ਕ੍ਰਿਸਤੂ ਕੇ ਤੋਂ ਲੈ ਕੇ ਅੱਸੀ ਸਾਲ ਤੱਕ ਦੀ ਬੇਬੀ ਨੱਚੀ ਤੀਆਂ ਦੇ ਇਸ ਤਿਉਹਾਰ ਵਿੱਚ

Uncategorized

ਸਾਉਣ ਦੇ ਮਹੀਨੇ ਦੇ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਜਿਸ ਦੌਰਾਨ ਬਹੁਤ ਸਾਰੀਆਂ ਕੁੜੀਆਂ ਇਕੱਠੀਆਂ ਹੋ ਕੇ ਬੋਲੀਆਂ ਪਾਉਂਦੀਆਂ ਹਨ ਅਤੇ ਗਿੱਧਾ ਪਾ ਕੇ ਆਪਣਾ ਮਨ ਪ੍ਰਚਾਵਾ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ।ਚੰਡੀਗੜ੍ਹ ਦੇ ਪਿੰਡ ਸਮਾਓਂ ਵਿੱਚ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਸਮੇਂ ਸੋਸ਼ਲ ਮੀਡੀਆ ਉੱਤੇ ਮਸ਼ਹੂਰ ਹੋਈ ਛੋਟੀ ਉਮਰ ਦੀ ਬੱਚੀ ਕ੍ਰਿਸਤੂ ਕੇ ਵੀ ਦਿਖਾਈ ਦਿੱਤੀ। ਇਥੇ ਇਸ ਬੱਚੀ ਨੇ ਬਹੁਤ ਸਾਰੀਆਂ ਬੋਲੀਆਂ ਪਾਈਆਂ ਅਤੇ ਗਿੱਧਾ ਪਾਉਂਦੀ ਹੋਈ ਦਿਖਾਈ ਦਿੱਤੀ।ਇਸ ਬੱਚੀ ਦਾ ਕਹਿਣਾ ਸੀ ਕਿ ਉਸ ਨੇ ਇਹ ਤੀਆਂ ਦਾ ਤਿਉਹਾਰ ਪਹਿਲੀ

ਵਾਰ ਵੇਖਿਆ ਹੈ ਅਤੇ ਉਸ ਨੂੰ ਬਹੁਤ ਵਧੀਆ ਲੱਗ ਰਿਹਾ ਹੈ।ਇਸ ਤਿਉਹਾਰ ਦੌਰਾਨ ਡਾ ਪ੍ਰਭਸ਼ਰਨ ਕੌਰ ਵੀ ਦਿਖਾਈ ਦਿੱਤੇ, ਜੋ ਕਿ ਪੰਜਾਬੀ ਸੱਭਿਆਚਾਰ ਨੂੰ ਅੱਗੇ ਲਿਜਾਣ ਲਈ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਪੰਜਾਬੀ ਲੋਕਾਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਦੀ ਅਪੀਲ ਕੀਤੀ।ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਆਪਣੇ ਸੱਭਿਆਚਾਰ ਤੋਂ ਦੂਰ ਹੋ ਜਾਵਾਂਗੇ ਤਾਂ ਸਾਡੀ ਪਹਿਚਾਣ ਨੂੰ ਵੱਡਾ ਧੱਕਾ ਲੱਗੇਗਾ।ਕਿਉਂਕਿ ਦੇਸ਼ਾਂ ਵਿਦੇਸ਼ਾਂ ਵਿਚ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਕਰਕੇ ਹੀ ਜਾਣੇ ਜਾਂਦੇ ਹਾਂ।ਇਸ ਮੌਕੇ ਉਹ ਗਿੱਧਾ ਪਾਉਂਦੇ ਹੋਏ ਵੀ

ਦਿਖਾਈ ਦਿੱਤੇ।ਇਸ ਦੌਰਾਨ ਬਹੁਤ ਸਾਰੀਆਂ ਲੜਕੀਆਂ ਇਕੱਠੀਆਂ ਹੋਈਆਂ ਸੀ,ਜੋ ਇਸ ਤਿਉਹਾਰ ਦਾ ਆਨੰਦ ਮਾਣ ਰਹੀਆਂ ਸਨ।ਦਰੱਖਤਾਂ ਉੱਤੇ ਪੀਂਘਾਂ ਪਾਈਆਂ ਗਈਆਂ ਸਨ,ਜਿਨ੍ਹਾਂ ਉੱਤੇ ਕੁੜੀਆਂ ਝੂਟੇ ਲੈਂਦੀਆਂ ਹੋਈਆਂ ਦਿਖਾਈ ਦਿੱਤੀਆਂ।ਸੋ ਤੀਆਂ ਦਾ ਤਿਉਹਾਰ ਇੱਕ ਅਜਿਹਾ ਤਿਉਹਾਰ ਹੈ, ਜਿੱਥੇ ਲੜਕੀਆਂ ਆਪਣੀ ਮਨਮਰਜ਼ੀ ਕਰਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ ਭਾਵ ਉਹ ਗਿੱਧਾ ਪਾ ਕੇ ਮਨ ਪ੍ਰਚਾਵਾ ਕਰਦੀਆਂ ਹਨ।ਇਸ

ਦੌਰਾਨ ਬਹੁਤ ਸਾਰੀਆਂ ਲੜਕੀਆਂ ਆਪਣੇ ਪੇਕੇ ਪਿੰਡ ਆਉਂਦੀਆਂ ਹਨ ਅਤੇ ਆਪਣੀਆਂ ਸਹੇਲੀਆਂ ਨਾਲ ਗੱਲਾਂਬਾਤਾਂ ਕਰਦੀਆਂ ਹਨ।

Leave a Reply

Your email address will not be published. Required fields are marked *