ਗੈਂਗਸਟਰ ਰਾਣਾ ਕੰਦੋਵਾਲੀਆ ਦੀ ਹੋਈ ਮੌਤ, ਦੇਖੋ ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ

Uncategorized

ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਗੈਂਗਸਟਰ ਰਾਣਾ ਕੰਦੋਵਾਲੀਆ ਉੱਤੇ ਦੋ ਅਣਪਛਾਤੇ ਲੜਕਿਆਂ ਨੇ ਗੋ-ਲੀ-ਆਂ ਚਲਾ ਦਿੱਤੀਆਂ।ਜਿਸ ਤੋਂ ਬਾਅਦ ਰਾਣਾ ਕੰਦੋਵਾਲੀਆ ਦੀ ਮੌਤ ਹੋ ਗਈ ਅਤੇ ਉਸ ਦੇ ਨਾਲ ਦੋ ਜਣੇ ਜ਼ਖ਼ਮੀ ਹੋਏ ਹਨ।ਜਾਣਕਾਰੀ ਮੁਤਾਬਕ ਰੈਣਾ ਕੰਦੋਵਾਲੀਆ ਦੀ ਪਤਨੀ ਪਿਛਲੇ ਤਿੰਨ ਦਿਨਾਂ ਤੋਂ ਅੰਮ੍ਰਿਤਸਰ ਸਾਹਿਬ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਸੀ। ਇਸ ਹਸਪਤਾਲ ਵਿੱਚ ਰਾਣਾ ਕੰਦੋਵਾਲੀਆ ਉਸ ਦਾ ਪਤਾ ਲੈਣ ਲਈ ਪਹੁੰਚਿਆ ਸੀ।ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੀ ਤੀਸਰੀ ਮੰਜ਼ਿਲ ਉੱਤੇ ਰਾਣਾ ਕੰਦੋਵਾਲੀਆ ਦੀ ਪਤਨੀ ਦਾਖ਼ਲ ਸੀ,ਉਸੇ ਥਾਂ ਤੇ ਉਹ ਉਸ ਨੂੰ

ਮਿਲਣ ਲਈ ਪਹੁੰਚਿਆ ਸੀ।ਉਸ ਤੋਂ ਬਾਅਦ ਉੱਥੇ ਦੋ ਅਣਪਛਾਤੇ ਲੜਕਿਆਂ ਨੇ ਉਸ ਉਪਰ ਗੋ-ਲੀ-ਆਂ ਚਲਾਈਆਂ।ਇਸ ਦੌਰਾਨ ਉਸ ਦੇ ਇੱਕ ਦੋਸਤ ਦੇ ਵੀ ਗੋ-ਲੀ ਲੱਗੀ ਹੈ; ਜਾਣਕਾਰੀ ਮੁਤਾਬਕ ਰਾਣਾ ਕੰਦੋਵਾਲੀਆ ਦੇ ਸਿਰ ਵਿੱਚ ਇੱਕ ਗੋ-ਲੀ ਲੱਗੀ ਅਤੇ ਤਿੰਨ ਗੋ-ਲੀ-ਆਂ ਉਸ ਦੀ ਛਾਤੀ ਵਿੱਚ ਚਲਾਈਆਂ ਗਈਆਂ ਹਨ।ਉਸ ਤੋਂ ਬਾਅਦ ਦੋ ਅਣਪਛਾਤੇ ਲੜਕੇ ਉੱਥੋਂ ਫ਼ਰਾਰ ਹੋ ਗਏ ਅਤੇ ਜਾਂਦੇ ਜਾਂਦੇ ਉਹ ਹਸਪਤਾਲ ਦੇ ਗਾਰਡ ਦੇ ਪਿੱਠ ਉਤੇ ਗੋ-ਲੀ ਮਾਰ ਕੇ ਚਲੇ ਗਏ। ਸੋ ਇਸ ਘਟਨਾ ਦੌਰਾਨ ਤਿੰਨ ਜਣੇ ਜ਼ਖ਼ਮੀ ਹੋਏ ਸੀ ਜਿਨ੍ਹਾਂ ਵਿਚੋਂ ਰਾਣਾ ਕੰਦੋਵਾਲੀਆ ਦੀ ਮੌਤ ਦੀ ਖਬਰ ਸਾਹਮਣੇ ਆ

ਰਹੀ ਹੈ,ਪਰ ਅਜੇ ਤਕ ਇਸ ਖ਼ਬਰ ਦੀ ਅਧਿਕਾਰਕ ਤੌਰ ਤੇ ਪੁਸ਼ਟੀ ਨਹੀਂ ਹੋਈ।ਜਾਣਕਾਰੀ ਮੁਤਾਬਕ ਰਾਣਾ ਕੰਦੋਵਾਲੀਆ ਦੇ ਇੱਕ ਦੋਸਤ ਅਤੇ ਹਸਪਤਾਲ ਦੇ ਗਾਰਡ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਦੱਸ ਦੇਈਏ ਕਿ ਇਸ ਮਾਮਲੇ ਦੀ

.ਅਜੇ ਤਕ ਕਿਸੇ ਕੋਲੋਂ ਵੀ ਕੋਈ ਵੀ ਜ਼ਿੰਮੇਵਾਰੀ ਨਹੀਂ ਲਈ ਗਈ ਹੈ।

Leave a Reply

Your email address will not be published. Required fields are marked *