ਭਾਨੇ ਸਿੱਧੂ ਨੇ ਦਿੱਤਾ ਰਵਨੀਤ ਬਿੱਟੂ ਨੂੰ ਠੋਕਵਾਂ ਜਵਾਬ

Uncategorized

ਕਾਂਗਰਸੀ ਵਿਧਾਇਕ ਰਵਨੀਤ ਸਿੰਘ ਬਿੱਟੂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਦੇ ਵਿਚਕਾਰ ਸੰਸਦ ਦੇ ਸਾਹਮਣੇ ਕਾਫੀ ਬਹਿਸਬਾਜ਼ੀ ਹੋਈ।ਇਸ ਮੌਕੇ ਕਾਂਗਰਸੀ ਵਿਧਾਇਕ ਰਵਨੀਤ ਸਿੰਘ ਬਿੱਟੂ ਨੇ ਹਰਸਿਮਰਤ ਕੌਰ ਬਾਦਲ ਨੂੰ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਸੁਣਾਈਆਂ, ਜੋ ਅੱਜ ਤਕ ਕਿਸੇ ਨੇ ਵੀ ਬਾਦਲ ਪਰਿਵਾਰ ਦੇ ਕਿਸੇ ਵਿਧਾਇਕ ਨੂੰ ਸੁਣਾਉਣ ਦੀ ਜੁਰਤ ਨਹੀਂ ਕੀਤੀ। ਇਸ ਵੀਡੀਓ ਨੂੰ ਦੇਖਦੇ ਹੋਏ ਭਾਨਾ ਸਿੱਧੂ ਨੇ ਕਿਹਾ ਕਿ ਭਾਵੇਂ ਕਿ ਉਹ ਕਾਂਗਰਸ ਸਰਕਾਰ ਦੇ ਵਿਰੁੱਧ ਹਨ ਅਤੇ ਅੱਜ ਵੀ ਉਹ ਕਾਂਗਰਸ ਦਾ ਵਿਰੋਧ ਕਰਦੇ ਹਨ।ਕਿਉਂਕਿ ਉਨ੍ਹਾਂ ਨੇ ਵੀ ਪੰਜਾਬ ਦਾ ਘਾਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੋਈ।ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਰਵਨੀਤ ਸਿੰਘ ਬਿੱਟੂ ਨੇ ਹਰਸਿਮਰਤ ਕੌਰ ਨੂੰ ਮੂੰਹ ਤੋੜ ਜਵਾਬ ਦਿੱਤਾ,ਉਸ ਦੀ ਉਹ

ਸ਼ਲਾਘਾ ਵੀ ਕਰਦੇ ਹਨ।ਇਸ ਦੌਰਾਨ ਉਹ ਹਰਸਿਮਰਤ ਕੌਰ ਬਾਦਲ ਨੂੰ ਖਰੀਆਂ ਖੋਟੀਆਂ ਸੁਣਾਉਂਦੇ ਹੋਏ ਵੀ ਦਿਖਾਈ ਦਿੱਤੇ ਉਨ੍ਹਾਂ ਕਿਹਾ ਕਿ ਜਦੋਂ ਕੈਬਨਿਟ ਮੰਤਰੀ ਸੀ ਤਾਂ ਉਸ ਸਮੇਂ ਤਾਂ ਇਨ੍ਹਾਂ ਕੋਲੋਂ ਕੁਝ ਬੋਲਿਆ ਨਹੀਂ ਗਿਆ ਅਤੇ ਹੁਣ ਨਕਲੀ ਬੱਲੀਆਂ ਚੱਕ ਕੇ ਸੰਸਦ ਅੱਗੇ ਡਰਾਮਾ ਕਰ ਰਹੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਇਸ ਮੌਸਮ ਦੇ ਵਿੱਚ ਕਣਕ ਦੀਆਂ ਬੱਲੀਆਂ ਉਸ ਦੇ ਹੱਥ ਵਿੱਚ ਕਿੱਥੋਂ ਆ ਗਈਆਂ,ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਕਲੀ ਬੱਲੀਆਂ ਚੁੱਕ ਕੇ ਇਹ ਡਰਾਮਾ ਕਰ ਰਹੀ ਹੈ।ਨਾਲ

ਹੀ ਭਾਨੇ ਸਿੱਧੂ ਨੇ ਉਨ੍ਹਾਂ ਲੋਕਾਂ ਤੋਂ ਵੀ ਸਵਾਲ ਕੀਤੇ ਜਿਹੜੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੇ ਤਲਵੇ ਚੜ੍ਹਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਸਹੀ ਦੱਸਦੇ ਹਨ।ਇਨ੍ਹਾਂ ਦਾ ਪੁੱਛਣਾ ਹੈ ਕਿ ਕੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਆਜ਼ਾਦ ਹੈ।ਕਿਉਂਕਿ ਅਕਸਰ ਅਸੀਂ ਦੇਖਦੇ ਹਾਂ ਕਿ ਪੰਜਾਬ ਵਿੱਚ ਲਗਾਤਾਰ ਬੇਅਦਬੀ ਦੇ ਮਾਮਲੇ ਸਾਹਮਣੇ ਆ ਰਹੇ ਹਨ।ਪਰ ਫਿਰ ਵੀ ਬਾਦਲ ਪਰਿਵਾਰ ਦੇ ਖ਼ਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ। ਭਾਵੇਂ ਕਿ ਕੁਝ ਉੱਚ ਅਧਿਕਾਰੀਆਂ ਵੱਲੋਂ ਚੀਕ ਚੀਕ ਕੇ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਬੇਅਦਬੀ ਮਾਮਲਿਆਂ ਤੇ ਪਿੱਛੇ ਬਾਦਲ ਪਰਿਵਾਰ ਦਾ ਹੱਥ ਹੈ। ਭਾਨਾ ਸਿੱਧੂ ਦਾ ਕਹਿਣਾ ਹੈ ਕਿ ਸਿੱਖ ਪੰਥ ਦਾ ਅੱਜ ਤਕ ਜਿੰਨਾ ਘਾਣ ਬਾਦਲ ਪਰਿਵਾਰ ਨੇ ਕੀਤਾ ਹੈ।ਉਸ ਹੱਦ ਤਕ ਕਿਸੇ ਨੇ ਵੀ

ਅਜਿਹਾ ਨਹੀਂ ਕੀਤਾ।ਉਨ੍ਹਾਂ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਜਿਹੇ ਲੋਕਾਂ ਦੇ ਪਿੱਛੇ ਲੱਗਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਨ੍ਹਾਂ ਨੂੰ ਅਕਸਰ ਹੀ ਆਪਣਾ ਮਤਲਬ ਕੱਢਣ ਦੀ ਆਦਤ ਹੈ।

Leave a Reply

Your email address will not be published. Required fields are marked *