ਇਸ ਬੱਚੀ ਦੇ ਨਾਲ ਇਸ ਦੇ ਆਪਣਿਆਂ ਨੇ ਹੀ ਕੀਤੀ ਇਹ ਵੱਡੀ ਸ਼ਰਮਨਾਕ ਹਰਕਤ,ਤੁਹਾਡੇ ਵੀ ਆ ਜਾਣਗੇ ਹੰਝੂ

Uncategorized

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ,ਜਿਸ ਵਿਚ ਕੁਝ ਵਿਅਕਤੀ ਦਿਖਾਈ ਦੇ ਰਹੇ ਹਨ ਅਤੇ ਇਨ੍ਹਾਂ ਵਿਅਕਤੀਆਂ ਵੱਲੋਂ ਇਕ ਛੋਟੀ ਉਮਰ ਦੀ ਬੱਚੀ ਦਿਖਾਈ ਜਾ ਰਹੀ ਹੈ।ਇਨ੍ਹਾਂ ਵਿਅਕਤੀਆਂ ਦਾ ਕਹਿਣਾ ਹੈ ਕਿ ਇਹ ਲੜਕੀ ਨੂੰ ਇੱਥੇ ਕੋਈ ਛੱਡ ਕੇ ਗਿਆ ਹੈ ਅਤੇ ਇਹ ਆਪਣੇ ਘਰ ਵਾਪਸ ਜਾਣਾ ਚਾਹੁੰਦੀ ਹੈ।ਪਰ ਇੱਥੇ ਕਿਸੇ ਨੂੰ ਵੀ ਇਸ ਦੇ ਘਰ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਹ ਬੱਚੀ ਆਪਣੇ ਆਪ ਨੂੰ ਰਾਮਪੁਰਾ ਦੀ ਦੱਸ ਰਹੀ ਹੈ ਇਸ ਦਾ ਕਹਿਣਾ ਹੈ ਕਿ ਇਸ ਨੂੰ ਇੱਥੇ ਇਸ ਦਾ ਮਾਮਾ ਲੈ ਕੇ ਆਇਆ ਸੀ।ਇਹ ਸਵੇਰੇ ਅੱਠ ਵਜੇ ਘਰੋਂ ਚੱਲੀ ਸੀ ਅਤੇ ਇਹ ਆਪਣੇ ਮਾਮੇ ਨਾਲ ਮੋਟਰਸਾਈਕਲ ਤੇ ਬੈਠ ਕੇ ਆਈ ਸੀ ਅਤੇ ਚਕੇਰੀਆਂ ਪਿੰਡ ਵਿਚ ਕੁਝ ਨੌਜਵਾਨਾਂ ਨੇ ਇਸ ਬੱਚੀ ਨੂੰ

ਦੇਖਿਆ।ਉਸ ਤੋਂ ਬਾਅਦ ਇਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਨੇ ਆਪਣੇ ਪਿਤਾ ਦਾ ਨਾਮ ਕਾਲਾ ਦੱਸਿਆ ਹੈ ਅਤੇ ਆਪਣਾ ਪਿੰਡ ਰਾਮਪੁਰਾ ਦੱਸ ਰਹੀ ਹੈ।ਇਹ ਬੱਚੀ ਕਾਫੀ ਜ਼ਿਆਦਾ ਪ੍ਰੇਸ਼ਾਨ ਲੱਗ ਰਹੀ ਹੈ ਅਤੇ ਆਪਣੇ ਘਰ ਜਾਣਾ ਚਾਹੁੰਦੀ ਹੈ। ਜਾਣਕਾਰੀ ਮੁਤਾਬਕ ਨੌਜਵਾਨ ਸੇਵਾ ਸੁਸਾਇਟੀ ਦੇ ਮੈਂਬਰਾਂ ਵੱਲੋਂ ਇਸ ਬੱਚੀ ਨੂੰ ਦੇਖਿਆ ਗਿਆ ਸੀ। ਉਸ ਤੋਂ ਬਾਅਦ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪਾਈ ਗਈ ਹੈ ਤਾਂ ਜੋ ਇਸ ਬੱਚੀ ਦਾ ਘਰ ਲੱਭਿਆ ਜਾ ਸਕੇ।ਇਸ ਲੜਕੀ ਦਾ ਮਾਮਾ ਇਸ ਨੂੰ ਇੱਥੇ ਕਿਉਂ ਛੱਡ ਕੇ ਗਿਆ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ। ਇਸ

ਬਾਰੇ ਜਾਣਕਾਰੀ ਉਸ ਸਮੇਂ ਹੀ ਹੋ ਸਕਦੀ ਹੈ,ਜਦੋਂ ਇਸ ਦਾ ਪਰਿਵਾਰ ਲੱਭ ਜਾਵੇ।ਸੋ ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖਿਆ ਜਾ ਰਿਹਾ ਹੈ ਅਤੇ ਸ਼ੇਅਰ ਵੀ ਕੀਤਾ ਜਾ ਰਿਹਾ ਹੈ ਤਾਂ ਜੋ ਇਹ ਬੱਚੀ ਆਪਣੇ ਪਰਿਵਾਰ ਨਾਲ ਮਿਲ ਸਕੇ।ਬਹੁਤ ਸਾਰੇ ਲੋਕਾਂ ਵੱਲੋਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਸ ਬੱਚੀ ਦੇ ਮਾਮੇ ਨੂੰ ਲਾਹਨਤਾਂ ਪਾਈਆਂ ਜਾ ਰਹੀਆਂ ਹਨ,ਜੋ ਮਾਸੂਮ ਜਿਹੀ ਬੱਚੀ ਨੂੰ ਇਕੱਲਾ ਛੱਡ ਕੇ ਚਲਾ ਗਿਆ।ਸੋ ਇਸ ਮਾਮਲੇ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਕਰਕੇ ਕਿਸੇ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ।ਤੁਹਾਡਾ

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੀ ਵਿਚਾਰ ਹੈ,ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਸਕਦੇ ਹੋ।

Leave a Reply

Your email address will not be published. Required fields are marked *