ਜੂਸ ਦੀ ਰੇਹੜੀ ਲਾਉਣ ਵਾਲੀ ਅੱਸੀ ਸਾਲਾ ਬੇਬੇ ਦੀ ਸੱਚਾਈ ਆਈ ਸਾਹਮਣੇ, ਵੇਖੋ ਕਿਉਂ ਲਾਉਣ ਲੱਗੀ ਜੂਸ ਦੀ ਰੇਹੜੀ

Uncategorized

ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ,ਜਿਸ ਵਿਚ ਇਕ ਬਜ਼ੁਰਗ ਮਾਤਾ ਜੂਸ ਦੀ ਰੇਹੜੀ ਉੱਤੇ ਕੰਮ ਕਰਦੀ ਹੋਈ ਦਿਖਾਈ ਦੇ ਰਹੀ ਹੈ।ਇਹ ਬਜ਼ੁਰਗ ਮਾਤਾ ਉਨ੍ਹਾਂ ਲੋਕਾਂ ਲਈ ਮਿਸਾਲ ਬਣ ਰਹੀ ਹੈ।ਜਿਹੜੇ ਨੌਜਵਾਨ ਆਪਣੇ ਕੰਮ ਕਰਨ ਦੀ ਉਮਰ ਵਿੱਚ ਵੀ ਵਿਹਲੇ ਬੈਠ ਕੇ ਆਪਣੇ ਮਾਤਾ ਪਿਤਾ ਦੇ ਪੈਸੇ ਉੱਤੇ ਐਸ਼ ਫ਼ਰਮਾਉਂਦੇ ਹਨ ਅਤੇ ਕੋਈ ਕੰਮਕਾਰ ਨਹੀਂ ਕਰਦੇ। ਇਸ ਤੋਂ ਇਲਾਵਾ ਬਹੁਤ ਸਾਰੇ ਨੌਜਵਾਨ ਅਜਿਹੇ ਹਨ ਜੋ ਇਹ ਕਹਿ ਕੇ ਬਹਾਨਾ ਬਣਾਉਂਦੇ ਹਨ ਕਿ ਉਨ੍ਹਾਂ ਕੋਲ ਕੋਈ ਰੁਜ਼ਗਾਰ ਨਹੀਂ ਹੈ ਅਤੇ ਅਜਿਹੇ ਨੌਜਵਾਨ ਕੋਈ ਛੋਟਾ ਮੋਟਾ ਕੰਮ ਕਰਨ ਵਿੱਚ ਸ਼ਰਮ ਮਹਿਸੂਸ ਕਰਦੇ ਹਨ।ਪਰ ਇਹ ਬਜ਼ੁਰਗ

ਮਾਤਾ ਨੂੰ ਵੇਖ ਕੇ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਹਨ ਅਤੇ ਇਨ੍ਹਾਂ ਦੀ ਤਾਰੀਫ਼ ਕਰ ਰਹੇ ਹਨ।ਦੱਸ ਦੇਈਏ ਕਿ ਇਹ ਵੀਡੀਓ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਹੈ ਜਿੱਥੇ ਇਹ ਬਜ਼ੁਰਗ ਬੇਬੇ ਆਪਣੀ ਜੂਸ ਦੀ ਰੇਹੜੀ ਲਗਾਉਂਦੇ ਹਨ ਅਤੇ ਬੜੇ ਹੀ ਸਾਫ਼ ਸੁਥਰੇ ਢੰਗ ਨਾਲ ਆਪਣੇ ਹੱਥੀਂ ਮਸ਼ੀਨ ਚਲਾ ਕੇ ਜੂਸ ਤਿਆਰ ਕਰਕੇ ਲੋਕਾਂ ਨੂੰ ਪਿਲਾਉਂਦੇ ਹਨ।ਲੋਕ ਵੀ ਇਨ੍ਹਾਂ ਦੀ ਖੂਬ ਤਾਰੀਫ ਕਰਦੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਬਜ਼ੁਰਗ ਮਾਤਾ ਬਹੁਤ ਜ਼ਿਆਦਾ ਮਿਹਨਤ ਕਰਦੇ ਹਨ।ਇਹ ਦਿਨ ਭਰ ਗਰਮੀ ਦੇ ਦਿਨਾਂ ਵਿੱਚ ਵੀਹ ਕੰਮ ਕਰਦੇ ਰਹਿੰਦੇ ਹਨ।ਸਵੇਰੇ ਹੀ ਇਹ ਆ ਜਾਂਦੇ ਹਨ ਅਤੇ

ਰਾਤ ਦੇ ਅੱਠ ਨੌਂ ਵਜੇ ਤਕ ਇੱਥੇ ਰਹਿੰਦੇ ਹਨ।ਬਜ਼ੁਰਗ ਮਾਤਾ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਕੰਮ ਕਰਨ ਦਾ ਸ਼ੌਂਕ ਹੈ।ਜਦੋਂ ਤੱਕ ਉਨ੍ਹਾਂ ਦੇ ਹੱਥ ਪੈਰ ਚਲਦੇ ਹਨ, ਉਹ ਇਹ ਕੰਮ ਕਰਨਾ ਪਸੰਦ ਕਰਨਗੇ। ਭਾਵੇਂ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਕੰਮ ਕਰਨ ਤੋਂ ਰੋਕਦੇ ਹਨ,ਕਿਉਂਕਿ ਉਨ੍ਹਾਂ ਦੀ ਉਮਰ ਕਾਫ਼ੀ ਜ਼ਿਆਦਾ ਹੋ ਚੁੱਕੀ ਹੈ।ਪਰ ਇਨ੍ਹਾਂ ਦਾ ਕਹਿਣਾ ਹੈ ਕਿ ਘਰੇ ਬੈਠ ਕੇ ਇਨ੍ਹਾਂ ਦਾ ਮਨ ਨਹੀਂ ਲੱਗਦਾ। ਨਾਲ ਹੀ ਇਨ੍ਹਾਂ ਨੇ ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਜਿਹੜੇ ਆਪਣੇ ਕੰਮ ਕਰਨ ਦੀ ਉਮਰ ਵਿੱਚ ਵੀ ਕੰਮ ਨਹੀਂ ਕਰਦੇ ਇਨ੍ਹਾਂ ਦਾ ਕਹਿਣਾ ਹੈ ਕਿ

ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਅਤੇ ਆਪਣੇ ਹੱਕ ਦੀ ਕਮਾਈ ਖਾਣੀ ਚਾਹੀਦੀ ਹੈ।

Leave a Reply

Your email address will not be published. Required fields are marked *