ਇਸ ਮੋਟਰਸਾਈਕਲ ਦੇ ਪਿੱਛੋਂ ਰਾਤ ਨੂੰ ਆਉਂਦੀਆਂ ਸਨ ਅਜੀਬ ਅਵਾਜ਼ਾਂ, ਸਾਰੇ ਪਿੰਡ ਨੂੰ ਨਹੀਂ ਦਿੰਦੇ ਸਨ ਸੌਣ

Uncategorized

ਅੱਜਕੱਲ੍ਹ ਨੌਜਵਾਨ ਫੁਕਰਪੁਣੇ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਅਜਿਹੇ ਕਦਮ ਚੁੱਕ ਬੈਠਦੇ ਹਨ,ਜਿਸ ਕਾਰਨ ਬਾਅਦ ਵਿਚ ਉਨ੍ਹਾਂ ਨੂੰ ਥਾਣਿਆਂ ਦੇ ਚੱਕਰ ਲਗਾਉਣੇ ਪੈਂਦੇ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਨਵਾਂਸ਼ਹਿਰ ਦੇ ਬਲਾਕ ਬੰਗਾ ਤੋਂ ਸਾਹਮਣੇ ਆ ਰਿਹਾ ਹੈ,ਜਿੱਥੇ ਇੱਕ ਨੌਜਵਾਨ ਮੁੰਡੇ ਨੇ ਆਪਣੇ ਮੋਟਰਸਾਈਕਲ ਉਤੇ ਅਠਤਾਲੀ ਤਰ੍ਹਾਂ ਦੇ ਵੱਖੋ ਵੱਖਰੇ ਹਾਰਨਾਂ ਲਗਵਾ ਰੱਖੇ ਸੀ।ਇਸ ਮੋਟਰਸਾਈਕਲਾਂ ਉੱਤੇ ਨੰਬਰ ਪਲੇਟ ਵੀ ਨਹੀਂ ਲੱਗੀ ਹੋਈ ਸੀ।ਜਾਣਕਾਰੀ ਮੁਤਾਬਕ ਇਹ ਨੌਜਵਾਨ ਇਸ ਮੋਟਰਸਾਈਕਲ ਉੱਤੇ ਬੈਠ ਕੇ ਅਕਸਰ ਹੀ ਪਿੰਡ ਵਿਚ ਗੇੜੀਆਂ ਲਗਾਇਆ ਕਰਦਾ ਸੀ

ਅਤੇ ਹਾਰਨ ਵਜਾਉਂਦਾ ਸੀ,ਜਿਸ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਸੀ।ਇਸ ਲੜਕੀ ਨੇ ਸੋਸ਼ਲ ਮੀਡੀਆ ਉੱਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਕੀਤੀਆਂ ਸੀ,ਜਿਸ ਵਿੱਚ ਇਹ ਆਪਣਾ ਮੋਟਰਸਾਈਕਲ ਦਿਖਾ ਰਿਹਾ ਸੀ।ਬਹੁਤ ਸਾਰੇ ਲੋਕਾਂ ਨੇ ਇਸ ਦਾ ਮਜ਼ਾਕ ਵੀ ਉਡਾਇਆ ਸੀ ਅਤੇ ਕੁਝ ਲੋਕ ਇਸ ਦੀ ਤਾਰੀਫ ਕਰ ਰਹੇ ਸੀ। ਪਰ ਹੁਣ ਪੁਲਿਸ ਮੁਲਾਜ਼ਮਾਂ ਨੇ ਇਸ ਨੌਜਵਾਨ ਦੇ ਮੋਟਰਸਾਈਕਲ ਦਾ ਚਲਾਨ ਕਰ ਦਿੱਤਾ ਹੈ।ਕਿਉਂਕਿ ਇਸ ਨੇ ਆਪਣੇ ਮੋਟਰਸਾਈਕਲ ਉਤੇ ਵਾਧੂ ਹਾਰਨ ਲਗਾ ਰੱਖੇ ਸੀ।ਇਸ ਤੋਂ ਇਲਾਵਾ ਇਸ ਦੇ ਮੋਟਰਸਾਈਕਲ ਉਤੇ ਨੰਬਰ ਪਲੇਟ

ਵੀ ਨਹੀਂ ਲੱਗੀ ਹੋਈ ਸੀ।ਹੁਣ ਪੁਲੀਸ ਮੁਲਾਜ਼ਮਾਂ ਨੇ ਇਸ ਦਾ ਮੋਟਰਸਾਈਕਲ ਜ਼ਬਤ ਕਰ ਲਿਆ ਹੈ।ਇਸ ਮਾਮਲੇ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ,ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ।ਬਹੁਤ ਸਾਰੇ ਲੋਕ ਇਸ ਨੌਜਵਾਨ ਦਾ ਮਜ਼ਾਕ ਉਡਾ ਰਹੇ ਹਨ।ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਪੁਲੀਸ ਮੁਲਾਜ਼ਮਾਂ ਨੇ ਜੋ ਵੀ ਕੀਤਾ ਬਿਲਕੁਲ ਸਹੀ ਕੀਤਾ। ਤੁਹਾਡਾ ਇਸ ਮਾਮਲੇ

ਬਾਰੇ ਕੀ ਵਿਚਾਰ ਹੈ,ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *