ਡਿਊਟੀ ਤੋਂ ਆ ਰਹੀ ਮਹਿਲਾ ਮੁਲਾਜ਼ਮ ਨੂੰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ਤੇ ਲੁੱਟਿਆ

Uncategorized

ਅੱਜਕੱਲ੍ਹ ਲੁੱਟ-ਖੋਹ ਦੀਆਂ ਵਾਰਦਾਤਾਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਇਕ ਬੈਂਕ ਮੁਲਾਜ਼ਮ ਲੜਕੀ ਨਾਲ ਲੁੱਟਖੋਹ ਦੀ ਵਾਰਦਾਤ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਲੜਕੀ ਬੈਂਕ ਵਿੱਚ ਡਿਊਟੀ ਕਰਨ ਤੋਂ ਬਾਅਦ ਆਪਣੇ ਘਰ ਨੂੰ ਪਰਤ ਰਹੀ ਸੀ।ਇਸ ਦੌਰਾਨ ਇਹ ਆਪਣੇ ਪਿੰਡ ਦੇ ਨਜ਼ਦੀਕ ਪੈਂਦੇ ਫਾਟਕਾਂ ਨੂੰ ਪਾਰ ਕਰ ਲੈਂਦੀ ਹੈ ਅਤੇ ਆਪਣੇ ਪਿੰਡ ਦੇ ਬਿਲਕੁਲ ਨਜ਼ਦੀਕ ਸੀ।ਇਸ ਮੌਕੇ ਇਹ ਸਕੂਟਰੀ ਉੱਤੇ ਸਵਾਰ ਸੀ ਇਸ ਕੋਲ ਇਸ ਦਾ ਲੈਪਟਾਪ,ਮੋਬਾਈਲ ਅਤੇ ਕੁੱਝ ਨਗਦੀ ਸੀ। ਉਸ ਤੋਂ ਬਾਅਦ ਮੋਟਰਸਾਈਕਲ ਸਵਾਰ ਤਿੰਨ ਲੜਕੇ ਆਉਂਦੇ ਹਨ ਅਤੇ ਇਸ ਦੀ

ਸਕੂਟਰੀ ਵਿਚ ਲੱਤ ਮਾਰ ਕੇ ਇਸ ਨੂੰ ਹੇਠਾਂ ਸੁੱਟ ਦਿੰਦੇ ਹਨ।ਉਸ ਤੋਂ ਬਾਅਦ ਇਸ ਨੂੰ ਪਿ-ਸ-ਤੌ-ਲ ਦਿਖਾਇਆ ਜਾਂਦਾ ਹੈ ਅਤੇ ਲੁੱਟ- ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਇਸ ਲੜਕੀ ਕੋਲੋਂ ਉਸ ਦੀ ਸਕੂਟਰੀ ਮੋਬਾਈਲ, ਲੈਪਟਾਪ ਅਤੇ ਨਗਦੀ ਖੋਹ ਲਈ ਜਾਂਦੀ ਹੈ।ਜਦੋਂ ਇਹ ਲੜਕੇ ਥੋੜ੍ਹੀ ਦੂਰ ਚਲੇ ਜਾਂਦੇ ਹਨ ਤਾਂ ਉਸ ਤੋਂ ਬਾਅਦ ਲੜਕੀ ਮਦਦ ਲਈ ਗੁਹਾਰ ਲਗਾਉਂਦੀ ਹੈ।ਉਸ ਸਮੇਂ ਇਸ ਲੜਕੀ ਦੇ ਪਿੰਡ ਦੇ ਕੁਝ ਲੋਕ ਇਸ ਦੀ ਮਦਦ ਕਰਦੇ ਹਨ ਅਤੇ ਉਨ੍ਹਾਂ ਲੜਕੀਆਂ ਦਾ ਪਿੱਛਾ ਕਰਦੇ ਹਨ।ਜਿਸ ਤੋਂ ਬਾਅਦ ਉਹ ਲੜਕੇ ਇਸ ਦੀ ਸਕੂਟਰੀ ਨੂੰ ਸੁੱਟ ਕੇ ਭੱਜ ਜਾਂਦੇ ਹਨ।ਪਰ

ਇਸ ਦਾ ਮੋਬਾਈਲ, ਲੈਪਟੌਪ ਅਤੇ ਨਕਦੀ ਆਪਣੇ ਨਾਲ ਲੈ ਗਏ।ਇਸ ਘਟਨਾ ਤੋਂ ਤੁਰੰਤ ਬਾਅਦ ਲੜਕੀ ਪੁਲੀਸ ਮੁਲਾਜ਼ਮਾਂ ਨੂੰ ਇਸ ਦੀ ਸੂਚਨਾ ਦਿੰਦੀ ਹੈ।ਇਸ ਲੜਕੀ ਨੇ ਰੋਂਦੇ ਹੋਏ ਦੱਸਿਆ ਕਿ ਇਸ ਨਾਲ ਲੁੱਟਖੋਹ ਦੀ ਵਾਰਦਾਤ ਨੂੰ ਕਿਸ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਇਸ ਦੀ ਜਾਨ ਨੂੰ ਵੀ ਖ-ਤ-ਰਾ ਸੀ,ਕਿਉਂਕਿ ਉਨ੍ਹਾਂ ਲੜਕੀਆਂ ਕੋਲ ਪਿ-ਸ-ਤੌ-ਲ ਵੀ ਸੀ ਜੇਕਰ ਇਹ ਕੋਈ ਵੀ ਗ਼ਲਤੀ ਕਰਦੀ ਤਾਂ ਇਸ ਦੀ ਜਾਨ ਜਾ ਸਕਦੀ ਸੀ।ਇਸ ਲਈ ਇਸ ਲੜਕੀ ਨੇ ਅਪੀਲ ਕੀਤੀ ਹੈ,ਇਨ੍ਹਾਂ ਦੇ ਪਿੰਡ ਨੂੰ ਆਉਣ ਵਾਲੇ ਰਸਤੇ ਉਤੇ ਪੁਲਸ ਚੌਕੀ ਬਣਾਈ ਜਾਵੇ।ਕਿਉਂਕਿ ਇਨ੍ਹਾਂ ਦਾ ਰੋਜ਼ ਦਾ ਆਉਣ ਜਾਣ ਦਾ ਕੰਮ ਹੈ।ਇਨ੍ਹਾਂ ਨਾਲ ਇਹ ਘਟਨਾ ਦੁਬਾਰਾ ਵੀ ਵਾਪਰ ਸਕਦੀ ਹੈ ਪੁਲਿਸ ਮੁਲਾਜ਼ਮਾਂ ਨੇ ਇਸ ਮਾਮਲੇ

ਨੂੰ ਦਰਜ ਕਰ ਲਿਆ ਹੈ।ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਉਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *