ਅੱਜ ਫਿਰ ਪੰਜਾਬ ਪੁਲਸ ਅਤੇ ਸਿੰਘਾਂ ਦੇ ਵਿਚਕਾਰ ਹੋਈਆਂ ਝੜਪਾਂ

Uncategorized

ਸ੍ਰੀ ਦਰਬਾਰ ਸਾਹਿਬ ਵਿਚ ਮਿਲੀ ਪੁਰਾਣੀ ਸਰਾਂ ਨੂੰ ਢਾਹ ਕੇ ਨਵੀਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ।ਭਾਵੇਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਇਹ ਕੋਈ ਪੁਰਾਤਨ ਇਮਾਰਤ ਨਹੀਂ ਹੈ, ਬਲਕਿ ਕੁਝ ਸਾਲ ਪਹਿਲਾਂ ਹੀ ਇਸ ਨੂੰ ਬਣਾਇਆ ਗਿਆ ਸੀ ਅਤੇ ਇਹ ਕਿਸੇ ਦਾ ਘਰ ਸੀ।ਉਸ ਤੋਂ ਬਾਅਦ ਇਸ ਨੂੰ ਖਰੀਦਿਆ ਗਿਆ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਚ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਪਰ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੋ ਸਰਾਂ ਸ੍ਰੀ ਦਰਬਾਰ ਸਾਹਿਬ ਵਿੱਚੋਂ ਮਿਲੀ ਹੈ ਉਹ ਨੱਬੇ ਸਾਲ ਪੁਰਾਣੀ ਹੈ ਅਤੇ ਉਹ ਇਸ ਸਰਾਂ

ਨੂੰ ਢਹਿਣ ਨਹੀਂ ਦੇਣਗੇ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਫ਼ੈਸਲਾ ਲਿਆ ਗਿਆ ਹੈ,ਉਹ ਬਿਲਕੁਲ ਗਲਤ ਹੈ।ਇਹ ਮਾਮਲਾ ਹੁਣ ਠੰਡਾ ਹੋਣ ਦਾ ਨਾਮ ਨਹੀਂ ਲੈ ਰਿਹਾ, ਬਲਕਿ ਦਿਨੋਂ ਦਿਨ ਤੇਜ਼ ਹੁੰਦਾ ਜਾ ਰਿਹਾ ਹੈ। ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋ ਕੇ ਸ੍ਰੀ ਦਰਬਾਰ ਸਾਹਿਬ ਪਹੁੰਚਦੀਆਂ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਸ ਫੈਸਲੇ ਦਾ ਵਿਰੋਧ ਕਰਦੀਆਂ ਹਨ।ਪਿਛਲੇ ਦਿੱਲੀ ਦੀ ਇਹੀ ਮਾਹੌਲ ਵੇਖਣ ਨੂੰ ਮਿਲਿਆ ਜਦੋਂ ਬਹੁਤ ਸਾਰੇ ਸਿੰਘ ਬੱਸਾਂ ਦੇ ਟਾਇਰਾਂ ਦੇ ਅੱਗੇ ਪੈ ਗਏ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਮੰਗ ਨੂੰ ਮੰਨਿਆ ਜਾਵੇ।ਇਸ ਸਰਾਂ ਨੂੰ ਕਿਸੇ ਵੀ ਹਾਲਤ ਵਿੱਚ

ਢਾਹਿਆ ਨਹੀਂ ਜਾਣਾ ਚਾਹੀਦਾ,ਕਿਉਂਕਿ ਇਹ ਸਾਡੀ ਇਤਿਹਾਸਕ ਇਮਾਰਤ ਹੈ। ਜੇਕਰ ਇਸ ਤਰੀਕੇ ਨਾਲ ਇਤਿਹਾਸਕ ਇਮਾਰਤਾਂ ਨੂੰ ਢਾਹੇ ਜਾਣ ਲੱਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਕੁਝ ਵੀ ਅਜਿਹਾ ਨਹੀਂ ਬਚੇਗਾ, ਜੋ ਅਸੀਂ ਆਉਣ ਵਾਲੀਆਂ ਪੀਡ਼੍ਹੀਆਂ ਨੂੰ ਦਿਖਾ ਸਕੀਏ ਕਿ ਸਾਡੇ ਗੁਰੂ ਸਾਹਿਬਾਨਾਂ ਨੇ

ਸਾਡੇ ਲਈ ਇੰਨੀਆਂ ਸਦਾ ਕੁਰਬਾਨੀਆਂ ਕੀਤੀਆਂ ਸੀ।

Leave a Reply

Your email address will not be published. Required fields are marked *