ਜ਼ਮੀਨੀ ਵਿਵਾਦ ਦੇ ਚਲਦਿਆਂ ਭਰਾ ਨੇ ਭਰਾ ਦੇ ਬੱਚਿਆਂ ਨੂੰ ਹੀ ਕੀਤਾ ਅਨਾਥ

Uncategorized

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ,ਜਿੱਥੇ ਜ਼ਮੀਨੀ ਵਿਵਾਦਾਂ ਨੂੰ ਲੈ ਕੇ ਕ-ਤ-ਲ ਕਰ ਦਿੱਤੇ ਜਾਂਦੇ ਹਨ। ਅੱਜਕੱਲ੍ਹ ਖ਼ੂਨ ਦੇ ਰਿਸ਼ਤੇ ਵੀ ਪਾਣੀ ਹੁੰਦੇ ਜਾ ਰਹੇ ਹਨ ਜਿਸ ਦੀ ਇਕ ਤਾਜ਼ਾ ਉਦਾਹਰਣ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜਾਂਗਪੁਰ ਤੋਂ ਸਾਹਮਣੇ ਆ ਰਹੀ ਹੈ,ਜਿੱਥੇ ਇਕ ਛੋਟੇ ਭਰਾ ਨੇ ਆਪਣੇ ਹੀ ਵੱਡੇ ਭਰਾ ਤੇ ਗੋ-ਲੀ-ਆਂ ਚਲਾ ਦਿੱਤੀਆਂ।ਜਿਸ ਤੋਂ ਬਾਅਦ ਉਸ ਦੇ ਭਰਾ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਦੋਨੋਂ ਭਰਾ ਇੱਕੋ ਘਰ ਵਿੱਚ ਰਹਿੰਦੇ ਸੀ ਪਰ ਉਨ੍ਹਾਂ ਵੱਲੋਂ ਘਰ ਦੀ ਵੰਡ ਕੀਤੀ ਜਾ ਰਹੀ ਸੀ। ਇਸ ਦੌਰਾਨ ਦੋਨਾਂ ਦੇ ਵਿਚਕਾਰ ਜਾਇਦਾਦ ਨੂੰ ਲੈ ਕੇ ਤਕਰਾਰ ਹੋ

ਰਹੀ ਸੀ,ਜਿਸ ਤੋਂ ਬਾਅਦ ਛੋਟਾ ਭਰਾ ਆਪਣੇ ਵੱਡੇ ਭਰਾ ਉੱਤੇ ਗੋ-ਲੀ-ਆਂ ਚਲਾ ਦਿੰਦਾ ਹੈ।ਉਸ ਸਮੇਂ ਉਸ ਦਾ ਭਰਾ ਘਰ ਵਿਚ ਹੀ ਮੌਜੂਦ ਸੀ।ਉਸ ਤੋਂ ਬਾਅਦ ਇਹ ਛੋਟਾ ਭਰਾ ਖੇਤ ਵਿੱਚ ਜਾ ਕੇ ਆਪਣੇ ਚਚੇਰੇ ਭਰਾ ਉੱਤੇ ਵੀ ਗੋ-ਲੀ ਚਲਾਉਂਦਾ ਹੈ।ਉਸ ਤੋਂ ਬਾਅਦ ਜ਼ਖ਼ਮੀਆਂ ਨੂੰ ਲੁਧਿਆਣਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਜਾਂਦਾ ਹੈ,ਜਿੱਥੇ ਦੋਸ਼ੀ ਦਾ ਸਕਾ ਭਰਾ ਦਮ ਤੋੜ ਦਿੰਦਾ ਹੈ ਅਤੇ ਉਸ ਦੇ ਚਚੇਰੇ ਭਰਾ ਨੂੰ ਖ਼-ਤ-ਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।ਪੁਲਿਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ

ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਅਜੇ ਤੱਕ ਦੋਸ਼ੀ ਦੀ ਗਿਰਫਤਾਰੀ ਨਹੀਂ ਹੋਈ ਦੂਜੇ ਪਾਸੇ ਪੀੜਤ ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।ਸੋ ਅਜਿਹੀਆਂ ਘਟਨਾਵਾਂ ਨੂੰ ਦੇਖਣ ਤੋਂ ਬਾਅਦ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੱਜਕੱਲ੍ਹ ਲੋਕਾਂ ਵਿੱਚ ਇਨਸਾਨੀਅਤ ਬਿਲਕੁਲ ਖ਼ਤਮ ਹੁੰਦੀ ਜਾ ਰਹੀ ਹੈ ਅਤੇ ਖ਼ੂਨ ਦੇ ਰਿਸ਼ਤੇ ਤਾਰ ਤਾਰ ਹੁੰਦੇ ਹੋਏ ਦਿਖਾਈ ਦੇ ਰਹੇ ਹਨ। ਕਿਉਂਕਿ ਅੱਜਕੱਲ੍ਹ ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸਾਡੇ ਸਾਹਮਣੇ ਆਉਂਦੀਆਂ ਹਨ,ਜਿਥੇ ਜ਼ਮੀਨੀ

ਵਿਵਾਦਾਂ ਨੂੰ ਲੈ ਕੇ ਕ-ਤ-ਲ ਕਰ ਦਿੱਤੇ ਜਾਂਦੇ ਹਨ।ਬਾਅਦ ਵਿੱਚ ਦੋਨਾਂ ਧਿਰਾਂ ਨੂੰ ਪਛਤਾਉਣ ਤੋਂ ਇਲਾਵਾ ਹੋਰ ਕੋਈ ਵੀ ਚਾਰਾ ਨਹੀਂ ਲੱਭਦਾ ਇਕ ਪਾਸੇ ਇਕ ਪਰਿਵਾਰ ਆਪਣੇ ਘਰ ਦਾ ਜੀਅ ਖੋ ਦਿੰਦਾ ਹੈ,ਦੂਜੇ ਪਾਸੇ ਦੋਸ਼ੀ ਨੂੰ ਗ੍ਰਿਫ਼ਤਾਰੀ ਦੇਣੀ ਪੈਂਦੀ ਹੈ।

Leave a Reply

Your email address will not be published. Required fields are marked *