ਸੰਗਰੂਰ ਦੇ ਵਿੱਚ ਭਾਰੀ ਮੀਂਹ ਨੇ ਮਚਾਈ ਤਬਾਹੀ,ਵੇਖੋ ਮੌਕੇ ਦੀਆਂ ਤਸਵੀਰਾਂ

Uncategorized

ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ।ਜਿਸ ਕਾਰਨ ਲੋਕਾਂ ਦੀਆਂ ਮੁਸੀਬਤਾਂ ਵਧਦੀਆਂ ਹੋਈਆਂ ਹਨ। ਕਿਉਂਕਿ ਭਾਰੀ ਮੀਂਹ ਪੈਣ ਕਰਕੇ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕਾਂ ਦੇ ਘਰਾਂ ਦੀਆਂ ਨੀਂਹਾਂ ਦੇ ਵਿੱਚ ਪਾਣੀ ਪੈ ਰਿਹਾ ਹੈ,ਜਿਸ ਕਾਰਨ ਘਰਾਂ ਦੇ ਵਿੱਚ ਤਰੇੜਾਂ ਆ ਰਹੀਆਂ ਹਨ।ਬਹੁਤ ਸਾਰੇ ਘਰ ਡਿੱਗ ਰਹੇ ਹਨ ਅਤੇ ਲੋਕਾਂ ਦੀ ਜਾਨ ਖ਼ਤਰੇ ਵਿੱਚ ਹੈ।ਇਸੇ ਤਰ੍ਹਾਂ ਦੀਆਂ ਕੁਝ ਤਸਵੀਰਾਂ ਪਿੰਡ ਲਹਿਲ ਕਲਾਂ ਤੋਂ ਸਾਹਮਣੇ ਆ ਰਹੀਆਂ ਹਨ, ਜਿੱਥੇ ਬਹੁਤ ਸਾਰੇ ਘਰ ਡਿੱਗੇ ਹਨ। ਜਾਣਕਾਰੀ ਮੁਤਾਬਕ ਇਸ ਪਿੰਡ ਦੇ ਆਲੇ ਦੁਆਲੇ ਹੜ੍ਹਾਂ ਵਰਗਾ ਮਾਹੌਲ ਬਣਿਆ ਹੋਇਆ ਹੈ।ਕਿਉਂਕਿ ਆਸ ਪਾਸ ਦੇ ਕੁਝ ਪਿੰਡਾਂ ਦਾ ਪਾਣੀ

ਵਹਿ ਕੇ ਇਨ੍ਹਾਂ ਦੇ ਪਿੰਡ ਵੱਲ ਨੂੰ ਆ ਰਿਹਾ ਹੈ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਇਥੇ ਪਾਣੀ ਜਮ੍ਹਾਂ ਹੋ ਚੁੱਕਿਆ ਹੈ ਅਤੇ ਲੋਕਾਂ ਦੇ ਘਰਾਂ ਦੀਆਂ ਕੰਧਾਂ ਦੇ ਨਾਲ ਲੱਗਿਆ ਹੋਇਆ ਇਹ ਪਾਣੀ ਘਰਾਂ ਨੂੰ ਖ਼ਰਾਬ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਜਿੱਥੇ ਲੋਕਾਂ ਦੇ ਕੱਚੇ ਘਰ ਢਾਹੇ ਹਨ,ਉੱਥੇ ਪੱਚੀ ਲੱਖ ਰੁਪਏ ਨਾਲ ਬਣਾਈ ਗਈ ਇੱਕ ਕੋਠੀ ਦੀ ਹਾਲਤ ਵੀ ਬਿਲਕੁਲ ਖਰਾਬ ਹੋ ਚੁੱਕੀ ਹੈ।ਕੁਝ ਲੋਕ ਮਜਬੂਰਨ ਪਿੰਡ ਦੀ ਧਰਮਸ਼ਾਲਾ ਦੇ ਵਿੱਚ ਰਹਿਣ ਲਈ ਮਜਬੂਰ ਹਨ।ਭਾਵੇਂ ਕਿ ਇੱਥੇ ਕੁਝ ਅਧਿਕਾਰੀ ਆਏ

ਹਨ ਅਤੇ ਕਿਹਾ ਜਾ ਰਿਹਾ ਹੈ ਕਿ ਕਿਸੇ ਵਿਸ਼ੇਸ਼ ਅਧਿਕਾਰੀ ਦੀ ਇਥੇ ਡਿਊਟੀ ਲਗਾਈ ਜਾਏਗੀ, ਜੋ ਲੋਕਾਂ ਦਾ ਹੋਇਆ ਨੁਕਸਾਨ ਦਾ ਜਾਇਜ਼ਾ ਲਏਗਾ ਅਤੇ ਲੋਕਾਂ ਨੂੰ ਉਸ ਹਿਸਾਬ ਨਾਲ ਰਾਹਤ ਪਹੁੰਚਾਈ ਜਾਵੇਗੀ।ਸੋ ਜੇਕਰ ਦੇਖਿਆ ਜਾਵੇ ਤਾਂ ਇੱਥੇ ਲੋਕਾਂ ਦੇ ਹਾਲਾਤ ਕਾਫ਼ੀ ਖ਼ਰਾਬ ਹੋ ਚੁੱਕੇ ਹਨ।ਹੁਣ ਵੇਖਣ ਵਾਲੀ ਰਾਸ਼ਟਰੀ ਲੋਕ ਕਦੋਂ ਮੈਂ ਆਪਣੇ ਹਾਲਾਤਾਂ ਨੂੰ ਸੁਧਾਰਦੇ ਹਨ

ਅਤੇ ਕੁਦਰਤ ਨਾਲ ਖਿਲਵਾੜ ਬੰਦ ਕਰਦੇ ਹਨ

Leave a Reply

Your email address will not be published. Required fields are marked *