ਮਾਸੂਮ ਬੱਚੀ ਨੂੰ ਤੰਗ ਪਰੇਸ਼ਾਨ ਕਰਦੇ ਸਨ ਚਾਰ ਨੌਜਵਾਨ, ਵੇਖੋ ਕਿੰਜ ਕੀਤਾ ਇਸ ਬੱਚੀ ਦੇ ਉੱਪਰ ਜ਼ੁਲਮ

Uncategorized

ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ,ਜਿਸ ਵਿਚ ਇਕ ਲੜਕੀ ਦਿਖਾਈ ਦੇ ਰਹੀ ਹੈ ਇਸ ਲੜਕੀ ਬਾਰੇ ਜਾਣਕਾਰੀ ਦਿੰਦਾ ਹੋਇਆ ਇਕ ਵਿਅਕਤੀ ਦੱਸ ਰਿਹਾ ਹੈ ਕਿ ਇਹ ਲੜਕੀ ਗੂੰਗੀ ਹੈ ਅਤੇ ਲਾਵਾਰਿਸ ਹੈ।ਭਾਵ ਇਸ ਬਾਰੇ ਇਨ੍ਹਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਹੈ ਕਿ ਇਹ ਕਿੱਥੋਂ ਦੀ ਰਹਿਣ ਵਾਲੀ ਹੈ ਅਤੇ ਇਸ ਦੀ ਭਾਸ਼ਾ ਵੀ ਇਨ੍ਹਾਂ ਨੂੰ ਸਮਝ ਨਹੀਂ ਆ ਰਹੀ।ਪਰ ਇਸ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਇਹ ਲੜਕੀ ਬਿਹਾਰ ਦੀ ਹੋ ਸਕਦੀ ਹੈ। ਇਸ ਵਿਅਕਤੀ ਨੇ ਜਾਣਕਾਰੀ ਦਿੱਤੀ ਕਿ ਇਹ ਲੜਕੀ ਝੋਨੇ ਵਾਲੇ ਖੇਤਾਂ ਦੇ ਵਿੱਚੋਂ ਭੱਜਦੀ ਹੋਈ ਆ ਰਹੀ ਸੀ ਅਤੇ ਇਸ ਦੇ ਪਿੱਛੇ ਤਿੰਨ ਚਾਰ ਮੁੰਡੇ ਪਾਈ ਹੋਈ ਸੀ।ਇਸ ਨੇ ਕੂਕਾਂ

ਮਾਰਨੀਆਂ ਸ਼ੁਰੂ ਕੀਤੀਆਂ ਉਸ ਸਮੇਂ ਇਹ ਵਿਅਕਤੀ ਮੋਟਰਸਾਈਕਲ ਤੇ ਜਾ ਰਿਹਾ ਸੀ ਤਾਂ ਇਹ ਵਿਅਕਤੀ ਇਸ ਲੜਕੀ ਨੂੰ ਆਪਣੇ ਨਾਲ ਲੈ ਆਇਆ। ਉਸ ਤੋਂ ਬਾਅਦ ਇਸ ਨੂੰ ਪੁਲਸ ਸਟੇਸ਼ਨ ਦੇ ਵਿੱਚ ਲੈ ਕੇ ਗਿਆ ਜਿੱਥੋਂ ਦੇ ਪੁਲਸ ਮੁਲਾਜ਼ਮਾਂ ਦਾ ਕਹਿਣਾ ਸੀ ਕਿ ਉੱਚ ਅਧਿਕਾਰੀ ਅਜੇ ਮੌਜੂਦਾ ਨਹੀਂ ਹਨ ਤਾਂ ਉਹ ਇਸ ਮਾਮਲੇ ਬਾਰੇ ਕੁਝ ਵੀ ਸਹਾਇਤਾ ਨਹੀਂ ਕਰ ਸਕਦੇ। ਉਸ ਤੋਂ ਬਾਅਦ ਇਹ ਵਿਅਕਤੀ ਅਸਲ ਲੜਕੀ ਨੂੰ ਆਪਣੇ ਘਰ ਲੈ ਆਇਆ ਅਤੇ ਇਸ ਨੂੰ ਖਾਣਾ ਪੀਣਾ ਦਿੱਤਾ।ਉਸ ਤੋਂ ਬਾਅਦ ਇਸ ਲੜਕੀ ਬਾਰੇ ਪਿੰਡ ਦੇ ਸਰਪੰਚ ਨਾਲ ਇਸ ਨੇ ਗੱਲਬਾਤ ਕੀਤੀ ਤਾਂ

ਪਿੰਡ ਦੇ ਸਰਪੰਚ ਨੇ ਵੀ ਕੋਈ ਜ਼ਿੰਮੇਵਾਰੀ ਨਹੀਂ ਲਈ ਅਤੇ ਪਿੰਡ ਦੀ ਬਾਕੀ ਪੰਚਾਇਤ ਨਾਲ ਗੱਲਬਾਤ ਕਰਨ ਤੇ ਵੀ ਉਨ੍ਹਾਂ ਲੋਕਾਂ ਨੇ ਇਸ ਵਿਅਕਤੀ ਨੂੰ ਇਹੀ ਸਲਾਹ ਦਿੱਤੀ ਕਿ ਜੇਕਰ ਇਹ ਇਸ ਲੜਕੀ ਨੂੰ ਆਪਣੇ ਘਰ ਰੱਖੇਗਾ ਤਾਂ ਇਸ ਉਤੇ ਉਲਟਾ ਕੇਸ ਪੈ ਸਕਦਾ ਹੈ।ਜਦੋਂ ਇਸ ਵਿਅਕਤੀ ਦੀ ਕਿਸੇ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਗਈ ਤਾਂ ਇਸ ਨੇ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉਤੇ ਸਾਂਝੀ ਕੀਤੀ ਹੈ ਤਾਂ ਜੋ ਲੋਕ ਇਸ ਨੂੰ ਦੱਸਣ ਕਿ ਇਸ ਲੜਕੀ ਦਾ ਕੀ ਕੀਤਾ ਜਾਵੇ ਜਾਂ ਫਿਰ ਜੇਕਰ ਕੋਈ ਇਸ ਲੜਕੀ ਦਾ ਪਰਿਵਾਰਕ ਮੈਂਬਰ ਇਸ ਵੀਡੀਓ ਨੂੰ ਵੇਖ ਲੈਂਦਾ ਹੈ ਤਾਂ ਸ਼ਾਇਦ ਇਹ ਲੜਕੀ ਆਪਣੇ ਪਰਿਵਾਰਕ ਮੈਂਬਰਾਂ ਨਾਲ ਮਿਲ ਜਾਵੇ। ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ ਜੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਵੀ ਕਰ ਰਹੇ ਹਨ ਅਤੇ ਲੋਕ ਇਸ ਵਿਅਕਤੀ ਦੀ ਤਾਰੀਫ਼ ਕਰ ਰਹੇ ਹਨ।ਜਿਸ ਨੇ ਇਸ ਲੜਕੀ ਦੀ ਜਾਨ ਬਚਾਈ ਅਤੇ ਘਰ ਲੈ ਕੇ ਆਇਆ ਹੈ ਅਤੇ

ਉਨ੍ਹਾਂ ਲੋਕਾਂ ਨੂੰ ਲਾਹਨਤਾਂ ਵੀ ਪਾਈਆਂ ਜਾ ਰਹੀਆਂ ਹਨ,ਜਿਨ੍ਹਾਂ ਨੇ ਇਸ ਵਿਅਕਤੀ ਦੀ ਮਦਦ ਕਰਨ ਤੋਂ ਇਨਕਾਰ ਕੀਤਾ ਅਤੇ ਪਿੰਡ ਦੀ ਪੰਚਾਇਤ ਨੂੰ ਵੀ ਖਰੀਆਂ ਖੋਟੀਆਂ ਸੁਣਾਈਆਂ ਜਾ ਰਹੀਆਂ ਹਨ।ਤੁਹਾਡਾ ਇਸ ਮਾਮਲੇ ਬਾਰੇ ਕੀ ਵਿਚਾਰ ਹੈ,ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *