ਵਿਰਾਸਤੀ ਇਮਾਰਤਾਂ ਦਾ ਮਾਮਲਾ ਭਖਿਆ ,ਜਥੇਦਾਰ ਵਡਾਲਾ ਨੇ ਬੀਬੀ ਜਗੀਰ ਕੌਰ ਦੀ ਕੀਤੀ ਬੇਇੱਜ਼ਤੀ

Uncategorized

ਲੰਬੇ ਸਮੇਂ ਤੋਂ ਸਾਡੇ ਸਿੱਖ ਪੰਥ ਦਾ ਘਾਣ ਹੋ ਰਿਹਾ ਹੈ।ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਿਆ ਜਾ ਰਿਹਾ, ਜਿਸ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ।ਇੱਥੋਂ ਤਕ ਕਿ ਜਿਹੜੇ ਲੋਕ ਇਨ੍ਹਾਂ ਬੇਅਦਬੀ ਮਾਮਲਿਆਂ ਦਾ ਵਿਰੋਧ ਕਰਦੇ ਹਨ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਦੇ ਖ਼ਿਲਾਫ਼ ਹੀ ਬਿਆਨ ਦੇ ਦਿੱਤੇ ਜਾਂਦੇ ਹਨ।ਪਿਛਲੇ ਦਿਨੀਂ ਵੀ ਇਹ ਮਾਮਲਾ ਸਾਹਮਣੇ ਆਇਆ ਸੀ ਜਦੋਂ ਭਾਈ ਹਰਜਿੰਦਰ ਸਿੰਘ ਮਾਝੀ ਨੇ ਬੀਬੀ ਜਗੀਰ ਕੌਰ ਕੋਲੋਂ ਕੁਝ ਸਵਾਲ ਪੁੱਛੇ ਸੀ ਤਾਂ ਉਸ ਸਮੇਂ ਬੀਬੀ ਜਗੀਰ ਕੌਰ ਨੇ ਭਾਈ ਹਰਜਿੰਦਰ ਸਿੰਘ ਮਾਝੀ ਨੂੰ

ਹੀ ਗਲਤ ਠਹਿਰਾ ਦਿੱਤਾ ਸੀ ਅਤੇ ਹੁਣ ਇਕ ਹੋਰ ਮਾਮਲਾ ਸਾਹਮਣੇ ਆ ਰਿਹਾ ਹੈ।ਸ੍ਰੀ ਦਰਬਾਰ ਸਾਹਿਬ ਵਿੱਚ ਇੱਕ ਸਰਾਂ ਮਿਲੀ ਹੈ, ਉਸ ਸਰਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਢਾਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਿਸ ਦਾ ਵਿਰੋਧ ਸਿੱਖ ਸੰਗਤਾਂ ਕਰ ਰਹੀਆਂ ਹਨ ਪਰ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਇਹ ਕੋਈ ਇਤਿਹਾਸਕ ਇਮਾਰਤ ਨਹੀਂ ਹੈ। ਬਲਕਿ ਕੁਝ ਸਾਲ ਪੁਰਾਣੀ ਇਕ ਛੋਟੀ ਜਿਹੀ ਜਗ੍ਹਾ ਬਣੀ ਹੋਈ ਹੈ,ਜੋ ਕਿਸੇ ਨੇ ਵੇਚੀ ਸੀ।ਉਨ੍ਹਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਉੱਤੇ ਉਹ ਜੋੜਾ

ਘਰ ਬਣਾਉਣਾ ਚਾਹੁੰਦੇ ਹਨ ਅਤੇ ਜੋੜਾ ਘਰ ਤੇ ਹੇਠਾਂ ਮੋਟਰਸਾਈਕਲ ਖੜਾਉਣ ਦੇ ਲਈ ਬੇਸਮੈਂਟ ਬਣਾਈ ਜਾਣੀ ਹੈ।ਪਰ ਦੂਜੇ ਪਾਸੇ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਹ ਸਰਾਂ ਢਾਹੀ ਨਹੀਂ ਜਾਣੀ ਚਾਹੀਦੀ, ਕਿਉਂਕਿ ਇਹ ਸਾਡੀ ਇਤਿਹਾਸਕ ਇਮਾਰਤ ਹੈ।ਜੇਕਰ ਇਸੇ ਤਰੀਕੇ ਨਾਲ ਅਸੀਂ ਇਤਿਹਾਸਕ ਇਮਾਰਤਾਂ ਨੂੰ ਢੋਂਹਦੇ ਰਹਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲ ਅਜਿਹਾ ਕੁਝ ਵੀ ਨਹੀਂ ਰਹੇਗਾ,ਜਿਸ ਨਾਲ ਅਸੀਂ ਆਪਣੇ

ਇਤਿਹਾਸ ਨਾਲ ਜੁੜੇ ਰਹੀਏ ਅਤੇ ਆਪਣੇ ਗੁਰੂਆਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ।

Leave a Reply

Your email address will not be published. Required fields are marked *