ਪੰਮਾ ਡੂਮੇਵਾਲ ਤੇ ਵੇਖੋ ਇਹ ਤਾਜ਼ਾ ਇੰਟਰਵਿਊ,ਸੁਣਾਈਆਂ ਆਪਣੇ ਦਿਲ ਦੀਆਂ ਗੱਲਾਂ

Uncategorized

ਸ਼ੁਰੂਆਤੀ ਦਿਨਾਂ ਦੇ ਵਿੱਚ ਕਿਸਾਨੀ ਅੰਦੋਲਨ ਲਈ ਕਿਸਾਨਾ ਦੇ ਨਾਲ ਨਾਲ ਹਰ ਵਰਗ ਦੇ ਲੋਕਾਂ ਦੇ ਵਿੱਚ ਜੋਸ਼ ਸੀ।ਬਹੁਤ ਸਾਰੇ ਲੋਕ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠੇ ਹੋਏ ਸੀ ਇੱਥੋਂ ਤੱਕ ਕਿ ਬਹੁਤ ਸਾਰੇ ਕਲਾਕਾਰ ਵੀ ਇਸ ਕਿਸਾਨੀ ਅੰਦੋਲਨ ਨਾਲ ਜੁੜੇ ਸੀ।ਪਰ ਜਦੋਂ ਤੋਂ ਛੱਬੀ ਜਨਵਰੀ ਲੰਘੀ ਹੈ,ਉਸ ਤੋਂ ਬਾਅਦ ਬਹੁਤ ਸਾਰੇ ਲੋਕ ਕਿਸਾਨੀ ਅੰਦੋਲਨ ਤੋਂ ਦੂਰ ਹੋਏ ਹਨ ਅਤੇ ਜਿਸ ਤਰੀਕੇ ਨਾਲ ਕਲਾਕਾਰ ਸ਼ੁਰੂਆਤੀ ਦਿਨਾਂ ਦੇ ਵਿੱਚ ਕਿਸਾਨੀ ਅੰਦੋਲਨ ਸਬੰਧੀ ਬਹੁਤ ਸਾਰੇ ਗੀਤ ਕੱਢ ਰਹੇ ਸੀ;ਹੁਣ ਕਲਾਕਾਰਾਂ ਵੱਲੋਂ ਅਜਿਹਾ ਕੁਝ ਵੀ ਨਹੀਂ ਕੀਤਾ ਜਾ ਰਿਹਾ,ਜਿਸ ਕਾਰਨ ਕਿਸਾਨੀ

ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ।ਪਰ ਲੋਕਾਂ ਵਿੱਚ ਇਸ ਅੰਦੋਲਨ ਪ੍ਰਤੀ ਜੋਸ਼ ਘੱਟ ਚੁੱਕਿਆ ਹੈ।ਭਾਵੇਂ ਕਿ ਬਹੁਤ ਸਾਰੇ ਲੋਕ ਦੁਬਾਰਾ ਪਹਿਲਾਂ ਵਾਲਾ ਜੋਸ਼ ਮਹਿਸੂਸ ਕਰ ਰਹੇ ਹਨ ਅਤੇ ਅਸਲ ਯੋਧੇ ਦਿੱਲੀ ਦੀਅਾਂ ਸਰਹੱਦਾਂ ਉੱਤੇ ਅੱਜ ਵੀ ਡਟੇ ਹੋਏ ਹਨ।ਭਾਵੇਂ ਕਿ ਉਨ੍ਹਾਂ ਦੇ ਤੰਬੂ ਉੱਖੜ ਗਏ ਹਨ ਅਤੇ ਉਨ੍ਹਾਂ ਦੇ ਗੋਡਿਆਂ ਤੱਕ ਪਾਣੀ ਖੜ੍ਹਾ ਹੈ।ਪਰ ਫਿਰ ਵੀ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਉਹ ਮੈਦਾਨ ਵਿੱਚ ਡਟੇ ਹੋਏ ਹਨ।ਇਸੇ ਮਾਮਲੇ ਉੱਤੇ ਗੱਲਬਾਤ ਕੀਤੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਪੰਮਾ ਡੂਮੇਵਾਲੀਆ ਨੇ।ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਇਸ ਜ਼ਿਆਦਾਤਰ ਕਲਾਕਾਰ ਕਿਸਾਨੀ ਅੰਦੋਲਨ ਨਾਲ ਆਪਣੇ ਨਿੱਜੀ

ਸਵਾਰਥਾਂ ਕਰਕੇ ਜੁੜੇ। ਜਿਸ ਕਰਕੇ ਅੱਜ ਉਹ ਕਿਸਾਨੀ ਅੰਦੋਲਨ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਆਪਣਾ ਫਰਜ਼ ਨਹੀਂ ਨਿਭਾ ਰਹੇ। ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਇਹ ਅਪੀਲ ਕੀਤੀ ਕਿ ਵੋਟਾਂ ਨਜ਼ਦੀਕ ਹਨ।ਇਸ ਦੌਰਾਨ ਸ਼ਰਾਬ ਦੀਆਂ ਪੇਟੀਆਂ ਨੂੰ ਵੇਖ ਕੇ ਵੋਟਾਂ ਨਾ ਪਾਈਆਂ ਜਾਣ ਅਤੇ ਨਾ ਹੀ ਲੋਕ ਰਾਸ਼ਨ ਪਾਣੀ ਦੇ ਲਾਲਚ ਵਿੱਚ ਆ ਕੇ ਵੋਟਾਂ ਪਾਉਣ,ਕਿਉਂਕਿ ਲੋਕਾਂ ਨੂੰ ਮੰਗਤੇ

ਨਹੀਂ ਬਣਨਾ ਚਾਹੀਦਾ ਬਲਕਿ ਰੁਜ਼ਗਾਰ ਮੰਗਣਾ ਚਾਹੀਦਾ ਹੈ।

Leave a Reply

Your email address will not be published. Required fields are marked *