ਲਵਪ੍ਰੀਤ ਦੀਆਂ ਭੈਣਾਂ ਨੇ ਕੈਮਰੇ ਸਾਹਮਣੇ ਆ ਦੱਸੀ ਸਾਰੀ ਸੱਚਾਈ

Uncategorized

ਸੋਸ਼ਲ ਮੀਡੀਆ ਉੱਤੇ ਬੇਅੰਤ ਕੌਰ ਬਾਜਵਾ ਨੂੰ ਲਗਾਤਾਰ ਲਾਹਨਤਾਂ ਪਾਈਆਂ ਜਾ ਰਹੀਆਂ ਹਨ,ਜੋ ਗਲਤੀ ਕਰਨ ਤੋਂ ਬਾਅਦ ਵੀ ਬੇਅੰਤ ਕੌਰ ਬਾਜਵਾ ਆਪਣੇ ਆਪ ਨੂੰ ਬੇਕਸੂਰ ਦੱਸਦੀ ਹੋਈ ਦਿਖਾਈ ਦੇ ਰਹੀ ਹੈ। ਭਾਵੇਂ ਕਿ ਉਸ ਨੇ ਆਪਣੀ ਬੇਕਸੂਰ ਦਾ ਕੋਈ ਵੀ ਸਬੂਤ ਸਾਂਝਾ ਨਹੀਂ ਕੀਤਾ ਹੈ, ਪਰ ਫਿਰ ਵੀ ਉਹ ਇੰਟਰਵਿਊ ਦੇ ਦੌਰਾਨ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਰ ਦਿੰਦੀ ਹੈ।ਜਿਸ ਨਾਲ ਉਹ ਖ਼ੁਦ ਹੀ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੀ ਹੈ,ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਬੇਅੰਤ ਕੌਰ ਬਾਜਵਾ ਦਾ ਇਸ ਮਾਮਲੇ ਵਿੱਚ ਕਸੂਰ ਹੈ।ਇਸੇ ਲਈ ਰੋਜ਼ਾਨਾ ਹੀ ਸੋਸ਼ਲ ਮੀਡੀਆ ਉੱਤੇ ਬੇਅੰਤ ਕੌਰ ਬਾਜਵਾ ਦੇ ਖਿਲਾਫ ਬਹੁਤ

ਸਾਰੀਆਂ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ।ਜਿੱਥੇ ਬੇਅੰਤ ਕੌਰ ਬਾਜਵਾ ਨੂੰ ਲੋਕਾਂ ਵੱਲੋਂ ਖਰੀਆਂ ਖੋਟੀਆਂ ਸੁਣਾਈਆਂ ਜਾ ਰਹੀਆਂ ਹਨ ਅਤੇ ਲਵਪ੍ਰੀਤ ਸਿੰਘ ਲਾਡੀ ਨਾਲ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਕੁਝ ਲੋਕਾਂ ਨੇ ਰਵਦੀਪ ਸਿੰਘ ਨੂੰ ਵੀ ਬੇਨਤੀ ਕੀਤੀ ਹੈ ਕਿ ਉਹ ਮੀਡੀਆ ਦੇ ਸਾਹਮਣੇ ਆਵੇ ਅਤੇ ਆਪਣਾ ਪੱਖ ਰੱਖੇ,ਕਿਉਂਕਿ ਇਸ ਮਾਮਲੇ ਵਿਚ ਰਵਦੀਪ ਸਿੰਘ ਜੌਹਲ ਦੀ ਵੀ ਅਹਿਮ ਭੂਮਿਕਾ ਰਹੀ ਹੈ। ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਬੇਅੰਤ ਕੌਰ ਬਾਜਵਾ ਵਿਆਹ ਤੋਂ ਬਾਅਦ ਵੀ ਰਵਦੀਪ ਸਿੰਘ ਜੌਹਲ ਨਾਲ ਰਹਿੰਦੀ ਰਹੀ ਹੈ।ਸੋ ਇਸੇ ਮਾਮਲੇ ਉੱਤੇ ਜਦੋਂ

ਲਵਪ੍ਰੀਤ ਸਿੰਘ ਲਾਡੀ ਦੀਆਂ ਭੈਣਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸੋ ਪ੍ਰਤੀਸ਼ਤ ਦਾ ਯਕੀਨ ਹੈ ਕਿ ਉਹ ਰਵਦੀਪ ਸਿੰਘ ਜੌਹਲ ਨਾਲ ਰਹਿੰਦੀ ਸੀ ਅਤੇ ਇਹ ਰਵਦੀਪ ਸਿੰਘ ਜੌਹਲ ਨੂੰ ਬੇਨਤੀ ਵੀ ਕਰ ਰਹੀਆਂ ਹਨ ਕਿ ਉਹ ਇਸ ਮਾਮਲੇ ਦੇ ਵਿੱਚ ਬਿਆਨ ਦੇਵੇ ਤਾਂ ਜੋ ਲਵਪ੍ਰੀਤ ਸਿੰਘ ਲਾਡੀ ਨਾਲ ਇਨਸਾਫ਼ ਹੋ ਸਕੇ। ਇੰਟਰਵਿਊ ਦੌਰਾਨ ਲਵਪ੍ਰੀਤ ਸਿੰਘ ਲਾਡੀ ਦੀਆਂ ਭੈਣਾਂ ਨੇ ਰੋਂਦੇ ਹੋਏ ਦੱਸਿਆ ਕਿ ਬੇਅੰਤ ਕੌਰ ਬਾਜਵਾ ਨੇ ਉਨ੍ਹਾਂ ਦਾ ਘਰ ਉਜਾੜ ਦਿੱਤਾ ਹੈ। ਕਿਉਂਕਿ ਲਵਪ੍ਰੀਤ ਸਿੰਘ ਲਾਡੀ

ਦੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਉਨ੍ਹਾਂ ਦੇ ਮਾਤਾ ਪਿਤਾ ਇਕੱਲੇ ਰਹਿ ਗਏ ਹਨ,ਜਿਸ ਕਾਰਨ ਉਨ੍ਹਾਂ ਨੂੰ ਬਹੁਤ ਜ਼ਿਆਦਾ ਦੁੱਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Leave a Reply

Your email address will not be published. Required fields are marked *