ਗੈਂਗਸਟਰ ਜੱਗੂ ਭਗਵਾਨਪੁਰੀਏ ਨੇ ਮਰਵਾਇਆ ਬੰਬੀਹਾ ਗਰੁੱਪ ਦਾ ਇਹ ਖਾਸ ਬੰਦਾ

Uncategorized

ਅੰਮ੍ਰਿਤਸਰ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿਥੇ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਕ-ਤ-ਲ ਕਰ ਦਿੱਤਾ ਗਿਆ।ਜਾਣਕਾਰੀ ਰਾਣਾ ਕੰਦੋਵਾਲੀਆ ਦਾ ਇੱਕ ਪਰਿਵਾਰਕ ਮੈਂਬਰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਸੀ,ਜਿਸ ਨੂੰ ਹਸਪਤਾਲ ਦੀ ਤੀਸਰੀ ਮੰਜ਼ਿਲ ਉਤੇ ਰੱਖਿਆ ਗਿਆ ਸੀ।ਰਾਣਾ ਕੰਦੋਵਾਲੀਆ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਲਈ ਪਿਛਲੇ ਤਿੰਨ ਦਿਨਾਂ ਤੋਂ ਇੱਥੇ ਆ ਰਿਹਾ ਸੀ ਅਤੇ ਹੁਣ ਦੋ ਅਣਪਛਾਤੇ ਲੜਕਿਆਂ ਨੇ ਗੋ-ਲੀ-ਆਂ ਮਾਰ ਕੇ ਉਸਦਾ ਕ-ਤ-ਲ ਕਰ ਦਿੱਤਾ ਹੈ।ਜਾਣਕਾਰੀ ਮੁਤਾਬਕ ਇਕ ਗੋ-ਲੀ ਉਸ ਦੇ ਸਿਰ ਵਿੱਚ ਲੱਗੀ ਅਤੇ ਤਿੰਨ ਗੋ-ਲੀ-ਆਂ ਉਸ ਦੀ ਛਾਤੀ ਵਿੱਚ ਲੱਗੀਆਂ ਹਨ।ਇਸ ਦੌਰਾਨ ਰਾਣਾ ਕੰਦੋਵਾਲੀਆ ਦਾ ਇੱਕ ਸਾਥੀ ਵੀ

ਜ਼ਖ਼ਮੀ ਹੋਇਆ ਹੈ। ਨਾਲ ਹੀ ਅਣਪਛਾਤੇ ਲੜਕੇ ਹਸਪਤਾਲ ਦੇ ਗਾਰਡ ਵੀ ਗੋ-ਲੀ ਮਾਰ ਕੇ ਗਏ ਹਨ। ਇਸ ਘਟਨਾ ਦੌਰਾਨ ਤਿੰਨ ਜਣੇ ਗੰਭੀਰ ਰੂਪ ਚ ਜ਼ਖ਼ਮੀ ਹੋਏ ਸੀ, ਜਿਨ੍ਹਾਂ ਵਿੱਚੋਂ ਰਾਣਾ ਕੰਦੋਵਾਲੀਆ ਦੀ ਮੌਤ ਹੋ ਚੁੱਕੀ ਹੈ ਅਤੇ ਦੋ ਜਣਿਆਂ ਦਾ ਇਲਾਜ ਚੱਲ ਰਿਹਾ ਹੈ।ਭਾਵੇਂ ਕਿ ਅਧਿਕਾਰਕ ਤੌਰ ਤੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਗਈ ਕਿ ਰਾਣਾ ਕੰਦੋਵਾਲੀਆ ਦੀ ਮੌਤ ਹੋ ਚੁੱਕੀ ਹੈ। ਪਰ ਸੂਤਰਾਂ ਤੋਂ ਇਹ ਪਤਾ ਚੱਲ ਰਿਹਾ ਹੈ ਕਿ ਉਸ ਨੇ ਦਮ ਤੋੜ ਦਿੱਤਾ ਹੈ ਇਸ ਘਟਨਾ ਦੀਆਂ ਕੁਝ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ,ਜਿਨ੍ਹਾਂ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਨਿਜੀ ਹਸਪਤਾਲ ਵਿੱਚ

ਭਗਦੜ ਮੱਚ ਗਈ ਜਦੋਂ ਦੋ ਅਣਪਛਾਤੇ ਲੜਕਿਆਂ ਨੇ ਪਿ-ਸ-ਤੌ-ਲ ਕੱਢ ਲਈ।ਇਸ ਮੌਕੇ ਰਾਣਾ ਕੱਦੋਂ ਵਾਲੀਆ ਨੇ ਇਨ੍ਹਾਂ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਵੀ ਕੀਤੀ।ਪਰ ਉਹ ਇਸ ਘਟਨਾ ਦੌਰਾਨ ਆਪਣੀ ਜਾਨ ਗਵਾ ਬੈਠਾ।ਸੋ ਪੁਲੀਸ ਮੁਲਾਜ਼ਮਾਂ ਨੇ ਇਸ ਮਾਮਲੇ ਨੂੰ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਛਾਣਬੀਣ

ਕਰਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਜਾ ਰਹੀ ਹੈ।

Leave a Reply

Your email address will not be published. Required fields are marked *