ਭਾਈ ਮਾਝੀ ਨੇ ਬੀਬੀ ਜਗੀਰ ਕੌਰ ਨੂੰ ਸ਼ਰ੍ਹੇਆਮ ਲਲਕਾਰਿਆ

Uncategorized

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਸਰ ਹੀ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਪਿਛਲੇ ਦਿਨੀਂ ਭਾਈ ਹਰਜਿੰਦਰ ਸਿੰਘ ਮਾਝੀ ਦੇ ਖ਼ਿਲਾਫ਼ ਕੁੱਝ ਗੱਲਾਂ ਕਹੀਅਾਂ ਸੀ।ਉਨ੍ਹਾਂ ਦਾ ਕਹਿਣਾ ਸੀ ਕਿ ਅਜਿਹੇ ਲੋਕ ਹੀ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਅਤੇ ਇਹੋ ਜਿਹੇ ਲੋਕ ਪੰਥ ਦੇ ਅਸਲੀ ਦੋਸ਼ੀ ਹਨ।ਨਾਲ ਹੀ ਉਨ੍ਹਾਂ ਨੇ ਕਿਹਾ ਸੀ ਕਿ ਉਹ ਕਿਸੇ ਸਤਿਕਾਰ ਕਮੇਟੀ ਨੂੰ ਨਹੀਂ ਮੰਨਦੇ ਅਤੇ ਜਦੋਂ ਉਹ ਸਤਿਕਾਰ ਕਮੇਟੀ ਦਾ ਨਾਮ ਲੈਂਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਆਪ ਤੇ ਗੁੱਸਾ ਆਉਂਦਾ ਹੈ।ਦਸ ਦਈਏ ਕਿ ਜਦੋਂ ਪਿੰਡਾਂ ਜੌਲੀਆਂ ਵਿੱਚ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਸੀ ਤਾਂ ਉਸ ਸਮੇਂ ਭਾਈ ਹਰਜਿੰਦਰ ਸਿੰਘ ਮਾਝੀ ਨੇ ਬੀਬੀ ਜਗੀਰ ਕੌਰ ਕੋਲੋਂ ਕੁਝ ਸਵਾਲ ਕੀਤੇ ਸੀ।ਜਿਨ੍ਹਾਂ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਨੱਬੇ ਲੱਖ ਰੁਪਿਆ ਜੋ ਗੁਰੂ ਕੀ ਗੋਲਕ ਵਿਚੋਂ ਵਰਤਿਆ ਗਿਆ,ਉਸ ਦਾ ਹਿਸਾਬ ਕਿਤਾਬ ਕੌਣ ਕਰੇਗਾ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਕਦੋਂ ਤੱਕ ਲਿਆ ਜਾਵੇਗਾ। ਨਾਲ ਹੀ ਉਨ੍ਹਾਂ ਨੇ ਹੋਰ ਵੀ ਬਹੁਤ ਸਾਰੇ ਤਿੱਖੇ ਸਵਾਲ ਕੀਤੇ ਸੀ,ਜਿਸ ਦਾ ਜਵਾਬ ਬੀਬੀ ਜਗੀਰ ਕੌਰ ਨੇ ਅਜੇ ਤੱਕ ਨਹੀਂ ਦਿੱਤਾ। ਉਸ ਸਮੇਂ ਉਨ੍ਹਾਂ ਨੇ ਕਿਹਾ ਸੀ ਕਿ ਇਕ ਮਹੀਨੇ ਦੇ ਅੰਦਰ

ਲਿਖਤੀ ਰੂਪ ਵਿੱਚ ਉਹ ਇਨ੍ਹਾਂ ਸਵਾਲਾਂ ਦੇ ਜਵਾਬ ਦੇਣਗੇ।ਪਰ ਉਨ੍ਹਾਂ ਦੇ ਜਵਾਬ ਤਾਂ ਕੀ ਦੇਣੇ ਸੀ ਉਲਟਾ ਭਾਈ ਹਰਜਿੰਦਰ ਸਿੰਘ ਮਾਝੀ ਦਾ ਅਪਮਾਨ ਕਰਦੇ ਹੋਏ ਦਿਖਾਈ ਦਿੱਤੇ ਅਤੇ ਹੁਣ ਭਾਈ ਹਰਜਿੰਦਰ ਮੱਝ ਦਾ ਕਹਿਣਾ ਹੈ ਕਿ ਜੇਕਰ ਬੀਬੀ ਜਗੀਰ ਕੌਰ ਸੱਚੀ ਹੈ ਤਾਂ ਉਨ੍ਹਾਂ ਨਾਲ ਆ ਕੇ ਡਿਬੇਟ ਕਰੇ ਭਾਵ ਇਨ੍ਹਾਂ ਮੁੱਦਿਆਂ ਉੱਤੇ ਗੱਲਬਾਤ ਕੀਤੀ ਜਾਵੇ।ਨਾਲ ਹੀ ਉਹ ਬਾਦਲ ਪਰਿਵਾਰ ਉੱਤੇ ਵੀ ਨਿਸ਼ਾਨੇ ਸਾਧਦੇ ਹੋਏ ਦਿਖਾਈ ਦਿੱਤੇ।ਨਾਲ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸਲਾਹ ਦਿੱਤੀ ਕਿ ਜੇਕਰ ਉਹ

ਆਪਣੀ ਚੰਗੀ ਚਾਹੁੰਦੇ ਹਨ ਤਾਂ ਈਮਾਨਦਾਰੀ ਨਾਲ ਕੰਮ ਕਰਨ ਅਤੇ ਬੇਅਦਬੀ ਮਾਮਲਿਆਂ ਦੇ ਗੁਨਾਹਗਾਰਾਂ ਨੂੰ ਸਜ਼ਾ ਦਿਵਾਉਣ।

Leave a Reply

Your email address will not be published. Required fields are marked *