱਟ ਦਿੰਦਾ ਹੈ। ਜਿਸ ਵਿਅਕਤੀ ਦੀ ਦੁਕਾਨ ਤੇ ਅਜਿਹਾ ਹੋਇਆ ਹੈ।ਉਸ ਨੇ ਦੱਸਿਆ

ਕਿ ਰਾਤ ਦੇ ਕਰੀਬ ਦੱਸ ਵਜੇ ਉਹ ਆਪਣਾ ਕੰਮ ਨਿਬੇੜ ਕੇ ਘਰ ਚਲੇ ਗਏ ਸੀ।ਉਸ ਤੋਂ ਬਾਅਦ ਹੀ ਇਹ ਘਟਨਾ ਵਾਪਰੀ ਹੈ।ਜਦੋਂ ਅਗਲੀ ਸਵੇਰ ਉਹ ਆਏ ਤਾਂ ਉਨ੍ਹਾਂ ਨੇ ਦੇਖਿਆ ਕਿ ਤੰਦੂਰ ਵਿੱਚ ਇੱਕ ਕਤੂਰਾ ਮਰਿਆ ਪਿਆ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਸੀਸੀਟੀਵੀ ਫੁਟੇਜ ਚੈੱਕ ਕੀਤੀ ਤਾਂ ਪਤਾ ਚੱਲਿਆ ਕਿ ਕਿਸੇ ਵਿਅਕਤੀ ਨੇ ਇਸ ਕਤੂਰੇ ਨੂੰ ਜਾਣ ਬੁੱਝ ਕੇ ਇਸ ਤੰਦੂਰ ਦੀ ਬਲਦੀ ਅੱਗ ਦੇ ਵਿਚ ਸੁੱਟਿਆ ਸੀ।ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਮੁਲਾਜ਼ਮਾਂ ਨੂੰ ਦਿੱਤੀ ਪੁਲੀਸ ਮੁਲਾਜ਼ਮਾਂ ਨੇ ਇਸ ਮਾਮਲੇ ਦੀ ਛਾਣਬੀਣ ਕੀਤੀ ਹੈ।ਉਨ੍ਹਾਂ ਨੇ ਇਸ ਘਟੀਆ ਹਰਕਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕਰ

ਲਿਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ,ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਇਸ ਘਟਨਾ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਉਸ ਵਿਅਕਤੀ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ, ਜਿਸ ਨੇ ਇਸ ਘਟੀਆ ਹਰਕਤ ਨੂੰ ਅੰਜਾਮ ਦਿੱਤਾ।ਕਿਉਂਕਿ ਇਸ ਵਿਅਕਤੀ ਨੇ ਇੱਕ ਬੇਜ਼ਬਾਨ ਕਤੂਰੇ ਦੀ ਜਾਨ ਲੈ ਲਈ।ਸੋ ਅਜਿਹੀਆਂ ਘਟਨਾਵਾਂ ਨੂੰ

ਦੇਖਣ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜਕੱਲ੍ਹ ਕਿਸ ਹੱਦ ਤਕ ਇਨਸਾਨੀਅਤ ਖ਼ਤਮ ਹੁੰਦੀ ਜਾ ਰਹੀ ਹੈ।

Leave a Reply

Your email address will not be published. Required fields are marked *