ਮੀਂਹ ਦੀ ਲੱਗੀ ਝੜੀ ਨੇ ਇਸ ਪਿੰਡ ਨੂੰ ਕਰ ਦਿੱਤਾ ਪੂਰੀ ਤਰ੍ਹਾਂ ਬਰਬਾਦ

Uncategorized

ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ,ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਭਾਵੇਂ ਕਿ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੋਈ ਹੈ,ਪਰ ਇਸ ਦੌਰਾਨ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਬਹੁਤ ਸਾਰੇ ਘਰਾਂ ਵਿੱਚ ਤਰੇੜਾਂ ਆ ਰਹੀਆਂ ਹਨ ਅਤੇ ਘਰ ਢਹਿ ਢੇਰੀ ਹੋ ਰਹੇ ਹਨ।ਇਸੇ ਤਰ੍ਹਾਂ ਦਾ ਮਾਮਲਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਲਹਿਲ ਕਲਾਂ ਤੋਂ ਸਾਹਮਣੇ ਆ ਰਿਹਾ ਹੈ,ਜਿਥੇ ਇਕ ਵਿਅਕਤੀ ਦਾ ਘਰ ਢਹਿ ਢੇਰੀ ਹੋ ਗਿਆ।ਜਿਸ ਦੌਰਾਨ ਉਸ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਹੈ।ਪੀਡ਼ਤ ਵਿਅਕਤੀ ਨੇ ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ

ਦੱਸਿਆ ਕਿ ਉਨ੍ਹਾਂ ਦੇ ਘਰ ਪਿੱਛੇ ਬਹੁਤ ਸਾਰਾ ਪਾਣੀ ਖੜਾ ਹੋਇਆ ਸੀ, ਜਿਸ ਕਾਰਨ ਉਨ੍ਹਾਂ ਦੇ ਘਰ ਵਿਚ ਤਰੇੜਾਂ ਆ ਰਹੀਆਂ ਸੀ।ਜਿਸ ਸਮੇਂ ਉਨ੍ਹਾਂ ਦਾ ਮਕਾਨ ਡਿੱਗਿਆ,ਉਸ ਸਮੇਂ ਤੋਂ ਕੁਝ ਮਿੰਟ ਪਹਿਲਾਂ ਹੀ ਉਹ ਘਰ ਤੋਂ ਬਾਹਰ ਨਿਕਲੇ ਸੀ।ਉਸ ਤੋਂ ਬਾਅਦ ਇਨ੍ਹਾਂ ਦੇ ਦੋ ਕਮਰੇ ਇੱਕ ਰਸੋਈ ਅਤੇ ਇੱਕ ਤੂੜੀ ਵਾਲਾ ਕਮਰਾ ਡਿੱਗ ਕੇ ਬਿਲਕੁਲ ਖ਼ਤਮ ਹੋ ਚੁੱਕਿਆ ਹੈ।ਉਨ੍ਹਾਂ ਦੱਸਿਆ ਕਿ ਗੁਆਂਢੀਆਂ ਦੀ ਮਦਦ ਨਾਲ ਇਨ੍ਹਾਂ ਨੇ ਕੁਝ ਸਾਮਾਨ ਬਚਾ ਲਿਆ। ਪਰ ਇਹ ਸਾਮਾਨ ਵੀ ਮੀਂਹ ਵਿਚ ਭਿੱਜ ਰਿਹਾ ਹੈ ਬਹੁਤ

ਸਾਰਾ ਸਾਮਾਨ ਮਲਬੇ ਦੇ ਹੇਠਾਂ ਦੱਬਿਆ ਗਿਆ ਹੈ।ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਹਾਲਤ ਨੂੰ ਦੇਖਣ ਲਈ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਇਆ।ਪਰ ਪਿੰਡ ਦੀ ਪੰਚਾਇਤ ਉਹਨਾਂ ਦੇ ਨਾਲ ਖੜ੍ਹੀ ਹੈ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੂਰੇ ਪਿੰਡ ਨੂੰ ਪਾਣੀ ਨੇ ਘੇਰ ਰੱਖਿਆ ਹੈ।ਪਰ ਪ੍ਰਸ਼ਾਸਨ ਨੇ ਅੱਖਾਂ ਬੰਦ ਕਰ ਰੱਖੀਆਂ ਹਨ, ਭਾਵ ਉਨ੍ਹਾਂ ਦੀ ਇਸ ਮੁਸ਼ਕਲ ਦਾ ਕੋਈ ਵੀ ਹੱਲ ਨਹੀਂ ਕੱਢਿਆ ਜਾ ਰਿਹਾ।ਦੱਸ ਦਈਏ ਕਿ ਇਹ ਮਾਮਲਾ ਸਿਰਫ ਲਹਿਲ ਕਲਾਂ ਪਿੰਡ ਦਾ ਨਹੀਂ ਹੈ।ਬਹੁਤ ਸਾਰੇ ਅਜਿਹੇ ਪਿੰਡ ਹਨ,ਜੋ ਪਾਣੀ ਨੇ ਘੇਰ ਰੱਖੇ ਹਨ ਅਤੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਿੰਡ ਵਾਸੀਆਂ ਦੀ ਮੱਦਦ ਨਹੀਂ ਕੀਤੀ ਜਾ ਰਹੀ।ਜਿਸ ਕਾਰਨ ਇਹ ਪਿੰਡ ਵਾਸੀ ਕਾਫੀ ਗੁੱਸੇ ਵਿਚ ਵੀ ਹਨ ਅਤੇ ਇਨ੍ਹਾਂ

ਦਾ ਕਹਿਣਾ ਹੈ ਕਿ ਵੋਟਾਂ ਲੈਣ ਸਮੇਂ ਲੀਡਰ ਇਹਨਾਂ ਦੇ ਪੈਰੀਂ ਹੱਥ ਲਾਉਂਦੇ ਹਨ। ਪਰ ਜਦੋਂ ਇਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੀ ਵਾਰੀ ਆਉਂਦੀ ਹੈ ਉਸ ਸਮੇਂ ਮੂੰਹ ਮੋੜ ਲੈਂਦੇ ਹਨ।

Leave a Reply

Your email address will not be published. Required fields are marked *