ਆਂਸੂ ਦੀ ਹੱਟੀ ਤੇ ਲੱਗੀ ਸੇਲ ਦਾ ਪੈ ਗਿਆ ਰੌਲਾ ,ਦੇਖੋ ਬੀਬੀਆਂ ਨੇ ਕਿਵੇਂ ਕੀਤਾ ਪਿੱਟ ਸਿਆਪਾ

Uncategorized

ਅੱਜਕੱਲ੍ਹ ਬਹੁਤ ਸਾਰੇ ਲੋਕ ਕੱਪੜੇ ਦਾ ਵਪਾਰ ਕਰਦੇ ਹਨ।ਜਿਸ ਲਈ ਉਹ ਉਨ੍ਹਾਂ ਦੁਕਾਨਾਂ ਤੋਂ ਵੱਡੇ ਪੱਧਰ ਉੱਤੇ ਕੱਪੜਾ ਚੁੱਕਦੇ ਹਨ,ਜਿੱਥੇ ਉਨ੍ਹਾਂ ਨੂੰ ਕੱਪੜਾ ਸਸਤਾ ਮਿਲਦਾ ਹੈ।ਇਸ ਤੋਂ ਇਲਾਵਾ ਅੱਜਕੱਲ੍ਹ ਬਹੁਤ ਸਾਰੇ ਲੋਕ ਆਨਲਾਈਨ ਕੱਪੜੇ ਦਾ ਵਪਾਰ ਕਰ ਰਹੇ ਹਨ ਅਤੇ ਲੋਕਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਦੇ ਕੋਲ ਕਿਸ ਪ੍ਰਕਾਰ ਦਾ ਕੱਪੜਾ ਮਿਲਦਾ ਹੈ ਅਤੇ ਇਨ੍ਹਾਂ ਕੱਪੜਿਆਂ ਦੇ ਕੀ ਰੇਟ ਹੁੰਦੇ ਹਨ।ਇਸੇ ਤਰ੍ਹਾਂ ਨਾਲ ਆਸ਼ੂ ਦੀ ਹੱਟੀ ਨਾਂ ਦਾ ਇੱਕ ਚੈਨਲ ਯੂ ਟਿਊਬ ਤੇ ਵੀ ਬਣਿਆ ਹੋਇਆ ਹੈ ਅਤੇ ਨਾਲ ਹੀ ਇਨ੍ਹਾਂ ਦੀ ਇਕ ਵੈੱਬਸਾਈਟ ਹੈ ਭਾਵ ਇਨ੍ਹਾਂ ਵੱਲੋਂ ਆਨਲਾਈਨ ਤਰੀਕੇ ਨਾਲ ਆਪਣਾ ਵਪਾਰ ਕੀਤਾ ਜਾ ਰਿਹਾ ਹੈ ਅਤੇ ਬਹੁਤ ਸਾਰੇ ਲੋਕ ਇਨ੍ਹਾਂ

ਨਾਲ ਜੁੜੇ ਹੋਏ ਹਨ ਤੇ ਕਈ ਵਾਰ ਇਨ੍ਹਾਂ ਵੱਲੋਂ ਕੁਝ ਅਜਿਹੇ ਕਦਮ ਚੁੱਕੇ ਜਾਂਦੇ ਹਨ ਜੋ ਗਲਤ ਹੁੰਦੇ ਹਨ ਭਾਵ ਨਿਯਮਾਂ ਦੀ ਉਲੰਘਣਾ ਕਰਦੇ ਹਨ, ਜਿਸ ਕਾਰਨ ਇਨ੍ਹਾਂ ਨੂੰ ਖਮਿਆਜ਼ਾ ਵੀ ਭੁਗਤਣਾ ਪੈਂਦਾ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਦੋਂ ਆਸ਼ੂ ਦੀ ਹੱਟੀ ਦੇ ਮਾਲਕ ਨੇ ਆਪਣੀ ਵੈੱਬਸਾਈਟ ਉਤੇ ਇਹ ਇਸ਼ਤਿਹਾਰ ਦੇ ਦਿੱਤਾ ਕਿ ਉਨ੍ਹਾਂ ਦੀ ਦੁਕਾਨ ਤੇ ਭਾਰੀ ਸੇਲ ਲੱਗੀ ਹੈ।ਪਰ ਇਹ ਸੇਲ ਸਵੇਰੇ ਤਿੰਨ ਵਜੇ ਤੋਂ ਲੈ ਕੇ ਚਾਰ ਵਜੇ ਤੱਕ ਹੀ ਲੱਗੇਗੀ।ਇਸ ਦੌਰਾਨ ਬਹੁਤ ਸਾਰੇ ਮਹਿੰਗੇ ਕੱਪੜੇ ਸਸਤੇ ਰੇਟਾਂ ਤੇ ਵੇਚ ਦਿੱਤੇ ਜਾਣਗੇ ਇਸ ਗੱਲ ਨੂੰ ਸੁਣਦੇ ਹੀ ਲੋਕ ਉਤਸ਼ਾਹਿਤ ਹੋ

ਗਏ ਅਤੇ ਗੱਡੀਆਂ ਵਿੱਚ ਬੈਠ ਕੇ ਲੋਕ ਆਸ਼ੂ ਦੀ ਹੱਟੀ ਪਹੁੰਚ ਗਏ।ਸੋ ਫਗਵਾੜਾ ਵਿੱਚ ਜੋ ਆਸ਼ੂ ਦੀ ਹੱਟੀ ਹੈ, ਉਥੇ ਬਹੁਤ ਵੱਡਾ ਇਕੱਠ ਹੋ ਗਿਆ।ਜਿਸ ਦੀਆਂ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਹਨ ਅਤੇ ਕੱਪੜੇ ਇੱਕ ਦੂਜੇ ਦੇ ਵੱਲ ਸੁੱਟੇ ਜਾ ਰਹੇ ਹਨ।ਜਿਸ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਲੋਕ ਕੱਪੜਿਆਂ ਦੇ ਪਿੱਛੇ ਪਾਗਲ ਹੋਏ ਪਏ ਹਨ।ਸੋ ਸੇਲ ਦੇ ਨਾਮ ਤੇ ਆਸ਼ੂ ਦੀ ਹੱਟੀ ਦੇ ਮਾਲਕ ਵੱਲੋਂ ਕੋਰੋਨਾ ਨਿਯਮਾਂ ਦੀ ਉਲੰਘਣਾ ਕੀਤੀ ਗਈ,ਕਿਉਂਕਿ ਬਹੁਤ ਸਾਰੇ ਲੋਕ ਇੱਥੇ ਇਕੱਠੇ ਹੋਏ। ਪਰ ਇਨ੍ਹਾਂ ਨੂੰ ਕੱਪੜੇ ਨਹੀਂ ਮਿਲੇ ਜਿਸ ਕਾਰਨ ਬਹੁਤ ਸਾਰੇ ਲੋਕ ਨਾਰਾਜ਼ ਵੀ ਹੋਏ ਅਤੇ ਉਨ੍ਹਾਂ ਨੇ ਧਰਨਾ ਪ੍ਰਦਰਸ਼ਨ ਵੀ ਕੀਤਾ ਇਸ ਮਾਮਲੇ ਨੂੰ ਵੇਖਦੇ ਹੋਏ ਪੁਲਿਸ ਮੁਲਾਜ਼ਮਾਂ ਵੱਲੋਂ ਵੀ ਐਕਸ਼ਨ ਲਿਆ ਗਿਆ ਹੈ। ਜਾਣਕਾਰੀ ਮੁਤਾਬਕ ਆਸ਼ੂ ਦੀ ਹੱਟੀ ਦੇ ਮਾਲਕ ਦੇ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।ਪੁਲੀਸ ਮੁਲਾਜ਼ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਹਿਲਾਂ ਵੀ

ਇਨ੍ਹਾਂ ਨੇ ਅਜਿਹੀਆਂ ਗਲਤੀਆਂ ਕੀਤੀਆਂ ਹਨ,ਜਿਸ ਨਾਲ ਕਰੋਨਾ ਨਿਯਮਾਂ ਦੀ ਉਲੰਘਣਾ ਹੋਈ ਹੈ ਅਤੇ ਪਹਿਲਾਂ ਵੀ ਇਨ੍ਹਾਂ ਉੱਤੇ ਐੱਫਆਈਆਰ ਦਰਜ ਹੋਈ ਸੀ।ਸੋ ਹੁਣ ਇਨ੍ਹਾਂ ਉੱਤੇ ਸਖ਼ਤ ਐਕਸ਼ਨ ਲਿਆ ਜਾਵੇਗਾ ਤਾਂ ਜੋ ਆਉਣ ਵਾਲੇ ਸਮੇਂ ਵਿਚ ਇਹ ਅਜਿਹੀ ਹਰਕਤ ਦੁਬਾਰਾ ਨਾ ਕਰਨ।

Leave a Reply

Your email address will not be published. Required fields are marked *